News18 on the border on the occasion of special festival daily Diwali of the army brothers on hdb – News18 ਪੰਜਾਬੀ

ਦੀਵਾਲੀ ਦੇ ਖ਼ਾਸ ਤਿਉਹਾਰ ਮੌਕੇ ਨਿਊਜ਼18 ਦੀ ਟੀਮ ਬਾਰਡਰ ’ਤੇ ਡਿਊਟੀ ਦੇ ਮੌਜੂਦ ਫੌਜੀ ਭਰਾਵਾਂ ਕੋਲ ਪਹੁੰਚੀ। ਇਸ ਮੌਕੇ ਨਿਊਜ਼18 ਦੀ ਪੱਤਰਕਾਰ ਕੋਮਲ ਨੇ ਫੌਜੀਆਂ ਦੇ ਦਿਲ ਨੂੰ ਟੋਹਿਆ, ਜਿਸ ’ਚ ਫੌਜੀ ਭਰਾਵਾਂ ਨੇ ਦੱਸਿਆ ਕਿ ਬਾਰਡਰ ਹੀ ਸਾਡਾ ਅਸਲ ਘਰ ਹੈ ਅਤੇ ਨਾਲ ਦੇ ਫੌਜੀ ਹੀ ਸਾਡਾ ਪਰਿਵਾਰ ਹਨ। ਸਾਨੂੰ ਸਾਲ ਦੇ 10 ਮਹੀਨੇ ਬਾਰਡਰ ’ਤੇ ਤੈਨਾਤ ਰਹਿਣਾ ਪੈਂਦਾ ਹੈ ਜਦਕਿ ਸਿਰਫ਼ 2 ਮਹੀਨੇ ਹੀ ਘਰ ਪਰਿਵਾਰ ਕੋਲ ਜਾਂਦੇ ਹਾਂ।
ਇਹ ਵੀ ਪੜ੍ਹੋ:
ਬਿਆਸ ਮਰਡਰ ਮਾਮਲੇ ’ਚ ਪੁਲਿਸ ਦੀ ਕਾਰਵਾਈ… ਗੈਂਗਸਟਰ ਲੰਢਾ ਹਰੀਕੇ ਦਾ ਗੁਰਗਾ ਢੇਰ
ਫੌਜੀਆਂ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਸਾਡੇ ਕੰਨਾਂ ’ਚ ਫਾਇਰ ਗੂੰਜਦੇ ਹਨ, ਜਿਸ ਕਾਰਨ ਸਾਡੀ ਤਾਂ ਹਰ ਦਿਨ ਹੀ ਦੀਵਾਲੀ ਹੁੰਦੀ ਹੈ। ਫੌਜੀ ਭਰਾਵਾਂ ਨੇ ਦੱਸਿਆ ਕਿ ਜੇਕਰ ਅਸੀਂ ਬਾਰਡਰ ’ਤੇ ਦੁਸ਼ਮਣ ਨੂੰ ਦੂਰ ਰੱਖਦੇ ਹਾਂ ਤਾਂ ਹੀ ਦੇਸ਼ ਮਹਿਫੂਜ਼ ਹੈ ਤੇ ਆਮ ਲੋਕ ਤਿਉਹਾਰ ਮਨਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਦੁਸ਼ਮਣ ਸਾਡੇ ਨਾਲ ਮਿੱਤਰ ਵਾਂਗ ਹੱਥ ਮਿਲਾਉਂਦਾ ਹੈ ਤਾਂ ਮਿਠਾਈ ਭੇਂਟ ਕਰਦੇ ਹਾਂ, ਪਰ ਜੇਕਰ ਉਹ ਸਾਡੇ ਸਾਹਮਣੇ ਹਥਿਆਰ ਚੁੱਕਦਾ ਹੈ ਤਾਂ ਜਵਾਬ ਉਸ ਭਾਸ਼ਾ ’ਚ ਭਾਰਤੀ ਫੌਜ ਦੇਣਾ ਚੰਗੀ ਤਰ੍ਹਾਂ ਜਾਣਦੀ ਹੈ, ਬਲਕਿ ਦੁਸ਼ਮਣ ਸਾਹਮਣੇ ਫਾਈਰਿੰਗ ਦੌਰਾਨ ਤਾਂ ਸਾਡੀ ਅਸਲ ਮਾਇਨੇ ’ਚ ਦੀਵਾਲੀ ਹੁੰਦੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।