ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦਾ ਵੀਡੀਓ ਵਾਇਰਲ, ਮੀਰਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਸ਼ਾਹਿਦ ਕਪੂਰ (Shahid Kapoor) ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਹੈ। ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ (Mira Rajput) ਹੈ। ਦੋਵਾਂ ਦੀ ਜੋੜੀ ਬਹੁਤ ਖ਼ੂਬਸੂਰਤ ਹੈ। ਉਨ੍ਹਾਂ ਦਾ ਨਾਂ ਬਾਲੀਵੁੱਡ ਦੇ ਪ੍ਰਸਿੱਧ ਜੋੜਿਆਂ ਵਿੱਚ ਸ਼ੁਮਾਰ ਹੈ। ਦੋਵਾਂ ਨੂੰ ਜ਼ਿਆਦਾਤਰ ਈਵੈਂਟਸ ਉੱਤੇ ਇਕੱਠਿਆਂ ਦੇਖਿਆ ਜਾਂਦਾ ਹੈ। ਦੋਵੇਂ ਇੱਕ ਦੂਜੇ ਨਾਲ ਬਹੁਤ ਖ਼ੁਸ਼ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ (social media) ਉੱਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਮੀਰਾ ਰਾਜਪੂਤ ਨੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਕਹੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਇਰਲ ਵੀਡੀਓ ਵਿੱਚ ਮੀਰਾ ਰਾਜਪੂਤ ਨੇ ਆਪਣੇ ਅਫੇਅਰਸ ਬਾਰੇ ਗੱਲ ਕਰਦੇ ਹੋਏ ਆਪਣੇ ਬੁਆਏਫ੍ਰੈਂਡਜ਼ (Mira Rajput Boyfriends) ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਇੱਕ ਟਾਕ ਸ਼ੋਅ ‘ਚ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਦੇ ਕਈ ਬੁਆਏਫ੍ਰੈਂਡ ਸਨ, ਜਿਨ੍ਹਾਂ ਦਾ ਦਿਲ ਉਸ ਨੇ ਤੋੜ ਦਿੱਤਾ ਸੀ।
ਮੀਰਾ ਰਾਜਪੂਤ ਦੇ ਇਸ ਖੁਲਾਸੇ ਤੋਂ ਲੋਕ ਹੈਰਾਨ ਹੋ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ‘ਚ ਨੇਹਾ ਧੂਪੀਆ ਨੇ ਮੀਰਾ ਰਾਜਪੂਤ ਨੂੰ ਪੁੱਛਿਆ ਕਿ ਮੀਰਾ, ਕੀ ਤੁਸੀਂ ਕਦੇ ਕਿਸੇ ਦਾ ਦਿਲ ਤੋੜਿਆ ਹੈ? ਇਸ ਸਵਾਲ ਦੇ ਜਵਾਬ ਵਿੱਚ ਮੀਰਾ ਨੇ ਨੇਹਾ ਧੂਪੀਆ ਨੂੰ ਕਿਹਾ ਕਿ ਹਾਂ, ਆਪਣੇ ਬੁਆਏਫ੍ਰੈਂਡਜ਼ ਦਾ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਹਿਦ ਕਪੂਰ ਨਾਲ ਵਿਆਹ ਕਰਨ ਤੋਂ ਪਹਿਲਾਂ ਮੀਰਾ ਦੇ ਕਈ ਅਫੇਅਰਸ ਸਨ।
ਇਸ ਵਾਇਰਲ ਵੀਡੀਓ ਉੱਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ‘ਤੇ ਕੁਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, ਕੀ ਉਸਦੀ ਵੀ ਕੋਈ ਗਰਲਫ੍ਰੈਂਡ ਹੈ? ਇੱਕ ਨੇ ਲਿਖਿਆ ਕਿ ਸ਼ਾਹਿਦ ਕਪੂਰ ਦਾ ਕਬੀਰ ਸਿੰਘ ਮੋਡ ਸ਼ੁਰੂ ਹੋਣ ਵਾਲਾ ਹੈ। ਇੱਕ ਨੇ ਲਿਖਿਆ ਕਿ ਠੀਕ ਹੈ, ਉਹ ਸੀ ਇੱਕ ਬੇਈਮਾਨ ਬੁਆਏਫ੍ਰੈਂਡ ਵੀ। ਇਸ ਤੋਂ ਇਲਾਵਾ ਵੀ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦਾ ਵਿਆਹ ਸਾਲ 2015 ਵਿੱਚ ਹੋਇਆ ਸੀ। ਵਿਆਹ ਦੇ ਬੰਧਨ ਵਿੱਚ ਬੱਝ ਕੇ ਦੋਵੇਂ ਜਣੇ ਬਹੁਤ ਖ਼ੁਸ਼ ਹਨ। ਬਹੁਤ ਸਾਰੀਆਂ ਥਾਵਾਂ ਉੱਤੇ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2003 ਵਿੱਚ ਇਸ਼ਕ ਵਿਸ਼ਕ ਫ਼ਿਲਮ ਦੇ ਨਾਲ ਕੀਤੀ ਸੀ।