International

ਹੁਣ ਆਸਟ੍ਰੇਲੀਆ ਜਾਣਾ ਹੋਇਆ ਸੌਖਾ, 18 ਤੋਂ 30 ਸਾਲ ਦੇ ਨੌਜਵਾਨਾਂ ਲਈ ਨਵਾਂ ਵੀਜ਼ਾ ਪ੍ਰੋਗਰਾਮ, ਮਰਜ਼ੀ ਦਾ ਕੰਮ

ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ਸ਼ੁਰੂ ਕੀਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ੇ ਨੂੰ ਚੰਗਾ ਹੁੰਗਾਰਾ ਮਿਲਿਆ ਹੈ।  ਇਸ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ ਲਈ ਮਹਿਜ਼ ਦੋ ਹਫ਼ਤਿਆਂ ਦੌਰਾਨ 40,000 ਭਾਰਤੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ।

ਇਹ ਦਾਅਵਾ ਆਸਟਰੇਲੀਆ ਦੇ ਪਰਵਾਸ ਬਾਰੇ ਰਾਜ ਮੰਤਰੀ ਮੈਟ ਥਿਸਲਵੇਟ ਨੇ ਕੀਤਾ ਹੈ। ਇਸ ਨਵੇਂ ਵੀਜ਼ੇ ਤਹਿਤ 18 ਤੋਂ 30 ਸਾਲ ਉਮਰ ਵਰਗ ਦੇ ਭਾਰਤੀ ਆਸਟਰੇਲੀਆ ਵਿਚ ਇਕ ਸਾਲ ਲਈ ਰਹਿਣ ਤੋਂ ਇਲਾਵਾ ਪੜ੍ਹ ਤੇ ਆਪਣੀ ਮਰਜ਼ੀ ਦਾ ਕੰਮ ਵੀ ਕਰ ਸਕਣਗੇ। ਥਿਸਲਵੇਟ ਨੇ ਕਿਹਾ ਕਿ ਆਸਟਰੇਲੀਅਨ ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਪੇਸ਼ਕਦਮੀ ਹੈ।

ਇਸ਼ਤਿਹਾਰਬਾਜ਼ੀ

ਉਨ੍ਹਾਂ ਕਿਹਾ ਕਿ ਵੀਜ਼ਾ ਬੈਲੇਟ ਦਾ ਅਮਲ 1 ਅਕਤੂੁਬਰ ਤੋਂ ਖੁੱਲ੍ਹ ਗਿਆ ਹੈ ਤੇ ਇਸ ਮਹੀਨੇ ਦੇ ਅਖੀਰ ਤੱਕ ਬੰਦ ਹੋ ਜਾਵੇਗਾ। ਸਫ਼ਲ ਉਮੀਦਵਾਰਾਂ ਦੀ ਰੈਂਡਮਲੀ ਚੋਣ ਕੀਤੀ ਜਾਵੇਗੀ ਤੇ ਉਹ ਅਗਲੇ ਸਾਲ ਤੋਂ ਆਸਟਰੇਲੀਆ ’ਚ ਰਹਿ ਸਕਣਗੇ।

  • First Published :

Source link

Related Articles

Leave a Reply

Your email address will not be published. Required fields are marked *

Back to top button