Sports
WTC Final Scenario: ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ Team India 'ਤੇ ਕਿੰਨਾ ਅਸਰ?

ਭਾਰਤ ਨੂੰ ਨਿਊਜ਼ੀਲੈਂਡ ਖਿਲਾਫ 1 ਹੋਰ ਮੈਚ ਖੇਡਣਾ ਹੈ। ਇਸ ਤੋਂ ਬਾਅਦ ਬਾਰਡਰ ਗਾਵਸਕਰ ਟਰਾਫੀ ‘ਚ ਆਸਟ੍ਰੇਲੀਆ ਖਿਲਾਫ ਕੁਲ 5 ਟੈਸਟ ਮੈਚ ਖੇਡੇ ਜਾਣੇ ਹਨ। ਅਜਿਹੇ ‘ਚ ਭਾਰਤ ਕੋਲ ਕੁੱਲ 6 ਟੈਸਟ ਮੈਚ ਬਾਕੀ ਹਨ। ਭਾਰਤ ਨੂੰ 6 ‘ਚੋਂ 4 ਟੈਸਟ ਮੈਚ ਜਿੱਤਣੇ ਹੋਣਗੇ। ਇਸ ਤੋਂ ਬਾਅਦ ਹੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜ ਸਕੇਗਾ। ਜੇਕਰ ਉਹ ਨਿਊਜ਼ੀਲੈਂਡ ਖ਼ਿਲਾਫ਼ ਅਗਲਾ ਮੈਚ ਹਾਰ ਵੀ ਜਾਂਦੀ ਹੈ ਤਾਂ ਵੀ ਉਸ ਕੋਲ ਆਸਟਰੇਲੀਆ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਉਣ ਦਾ ਮੌਕਾ ਹੋਵੇਗਾ। ਆਓ ਦੇਖੀਏ ਕੀ ਹੁੰਦਾ ਹੈ।