ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਦਮੇ ‘ਚ ਬਾਲੀਵੁੱਡ, ਟੁੱਟੀ ਸ਼ਿਲਪਾ ਸ਼ੈੱਟੀ, ਰਿਤੇਸ਼ ਦੇਸ਼ਮੁਖ ਨੇ ਜਤਾਇਆ ਦੁੱਖ

12 ਅਕਤੂਬਰ ਦੀ ਰਾਤ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲੀ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਬਾਬਾ ਸਿੱਦੀਕੀ ਬਾਲੀਵੁੱਡ ਸਿਤਾਰਿਆਂ ਦੇ ਬਹੁਤ ਕਰੀਬ ਮੰਨੇ ਜਾਂਦੇ ਸਨ। ਉਨ੍ਹਾਂ ਦੇ ਕਤਲ ਨਾਲ ਪੂਰਾ ਬਾਲੀਵੁੱਡ ਸਦਮੇ ‘ਚ ਹੈ।
ਸਲਮਾਨ ਖਾਨ, ਸ਼ਿਲਪਾ ਸ਼ੈੱਟੀ, ਸੰਜੇ ਦੱਤ, ਰਾਜ ਕੁੰਦਰਾ, ਪ੍ਰਿਆ ਦੱਤ ਵਰਗੀਆਂ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੀਆਂ। ਰਿਤੇਸ਼ ਦੇਸ਼ਮੁਖ ਨੇ ਐਕਸ ‘ਤੇ ਕਮੈਂਟ ਕਰਕੇ ਬਾਬਾ ਸਿੱਦੀਕੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਆਪਣੀ ਪੋਸਟ ਵਿੱਚ ਲਿਖਦੇ ਹਨ, ‘ਮੈਂ ਬਾਬਾ ਸਿੱਦੀਕੀ ਦੇ ਕਤਲ ਤੋਂ ਬਹੁਤ ਦੁਖੀ ਅਤੇ ਡੂੰਘਾ ਸਦਮਾ ‘ਚ ਹਾਂ। ਪ੍ਰਮਾਤਮਾ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਸਾਥ ਦੇਵੇ ਅਤੇ ਇਸ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।’
Extremely saddened and shocked beyond words to learn about the tragic demise of Shri #BabaSiddique ji – My heart goes out to @zeeshan_iyc and the entire family- May god give them strength to brave this difficult time. The perpetrators of this horrific crime must be brought to… pic.twitter.com/zjNLnspbrp
— Riteish Deshmukh (@Riteishd) October 12, 2024
ਸੰਜੇ ਦੱਤ ਦੀ ਭੈਣ ਪ੍ਰਿਆ ਨੇ ਕੀਤਾ ਟਵੀਟ
ਸਾਬਕਾ ਲੋਕ ਸਭਾ ਮੈਂਬਰ ਅਤੇ ਅਦਾਕਾਰ ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਨੇ ਸੋਸ਼ਲ ਮੀਡੀਆ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ‘ਅੱਜ ਮੈਂ ਬਾਬਾ ਸਿੱਦੀਕੀ ਦੀ ਦੁਖਦਾਈ ਮੌਤ ਨਾਲ ਡੂੰਘਾ ਸਦਮਾ ਮਹਿਸੂਸ ਕਰ ਰਿਹਾ ਹਾਂ। ਇਸ ਘਟਨਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਇੱਕ ਸਿਆਸੀ ਸਹਿਯੋਗੀ ਨਾਲੋਂ ਵੱਧ ਸੀ। ਉਹ ਮੇਰਾ ਪਰਿਵਾਰ ਸੀ। ਮੇਰੇ ਪਿਤਾ ਲਈ ਬਾਬਾ ਸਿੱਦੀਕੀ ਬੇਟੇ ਵਰਗਾ ਸੀ ਅਤੇ ਮੇਰੇ ਲਈ ਉਹ ਭਰਾ ਅਤੇ ਪਿਆਰਾ ਦੋਸਤ ਸੀ। ਉਹ ਆਪਣੇ ਸਿਆਸੀ ਸਫ਼ਰ ਦੌਰਾਨ ਅਤੇ ਇਸ ਤੋਂ ਬਾਅਦ ਵੀ ਮੇਰੇ ਪਿਤਾ ਦੇ ਨਾਲ ਡਟ ਕੇ ਖੜ੍ਹੇ ਰਹੇ। ਜਦੋਂ ਮੈਂ ਰਾਜਨੀਤੀ ਵਿੱਚ ਦਾਖਲ ਹੋਈ, ਉਨ੍ਹਾਂ ਨੇ ਮੈਨੂੰ ਉਤਰਾਅ-ਚੜ੍ਹਾਅ ਵਿੱਚ ਅਗਵਾਈ ਕੀਤੀ, ਆਪਣਾ ਅਟੁੱਟ ਸਮਰਥਨ ਪ੍ਰਦਾਨ ਕੀਤਾ।
Today, I’m shaken to the by the news of Baba Siddique’s tragic death, it has shocked me . Baba was more than a political associate; he was family.
To my father, Baba Siddique was like a son, and to me, he was a brother and a dear friend. Throughout my father’s political journey…— Priya Dutt (@PriyaDutt_INC) October 12, 2024
ਬਾਲੀਵੁੱਡ ਹੋਇਆ ਭਾਵੁਕ
ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ, ਵੀਰ ਪਹਾੜੀਆ, ਸਲਮਾਨ ਖਾਨ ਬੀਤੀ ਰਾਤ ਲੀਲਾਵਤੀ ਹਸਪਤਾਲ ਪਹੁੰਚੇ। ਹਸਪਤਾਲ ਤੋਂ ਨਿਕਲਦੇ ਸਮੇਂ ਸ਼ਿਲਪਾ ਸ਼ੈੱਟੀ ਆਪਣੀ ਕਾਰ ‘ਚ ਭਾਵੁਕ ਹੁੰਦੀ ਨਜ਼ਰ ਆਈ। ਆਪਣੀ ਦੋਸਤ ਦੇ ਜਾਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕੀ ਅਤੇ ਉਹ ਟੁੱਟ ਗਈ।