‘ਤਿਆਰ ਹੋ ਜਾਓ…’, Salman Khan ਨੇ ਲਾਰੈਂਸ ਦੀਆਂ ਧਮਕੀਆਂ ਵਿਚਾਲੇ ਕੀਤਾ ਵੱਡਾ ਐਲਾਨ

ਸਲਮਾਨ ਖਾਨ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਲਮਾਨ ਭਾਰੀ ਪੁਲਿਸ ਫੋਰਸ ਦੇ ਨਾਲ ਯਾਤਰਾ ਕਰ ਰਹੇ ਹਨ ਅਤੇ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਰਹੇ ਹਨ। ਬਾਬਾ ਸਿੱਦੀਕੀ ਦੀ ਮੌਤ ਅਤੇ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਸਲਮਾਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ ਰਾਹੀਂ ਦੱਸਿਆ ਕਿ ਉਹ ਦੁਬਈ ‘ਚ ਹੋਣ ਵਾਲੇ ‘ਦਿ ਬੈਂਗ ਦਿ ਟੂਰ’ ‘ਚ ਪਰਫਾਰਮ ਕਰਨਗੇ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਇਵੈਂਟ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਦ-ਬੈਂਗ ਦ ਟੂਰ-ਰੀਲੋਡਡ’ 7 ਦਸੰਬਰ ਨੂੰ ਹੋਵੇਗਾ। ਦੁਬਈ, ਤਿਆਰ ਹੋ ਜਾਓ।”
ਤਮੰਨਾ ਭਾਟੀਆ, ਸੋਨਾਕਸ਼ੀ ਸਿਨਹਾ, ਦਿਸ਼ਾ ਪਟਾਨੀ, ਸੁਨੀਲ ਗਰੋਵਰ, ਮਨੀਸ਼ ਪਾਲ, ਪ੍ਰਭੂ ਦੇਵਾ, ਆਸਥਾ ਗਿੱਲ ਵਰਗੇ ਬਾਲੀਵੁੱਡ ਸੈਲੇਬਸ ਸਲਮਾਨ ਖਾਨ ਦੇ ਨਾਲ ‘ਦ ਬੈਂਗ ਦਿ ਟੂਰ-ਰੀਲੋਡੇਡ’ ਵਿੱਚ ਸ਼ਾਮਲ ਹੋਣਗੇ। ਸਲਮਾਨ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ‘ਚ ਇਨ੍ਹਾਂ ਸੈਲੇਬਸ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਇਹ ਈਵੈਂਟ 7 ਦਸੰਬਰ ਨੂੰ 4 ਘੰਟੇ ਤੋਂ ਵੱਧ ਸਮਾਂ ਚੱਲੇਗਾ।
ਸਲਮਾਨ ਖਾਨ ਸਖਤ ਸੁਰੱਖਿਆ ਦੇ ਵਿਚਕਾਰ ਆਪਣੇ ਕੰਮ ਦੇ ਵਾਅਦੇ ਨੂੰ ਕੀਤਾ ਪੂਰਾ
ਸਲਮਾਨ ਖਾਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਨੂੰ ਹੋਸਟ ਕਰ ਰਹੇ ਹਨ। ਆਖਰੀ ਦੋ ਵਾਰ ਉਨ੍ਹਾਂ ਨੇ ਸਖਤ ਸੁਰੱਖਿਆ ਦੇ ਵਿਚਕਾਰ ਸ਼ੋਅ ਦੇ ਵੀਕੈਂਡ ਕਾ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਨੇ ਆਪਣੀ ਜਨਤਕ ਮੌਜੂਦਗੀ ਨੂੰ ਸੀਮਤ ਕਰ ਲਿਆ ਸੀ, ਇਸ ਲਈ ਸਲਮਾਨ ਦਾ ਦੁਬਈ ਜਾਣਾ ਰਾਹਤ ਦਾ ਸੰਕੇਤ ਹੈ। ਦੁਬਈ ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਨੂੰ ਕਈ ਧਮਕੀਆਂ ਦਿੱਤੀਆਂ ਹਨ।
ਹਨੀ ਸਿੰਘ ਨੂੰ ਦੁਬਈ ‘ਚ ਰਹਿਣਾ ਹੈ ਪਸੰਦ
ਹਾਲ ਹੀ ‘ਚ ਲਾਰੇਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲਣ ਤੋਂ ਬਾਅਦ ਰੈਪਰ ਯੋ-ਯੋ ਹਨੀ ਸਿੰਘ ਨੇ ਕਿਹਾ ਸੀ ਕਿ ਉਹ ਸੁਰੱਖਿਆ ਕਾਰਨ ਦੁਬਈ ‘ਚ ਰਹਿਣਾ ਪਸੰਦ ਕਰਦੇ ਹਨ। ਸਲਮਾਨ ਖਾਨ ਦੇ ਦੋਸਤ ਅਤੇ ਸਿਆਸਤਦਾਨ ਬਾਬਾ ਸਿੱਦੀਕੀ ਬਾਂਦਰਾ ਹਲਕੇ ਤੋਂ ਵਿਧਾਇਕ ਸਨ, ਜਿੱਥੇ ਸਲਮਾਨ ਆਪਣੇ ਪਰਿਵਾਰ ਨਾਲ ਰਹਿੰਦੇ ਹਨ।