Entertainment

ਟੀਵੀ ਅਦਾਕਾਰ ਕਰਨ ਕੁੰਦਰਾ ਤੇ ਤੇਜਸਵੀ ਹੋ ਰਹੇ ਹਨ ਟ੍ਰੋਲ, Kiss ਕਰਦਿਆਂ ਦੀ ਵੀਡੀਓ ਹੋਈ ਵਾਇਰਲ

ਕਰਨ ਕੁੰਦਰਾ (Karan Kundra) ਅਤੇ ਤੇਜਸਵੀ ਪ੍ਰਕਾਸ਼ (Tejasswi Prakash) ਮਸ਼ਹੂਰ ਟੀਵੀ ਅਦਾਕਾਰ ਹਨ। ਦੋਵਾਂ ਨੂੰ ਬਿੱਗ ਬੌਸ 15 (Bigg Boss 15) ਵਿੱਚ ਵੀ ਦੇਖਿਆ ਗਿਆ ਸੀ। ਬਿੱਗ ਬੌਸ ਵਿੱਚ ਹੀ ਦੋਵਾਂ ਦੀ ਦੋਸਤੀ ਹੋਈ ਸੀ। ਅੱਜ ਕੱਲ੍ਹ ਉਹ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਉਨ੍ਹਾਂ ਦੋਵਾਂ ਨੂੰ ਬਹੁਤ ਸਾਰੇ ਇਵੈਂਟਸ ਵਿੱਚ ਇਕੱਠੇ ਦੇਖਿਆ ਜਾਂਦਾ ਹੈ। ਪਿੱਛੇ ਜਿਹੇ ਉਹ ਦੋਵੇਂ ਛੁੱਟੀਆਂ ਮਨਾਉਣ ਵੀ ਗਏ ਸਨ। ਪਰ ਹੁਣ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਲੋਕ ਉਨ੍ਹਾਂ ਦੋਵਾਂ ਨੂੰ ਟ੍ਰੋਲ ਕਰ ਰਹੇ ਹਨ।

ਇਸ਼ਤਿਹਾਰਬਾਜ਼ੀ

ਦਰਅਸਲ ਹਾਲ ਹੀ ਵਿੱਚ ਕਰਨ ਕੁੰਦਰਾ ਦਾ ਜਨਮਦਿਨ ਸੀ। ਆਪਣਾ ਜਨਮਦਿਨ ਮਨਾਉਣ ਲਈ ਉਹ ਆਪਣੀ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਨਾਲ ਗੋਆ ਗਏ ਸਨ। ਗੋਆ ਵਿਖੇ ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ। ਵੀਡੀਓ ਤੇ ਤਸਵੀਰਾਂ ਵਿੱਚ ਉਹ ਜਨਮਦਿਨ ਦਾ ਕੇਕ ਕੱਟਦੇ ਅਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਪਰ ਇੱਕ ਵੀਡੀਓ ਵਿੱਚ ਉਹ ਕੈਮਰੇ ਸਾਹਮਣੇ ਸ਼ਰੇਆਮ ਕਿੱਸ ਕਰ ਰਹੇ ਹਨ। ਦੋਵਾਂ ਦੇ ਕਿੱਸ ਕਰਨ ਦੀ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਪਿਆਰ ਕਰਨ ਲਈ ਲੋਕ ਉਨ੍ਹਾਂ ਦੋਵਾਂ ਨੂੰ ਟ੍ਰੋਲ ਕਰ ਰਹੇ ਹਨ। ਵੀਡੀਓ ਵਿੱਚ ਤੇਜਸਵੀ ਅਰਜੁਨ ਦੇ ਨਾਲ ਡਾਂਸ ਕਰ ਰਹੀ ਹੈ। ਇਸੇ ਦੌਰਾਨ ਹੀ ਕਰਨ ਕੁੰਦਰਾ ਆਪਣਾ ਡ੍ਰਿੰਕ ਲੈ ਕੇ ਆਉਂਦਾ ਹੈ ਅਤੇ ਤੇਜਸਵੀ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਪਲ ਕੈਮਰੇ ਵਿੱਚ ਕੈਦ ਹੋ ਗਿਆ, ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਟ੍ਰੋਲ ਹੋ ਰਿਹਾ ਹੈ।

ਇਸ਼ਤਿਹਾਰਬਾਜ਼ੀ

ਸੋਸ਼ਲ ਮੀਡੀਆ ਵਰਤੋਂਕਾਰ ਉਨ੍ਹਾਂ ਦੋਵਾਂ ਨੂੰ ਇਸ ਹਰਕਤ ਲਈ ਟ੍ਰੋਲ ਕਰ ਰਹੇ ਹਨ। ਲੋਕਾਂ ਨੂੰ ਵੀਡੀਓ ਵਿੱਚ ਦੋਵਾਂ ਦਾ ਇਸ ਤਰ੍ਹਾਂ ਕਿੱਸ ਕਰਨਾ ਪਸੰਦ ਨਹੀਂ ਆਇਆ ਅਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ “ਕੁਝ ਸ਼ਰਮ ਕਰੋ”, ਜਦੋਂਕਿ ਦੂਜੇ ਨੇ ਲਿਖਿਆ ਕਿ “ਤੁਸੀਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ”।

ਜ਼ਿਕਰਯੋਗ ਹੈ ਕਿ ਦੋਵਾਂ ਦੀ ਮੁਲਾਕਾਤ ਬਿੱਗ ਬੌਸ 15 ਵਿੱਚ ਹੋਈ ਸੀ। ਤੇਜਸਵੀ ਸ਼ੋਅ ਦੇ ਇਸ ਸੀਜ਼ਨ ਦੀ ਜੇਤੂ ਬਣੀ। ਦੋਵੇਂ ਸ਼ੋਅ ‘ਚ ਵੀ ਜੋੜੀ ਦੇ ਰੂਪ ‘ਚ ਨਜ਼ਰ ਆਏ ਸਨ। ਅੱਜ ਵੀ ਉਨ੍ਹਾਂ ਦਾ ਰਿਸ਼ਤਾ ਕਾਇਮ ਹੈ। ਖ਼ਬਰਾਂ ਹਨ ਕਿ ਕਰਨ ਅਤੇ ਤੇਜਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ ਪਰ ਅਜੇ ਜੋੜੇ ਵੱਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button