ਕੁੱਝ ਲੋਕਾਂ ਨੂੰ ਸਿਗਰਟ ਪੀਣ ਵੇਲੇ ਕਿਉਂ ਹੁੰਦੀ ਹੈ ਬਹੁਤ ਜ਼ਿਆਦਾ ਖੰਘ? ਜਾਣੋ ਕੀ ਹੈ ਇਸ ਦਾ ਕਾਰਨ

ਬਹੁਤ ਸਾਰੇ ਨੌਜਵਾਨ ਸਿਗਰਟਨੋਸ਼ੀ ਇੱਕ ਸ਼ੌਕ ਵਜੋਂ ਸ਼ੁਰੂ ਕਰਦੇ ਹਨ ਤੇ ਹੌਲੀ ਹੌਲੀ ਇਹ ਇੱਕ ਨਾ ਛੁੱਟਣ ਵਾਲੀ ਆਦਤ ਬਣ ਜਾਂਦੀ ਹੈ। ਕਈ ਮਾਮਲਿਆਂ ਵਿੱਚ ਲੋਕ ਚੇਨਸਮੋਕਰ ਬਣ ਜਾਂਦੇ ਹਨ। ਸਿਗਰਟਨੋਸ਼ੀ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਸਿਗਰਟ ਪੀਣ ਵਾਲੇ ਲੋਕ ਇਸ ਦੇ ਆਦੀ ਹੋ ਜਾਂਦੇ ਹਨ ਤੇ ਇਸ ਕਾਰਨ ਕਈ ਗੰਭੀਰ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਸਿਗਰਟ ਦੇ ਧੂੰਏਂ ਵਿੱਚ 7,000 ਤੋਂ ਵੱਧ ਰਸਾਇਣ ਹੁੰਦੇ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 69 ਕੈਂਸਰ ਦਾ ਕਾਰਨ ਬਣ ਸਕਦੇ ਹਨ। ਸਿਗਰਟ ਪੀਣ ਨਾਲ ਸਰੀਰ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਕੈਂਸਰ ਸੈੱਲਾਂ ਨੂੰ ਮਾਰਨਾ ਮੁਸ਼ਕਲ ਹੋ ਜਾਂਦਾ ਹੈ।
ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸਾਹ ਅਤੇ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਸਭ ਤੋਂ ਪਹਿਲਾਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਸਿਗਰਟ ਪੀਂਦੇ ਸਮੇਂ ਜਾਂ ਬਾਅਦ ਵਿੱਚ ਬਹੁਤ ਜ਼ਿਆਦਾ ਖੰਘਦੇ ਹਨ। ਹਾਲਾਂਕਿ ਸਿਗਰਟਨੋਸ਼ੀ ਕਰਨ ਵਾਲੇ ਸਾਰੇ ਲੋਕਾਂ ਨੂੰ ਥੋੜ੍ਹੀ-ਥੋੜ੍ਹੀ ਖਾਂਸੀ ਹੋ ਸਕਦੀ ਹੈ ਪਰ ਕੁਝ ਲੋਕਾਂ ਵਿੱਚ ਖੰਘ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹਾ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ…
ਜ਼ਿਆਦਾ ਸਿਗਰਟ ਪੀਣ ਵਾਲੇ ਲੋਕਾਂ ਵਿੱਚ ਖੰਘ ਦੀ ਸਮੱਸਿਆ ਆਮ ਹੁੰਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਾਰ-ਵਾਰ ਸਿਗਰਟ ਪੀਣ ਨਾਲ ਫੇਫੜਿਆਂ ਦੀਆਂ ਟਿਊਬਾਂ ‘ਚ ਸੋਜ ਆ ਜਾਂਦੀ ਹੈ, ਯਾਨੀ ਫੇਫੜਿਆਂ ਦੀਆਂ ਟਿਊਬਾਂ ‘ਚ ਕਈ ਬਦਲਾਅ ਆਉਂਦੇ ਹਨ। ਜਿਸ ਕਾਰਨ ਫੇਫੜੇ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਜਦੋਂ ਅਜਿਹਾ ਹੁੰਦਾ ਹੈ ਤਾਂ ਕੋਈ ਵਿਅਕਤੀ ਜਦੋਂ ਦੁਬਾਰਾ ਸਿਗਰਟ ਪੀਂਦਾ ਹੈ, ਤਾਂ ਇਹ ਸੰਵੇਦਨਸ਼ੀਲ ਫੇਫੜੇ ਧੂੰਏਂ ਕਾਰਨ ਖੰਘ ਦਾ ਕਾਰਨ ਬਣਦੇ ਹਨ। ਅਜਿਹਾ ਹੋਣ ‘ਤੇ ਕਈ ਵਾਰ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਿਗਰਟ ਪੀਣ ਦੀ ਲਤ ਬਹੁਤ ਮਾੜੀ ਹੈ। ਖਾਂਸੀ ਅਤੇ ਫੇਫੜਿਆਂ ਦੇ ਖਰਾਬ ਹੋਣ ਦੀ ਸਮੱਸਿਆ ਨਿਯਮਿਤ ਸਿਗਰਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹੇ ‘ਚ ਜੇਕਰ ਕਿਸੇ ਵਿਅਕਤੀ ਨੂੰ ਸਿਗਰਟ ਪੀਣ ਨਾਲ ਜ਼ਿਆਦਾ ਖਾਂਸੀ ਜਾਂ ਸਾਹ ਲੈਣ ‘ਚ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
- First Published :