Grenade blast in Srinagar’s Sunday market, more than 15 people injured – News18 ਪੰਜਾਬੀ

Jammu Kashmir Grenade Blast: ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਸੰਡੇ ਬਾਜ਼ਾਰ ‘ਚ ਐਤਵਾਰ ਦੁਪਹਿਰ ਨੂੰ ਗ੍ਰਨੇਡ ਧਮਾਕਾ ਹੋਇਆ। ਇਸ ਧਮਾਕੇ ‘ਚ ਘੱਟੋ-ਘੱਟ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਧਮਾਕਾ ਟੂਰਿਸਟ ਰਿਸੈਪਸ਼ਨ ਸੈਂਟਰ ਯਾਨੀ ਟੀਆਰਸੀ ਨੇੜੇ ਹੋਇਆ। ਅੱਤਵਾਦੀਆਂ ਨੇ ਇੱਥੇ ਟੀਆਰਸੀ ਨੇੜੇ ਸੁਰੱਖਿਆ ਬਲਾਂ ਦੇ ਵਾਹਨ ‘ਤੇ ਗ੍ਰਨੇਡ ਸੁੱਟਿਆ, ਜੋ ਸੜਕ ‘ਤੇ ਡਿੱਗ ਗਿਆ ਅਤੇ ਧਮਾਕਾ ਹੋ ਗਿਆ ਅਤੇ 15 ਲੋਕ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਨਿਊਜ਼18 ਇੰਡੀਆ ਨੇ ਹਾਲ ਹੀ ‘ਚ ਖੁਫੀਆ ਅਲਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਅੱਤਵਾਦੀ ਜੰਮੂ-ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ ਕਰ ਸਕਦੇ ਹਨ। ਨਿਊਜ਼ 18 ਕੋਲ ਖੁਫੀਆ ਰਿਪੋਰਟ ਦੀ ਪੂਰੀ ਕਾਪੀ ਹੈ, ਜਿਸ ‘ਚ ਅਲਰਟ ਕੀਤਾ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਕਈ ਜ਼ਿਲ੍ਹੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਖੁਫੀਆ ਰਿਪੋਰਟ ‘ਚ ਸਪੱਸ਼ਟ ਤੌਰ ‘ਤੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅੱਤਵਾਦੀ ਹੈਂਡ ਗਰਨੇਡ ਤੋਂ ਇਲਾਵਾ ਆਈਈਡੀ, ਪ੍ਰੈਸ਼ਰ ਕੁੱਕਰ ਬੰਬ, ਜੈਲੇਟਿਨ ਡੈਟੋਨੇਟਰ ਵਰਗੇ ਆਧੁਨਿਕ ਹਥਿਆਰਾਂ ਦੀ ਮਦਦ ਨਾਲ ਸੁਰੱਖਿਆ ਬਲਾਂ ਦੇ ਟਿਕਾਣਿਆਂ, ਉਨ੍ਹਾਂ ਦੇ ਵਾਹਨਾਂ, ਸਥਾਨਕ ਲੋਕਾਂ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
- First Published :