ਦੇਸ਼ ਭਰ ‘ਚ ਅੱਜ ਦੀਵਾਲੀ ਦੀਆਂ ਰੌਣਕਾਂ, ਹਰ ਪਾਸੇ ਖੁਸ਼ੀ ਦੀ ਲਹਿਰ, ਪੜ੍ਹੋ ਅਯੁੱਧਿਆ ਦੀ ਇੱਕ ਹੋਰ ਪ੍ਰਾਪਤੀ…

ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਭਾਰਤ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਉਹਨਾਂ ਦੇ ਆਪਣੇ-ਆਪਣੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਹਰ ਮਹੀਨੇ ਕਿਸੇ ਨਾ ਕਿਸੇ ਧਰਮ ਦਾ ਕੋਈ ਨਾ ਕੋਈ ਤਿਉਹਾਰ ਹੁੰਦਾ ਹੈ ਜਿਸ ਨਾਲ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਅੱਜ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਦੇਸ਼ ਅਤੇ ਦੁਨੀਆ ਵਿਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਈ ਜਾ ਰਹੀ ਹੈ।
ਦੀਵਾਲੀ ਭਗਵਾਨ ਰਾਮ ਜੀ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਉਣ ਲਈ ਮਨਾਈ ਜਾਂਦੀ ਹੈ। ਇਸ ਦਿਨ ਲੋਕ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ। ਇਸ ਵਾਰ ਵੀਰਵਾਰ ਨੂੰ ਘਰਾਂ ‘ਚ ਲਕਸ਼ਮੀ-ਗਣੇਸ਼ ਦੀ ਪੂਜਾ ਕੀਤੀ ਜਾਵੇਗੀ ਅਤੇ ਸ਼ੁੱਕਰਵਾਰ ਨੂੰ ਦੁਕਾਨਾਂ ‘ਚ ਪੂਜਾ ਕੀਤੀ ਜਾਵੇਗੀ। ਸ਼ਨੀਵਾਰ ਨੂੰ ਗੋਵਰਧਨ ਪੂਜਾ ਅਤੇ ਐਤਵਾਰ ਨੂੰ ਭਾਈ ਦੂਜ ਮਨਾਇਆ ਜਾਵੇਗਾ।
300 ਟੀਮਾਂ ਪਟਾਕੇ ਚਲਾਉਣ ਵਾਲਿਆਂ ‘ਤੇ ਰੱਖਣਗੀਆਂ ਨਜ਼ਰ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 300 ਟੀਮਾਂ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੀਆਂ। ਰਾਜਧਾਨੀ ਵਿੱਚ ਅੱਜ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਕੇਸ ਦਰਜ ਕੀਤਾ ਜਾਵੇਗਾ। 200 ਰੁਪਏ ਜੁਰਮਾਨਾ ਜਾਂ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ। ਸਰਕਾਰ ਪਟਾਕਿਆਂ ਦੇ ਵਪਾਰੀਆਂ ‘ਤੇ ਵੀ ਕਾਰਵਾਈ ਕਰੇਗੀ।
ਅਯੁੱਧਿਆ ਵਿੱਚ ਰਚਿਆ ਇਤਿਹਾਸ
ਪੰਜ ਸੌ ਸਾਲਾਂ ਵਿੱਚ ਪਹਿਲੀ ਵਾਰ ਦੀਵਾਲੀ ਵਾਲੇ ਦਿਨ ਭਗਵਾਨ ਰਾਮ ਆਪਣੇ ਮੰਦਰ ਵਿੱਚ ਮੌਜੂਦ ਹੁੰਦੇ ਹਨ। ਇੱਕ ਦਿਨ ਪਹਿਲਾਂ ਅਯੁੱਧਿਆ ਵਿੱਚ ਦੀਵਾਲੀ ਮਨਾਈ ਗਈ ਸੀ। ਪੂਰੀ ਅਯੁੱਧਿਆ ਨੂੰ 28 ਲੱਖ ਦੀਵਿਆਂ ਨਾਲ ਜਗਮਗਾਇਆ ਗਿਆ। ਅਯੁੱਧਿਆ ਦਾ ਨਾਂ ਇਕ ਵਾਰ ਫਿਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness World Records) ਵਿਚ ਦਰਜ ਹੋ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਵਾਰ ਅਯੁੱਧਿਆ ਵਿੱਚ ਇੱਕ ਨਹੀਂ ਸਗੋਂ ਦੋ ਵਿਸ਼ਵ ਰਿਕਾਰਡ ਦਰਜ ਹੋਏ ਹਨ। ਪਹਿਲਾ – ਇੱਕੋ ਸਮੇਂ 28 ਲੱਖ ਦੀਵੇ ਜਗਾਉਣਾ ਅਤੇ ਦੂਜਾ – 1100 ਤੋਂ ਵੱਧ ਵੇਦਾਚਾਰਿਆਂ ਦੀ ਸਮੂਹਿਕ ਸਰਯੂ ਆਰਤੀ। ਬੁੱਧਵਾਰ ਨੂੰ ਅਯੁੱਧਿਆ ‘ਚ ਆਯੋਜਿਤ ਪ੍ਰੋਗਰਾਮ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਸੱਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਿਰਕਤ ਕੀਤੀ।
- First Published :