fire broke out in the shops on occasion of Diwali Shopkeepers came to streets in one fell swoop hdb – News18 ਪੰਜਾਬੀ

ਮੋਗਾ ਦੀ ਸਬਜ਼ੀ ਮੰਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਣ ਦੇ ਨਾਲ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਜਿਸਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਆਤਿਸ਼ਬਾਜੀ ਦੀ ਚੰਗਿਆੜੀ ਦੇ ਕਾਰਨ ਪਹਿਲਾਂ ਇੱਕ ਖੋਖੇ ਨੂੰ ਅੱਗ ਲੱਗੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਕਈ ਦੁਕਾਨਾਂ ਅੱਗ ਦੀ ਚਪੇਟ ਦੇ ਵਿੱਚ ਆ ਗਈਆਂ। ਜਿਸ ਦੇ ਵਿੱਚ ਇੱਕ ਰੇਡੀਮੇਡ ਕੱਪੜਿਆਂ ਦੀ ਵੀ ਦੁਕਾਨ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਕੈਨੇਡਾ ’ਚ ਅਰਬਾਂ ਰੁਪਏ ਦੇ ਨਸ਼ੇ ਤੇ ਹਥਿਆਰਾਂ ਨਾਲ ਪੰਜਾਬੀ ਗ੍ਰਿਫ਼ਤਾਰ… ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰੀ ਮਾਮਲਾ
ਦੁਕਾਨ ਮਾਲਕ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ। ਕਿ ਉਹਨਾਂ ਦੀ ਦੀਵਾਲੀ ਦੀਆਂ ਖੁਸ਼ੀਆਂ ਧੜੀਆਂ ਦੀਆਂ ਧਰੀਆਂ ਰਹਿ ਗਈਆਂ। ਕਿਉਂਕਿ ਜਿਸ ਰੋਜ਼ੀ ਰੋਟੀ ਦੇ ਨਾਲ ਇਹ ਦਿਵਾਲੀ ਮਨਾਈ ਜਾਣੀ ਸੀ। ਉਹ ਹੀ ਸੜ ਕੇ ਸੁਆਹ ਹੋ ਗਈ ਹੈ।
ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਪਹੁੰਚੀਆਂ ਹਨ। ਜਿਨਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਹੈ। ਦੁਕਾਨਦਾਰਾਂ ਦਾ ਉੱਥੇ ਹੀ ਕਹਿਣਾ ਹੈ ਕਿ ਕਰੀਬ ਅੱਠ ਤੋਂ ਨੌ ਲੱਖ ਰੁਪਏ ਦਾ ਮਾਲ ਇਸ ਦੁਕਾਨ ਦੇ ਵਿੱਚ ਪਾਇਆ ਹੋਇਆ ਸੀ ਜੋ ਕਿ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਤੇ ਹੁਣ ਉਹਨਾਂ ਦੇ ਕੋਲ ਇੱਕ ਵੀ ਰੁਕਿਆ ਨਹੀਂ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :