Punjab

Fury of a high speed car 3 toll workers were crushed while eating bread in nangal hdb – News18 ਪੰਜਾਬੀ

ਇੱਕ ਤੇਜ਼ ਰਫ਼ਤਾਰ ਕਾਰ ਨੇ ਤਿੰਨ ਜਣਿਆਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਲੋਕਾਂ ਦੀ ਮਦਦ ਦੇ ਨਾਲ ਚੰਡੀਗੜ੍ਹ 32 ਪਹੁੰਚਾਇਆ ਗਿਆ। ਇਸ ਕਾਰ ਨੇ ਟੋਲ ਕਰਮੀਆਂ ਉੱਤੇ ਕਹਿਰ ਢਾਇਆ ਹੈ , ਜਦੋਂ ਟੋਲ ਕਰਮੀ ਆਪਣੇ ਬੂਥ ਵਿੱਚ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਇਸ ਲਾਲ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਤਿੰਨਾਂ ਟੋਲ ਕਰਮੀਆਂ ਨੂੰ ਦਰੜ ਦਿੱਤਾ ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: 
ਬੱਚੇ ਦੇ ਤਰਲਿਆਂ ਨਾਲ ਵੀ ਨਹੀਂ ਪਸੀਜਿਆ ਪੱਥਰ ਦਿਲ… ਵੇਖੋ, ਕਿਵੇਂ ਕਾਰ ਟੋਅ ਕਰ ਲੈ ਗਏ ਪੁਲਿਸ ਮੁਲਾਜ਼ਮ

ਇਸ ਹਾਦਸੇ ਵਿੱਚ ਇਕ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਦੋ ਜਣਿਆਂ ਨੂੰ ਨਾਲ ਲੱਗਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਤੇ ਦੂਜੇ ਵਿਅਕਤੀ ਨੂੰ ਜ਼ਿਆਦਾ ਜ਼ਖਮੀ ਹੋਣ ਕਰਕੇ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਹ ਭਿਆਨਕ ਹਾਦਸਾ ਨੰਗਲ ਦੇ ਨਜ਼ਦੀਕ ਹਿਮਾਚਲ ਦੇ ਅਜੋਲੀ ਮੋੜ ਟੋਲ ਪਲਾਜ਼ਾ ਦੇ ਕੋਲ ਵਾਪਰਿਆ । ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ । ਲੋਕਾਂ ਦੇ ਦੱਸਣ ਮੁਤਾਬਿਕ ਜਿਸ ਕਾਰ ਵੱਲੋਂ ਲੋਕਾਂ ਨੂੰ ਦਰੜਿਆ ਗਿਆ ਉਸ ਕਾਰ ਵਿੱਚ ਕਾਫੀ ਵਿਅਕਤੀ ਬੈਠੇ ਸਨ।

ਇਸ਼ਤਿਹਾਰਬਾਜ਼ੀ

ਘਟਨਾ ਦੇ ਵਾਪਰਨ ਤੋਂ ਬਾਅਦ ਕੇਵਲ ਡਰਾਈਵਰ ਉੱਥੇ ਰਹਿ ਗਿਆ ਤੇ ਬਾਕੀ ਲੋਕ ਭੱਜ ਗਏ। ਫਿਲਹਾਲ ਮੌਕੇ ਉੱਤੇ ਹਿਮਾਚਲ ਪੁਲਿਸ ਵੀ ਪਹੁੰਚੀ ਅਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਰਾਵਾਈ ਸ਼ੁਰੂ ਕਰ ਦਿੱਤੀ ਹੈ ।

ਭਾਰਤ ਵਿੱਚ ਇਸ ਜਗ੍ਹਾ ‘ਤੇ ਹੁੰਦਾ ਹੈ ਮਾਮਾ ਅਤੇ ਭਤੀਜੀ ਦਾ ਵਿਆਹ


ਭਾਰਤ ਵਿੱਚ ਇਸ ਜਗ੍ਹਾ ‘ਤੇ ਹੁੰਦਾ ਹੈ ਮਾਮਾ ਅਤੇ ਭਤੀਜੀ ਦਾ ਵਿਆਹ

ਫਿਲਹਾਲ ਤਸਵੀਰਾਂ ਬਿਆਨ ਕਰ ਹੀ ਰਹੀਆਂ ਹਨ ਕਿ ਇਸ ਹਾਦਸੇ ਦਾ ਮੰਜ਼ਰ ਕਿੰਨਾ ਭਿਆਨਕ ਹੋਵੇਗਾ, ਜਦੋਂ ਇਸ ਲਾਲ ਰੰਗ ਦੀ ਕਾਰ ਦੇ ਚਾਲਕ ਦੀ ਤੇਜ਼ ਰਫ਼ਤਾਰੀ ਨੇ ਦੋ ਲੋਕਾਂ ਦੀ ਜਾਨ ਲੈ ਲਈ ਅਤੇ ਤੀਜਾ ਜ਼ਿੰਦਗੀ ਅਤੇ ਮੌਤ ਦੀ ਲ਼ੜਾਈ ਲੜ ਰਿਹਾ ਹੈ ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

Source link

Related Articles

Leave a Reply

Your email address will not be published. Required fields are marked *

Back to top button