For the farmers if you can not do anything do not have the right to speak badly say MLA Dev maan hdb – News18 ਪੰਜਾਬੀ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨਾਂ ਪ੍ਰਤੀ ਬੋਲੀ ਮਾੜੀ ਸ਼ਬਦਾਵਲੀ ਤੇ ਬੋਲਦਿਆਂ ਵਿਧਾਇਕ ਦੇ ਮਾਨ ਨੇ ਜਵਾਬ ਦਿੰਦੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਜੋ ਬਿੱਟੂ ਵੱਲੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਬਹੁਤ ਹੀ ਨਿੰਦਣ ਯੋਗ ਹੈ, ਅਤੇ ਜੇਕਰ ਤੁਸੀਂ ਕਿਸਾਨਾਂ ਲਈ ਕੁਝ ਕਰ ਨਹੀਂ ਸਕਦੇ ਤਾਂ ਮਾੜੀ ਸ਼ਬਦਾਵਲੀ ਵੀ ਨਾ ਬੋਲੋ।
ਇਹ ਵੀ ਪੜ੍ਹੋ:
ਰਣਜੀਤ ਬਾਵਾ ਦੇ ਪਿੰਡ ‘ਪੇਚਾ ਪੰਚਾਇਤਾਂ ਦਾ’… ਜਾਣੋ, ਪੰਚਾਇਤੀ ਚੋਣਾਂ ’ਚ ਕਿਹੋ ਜਿਹਾ ਪਿੰਡ ਦਾ ਮਾਹੌਲ
ਵਿਧਾਇਕ ਦੇਵਮਾਨ ਨੇ ਕਿਹਾ ਕਿ ਬੀਜੇਪੀ ਦੇ ਦੋਵੇਂ ਲੀਡਰ ਕੰਗਣਾ ਰਣੌਤ ਅਤੇ ਰਵਨੀਤ ਬਿੱਟੂ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਰਹੇ ਹਨ ਜੋ ਕਿ ਬਹੁਤ ਨਿੰਦਣਯੋਗ ਹੈ। ਪੰਚਾਇਤੀ ਚੋਣਾਂ ਮੱਦੇ ਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਸੰਵੇਦਨਸ਼ੀਲ ਬੂਥਾਂ ਤੇ ਵੀਡੀਓਗ੍ਰਾਫੀ ਕਰਨ ਦੇ ਹੁਕਮ ਤੇ ਬੋਲਦਿਆਂ ਵਿਧਾਇਕ ਦੇਵਮਾਨ ਨੇ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ।
ਕਿਉਂਕਿ ਅਕਾਲੀ ਅਤੇ ਕਾਂਗਰਸੀ ਇਹ ਪੁਰਾਣੀ ਖਿਡਾਰੀ ਹਨ। ਸਾਨੂੰ ਵੀ ਇਸ ਚੀਜ਼ ਦਾ ਡਰ ਹੈ ਕਿ ਵੋਟਾਂ ਦੇ ਦੌਰਾਨ ਇਹ ਕੋਈ ਹੁੱਲੜਬਾਜ਼ੀ ਨਾ ਕਰਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :