ਇਹਨਾਂ ਸਿਹਤ ਸਮੱਸਿਆਵਾਂ ‘ਚ ਆਲੂ ਖਾਣ ਤੋਂ ਕਰੋ ਪ੍ਰਹੇਜ਼, ਹੋ ਸਕਦਾ ਹੈ ਨੁਕਸਾਨਦਾਇਕ – News18 ਪੰਜਾਬੀ

ਆਲੂ ਸਾਡੀ ਭੋਜਨ ਦਾ ਪ੍ਰਮੁੱਖ ਹਿੱਸਾ ਹੈ। ਲੋਕ ਅਕਸਰ ਹੀ ਆਪਣੀ ਡਾਈਟ ਵਿੱਚ ਆਲੂ ਦਾ ਵਧੇਰੇ ਸੇਵਨ ਕਰਦੇ ਹਨ। ਪਰ ਕੁਝ ਅਜਿਹੀਆਂ ਸਥਿਤੀਆਂ ਹਨ, ਜਿਨ੍ਹਾਂ ਵਿੱਚ ਤੁਹਾਨੂੰ ਆਲੂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਲੂ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਹਾਨੂੰ ਇਹਨਾਂ ਸਥਿਤੀਆਂ ਵਿੱਚ ਆਲੂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਆਲੂ ਖਾਣ ਤੋਂ ਪਹਿਲਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਸਿਹਤ ਸਮੱਸਿਆਵਾਂ ਵਿੱਚ ਆਲੂ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਕਿਹੜੀਆਂ ਸਿਹਤ ਸਮੱਸਿਆਵਾਂ ਵਿੱਚ ਆਲੂ ਖਾਣਾ ਹੈ ਸਿਹਤ ਲਈ ਨੁਕਸਾਨਦਾਇਕ?
ਸ਼ੂਗਰ ਦੇ ਰੋਗੀਆਂ ਲਈ
ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ, ਤਾਂ ਤੁਹਾਨੂੰ ਆਲੂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਲੂਆਂ ਵਿੱਚ ਉੱਚ ਕਾਰਬੋਹਾਈਡਰੇਟ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਆਲੂਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਆਲੂ ਦਾ ਸੇਵਨ ਕਰਨਾ ਹੋਵੇ ਤਾਂ ਇਸ ਨੂੰ ਉਬਾਲ ਕੇ ਅਤੇ ਹੋਰ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ।
ਮੋਟਾਪੇ ਦੀ ਸਮੱਸਿਆ ਵਿਚ
ਜਿਹੜੇ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੈ ਅਤੇ ਉਹ ਲਗਾਤਾਰ ਇਸਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੂੰ ਆਲੂਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿਚ ਆਲੂਆਂ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਮੋਟਾਪੇ ਨੂੰ ਕੰਟਰੌਲ ਕਰਨ ਲਈ ਵਧੇਰੇ ਕਾਰਬ ਵਾਲੇ ਆਲੂ ਖਾਣ ਦੀ ਬਜਾਇ ਤੁਹਾਨੂੰ ਵੱਧ ਫਾਇਬਰ ਵਾਲਾ ਭੋਜਨ ਖਾਣਾ ਚਾਹੀਦਾ ਹੈ।
ਗੈਸਟਰੋਇੰਟੇਸਟਾਈਨਲ ਦੀ ਸਮੱਸਿਆ ਵਿਚ
ਜੇਕਰ ਤੁਹਾਨੂੰ ਗੈਸ, ਬਲੋਟਿੰਗ ਜਾਂ ਹੋਰ ਪਾਚਨ ਸਮੱਸਿਆਵਾਂ ਰਹਿੰਦੀਆਂ ਹਨ, ਤਾਂ ਤੁਹਾਨੂੰ ਆਲੂਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਲੂਆਂ ਦਾ ਵਿਚ ਉੱਚ ਸ਼ੂਗਰ ਤੇ ਸਟਾਰਚ ਹੁੰਦਾ ਹੈ। ਜਿਸ ਨਾਲ ਤੁਹਾਡੀਆਂ ਇਹ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਇਸ ਲਈ ਇਹਨਾਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਆਲੂ ਖਾਣ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ।
ਐਲਰਜੀ ਵਾਲੇ ਲੋਕ
ਕੁਝ ਲੋਕਾਂ ਨੂੰ ਆਲੂਆਂ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ ‘ਤੇ ਧੱਫੜ, ਖੁਜਲੀ ਜਾਂ ਹੋਰ ਕਿਸਮ ਦੀਆਂ ਪ੍ਰਤੀਕ੍ਰਿਆਵਾਂ ਹੋ ਸਕਦੀਆਂ ਹਨ। ਅਜਿਹੇ ਲੋਕਾਂ ਨੂੰ ਆਲੂ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਗਠੀਆ ਦੀ ਸਥਿਤੀ ਵਿਚ
ਜਿੰਨ੍ਹਾਂ ਲੋਕਾਂ ਨੂ੍ੰ ਗਠੀਏ ਦੀ ਸਮੱਸਿਆ ਹੈ, ਉਹਨਾਂ ਨੂੰ ਆਲੂਆਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਆਲੂਆਂ ਦਾ ਸੇਵਨ ਕਰਨ ਨਾਲ ਤੁਹਾਡੇ ਗਠੀਏ ਦੀ ਸਮੱਸਿਆ ਵਧ ਸਕਦੀ ਹੈ। ਜਿਸ ਕਾਰਨ ਤੁਹਾਨੂੰ ਜੋੜਾਂ ਵਿਚ ਦਰਦ ਤੇ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਲ ਦੀਆਂ ਸਮੱਸਿਆਵਾਂ ਵਿਚ
ਜਿਨ੍ਹਾਂ ਲੋਕਾਂ ਨੂ੍ੰ ਦਿਲ ਸੰਬੰਧੀ ਕੋਈ ਸਮੱਸਿਆ ਹੈ, ਉਹਨਾਂ ਨੂੰ ਵੀ ਆਲੂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਲੂ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਆਲੂ ਬਲੱਡ ਪ੍ਰੈਸ਼ਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਆਲੂ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਸਾਡੇ ਦਿਲ ਲਈ ਨੁਕਸਾਨਦਾਇਕ ਹੈ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)