Punjab
ਕਿਸਾਨ, ਆੜ੍ਹਤੀ ਅਤੇ ਸ਼ੈਲਰਾਂ ਵਾਲਿਆਂ ਦੇ ਪ੍ਰਦਰਸ਼ਨ ਨੂੰ ਸੁਧਾਰ ਲਹਿਰ ਦਾ ਸਮਰਥਨ: ਬਰਾੜ

ਚਰਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਪੰਜਾਬ ਦੇ ਅੰਨਦਾਤੇ ਨੂੰ ਲੈਕੇ ਲੀਡਰਸ਼ਿਪ ਫਿਕਰਮੰਦ ਹੈ। ਝੋਨੇ ਦੀ ਖਰੀਦ ਨੂੰ ਲੈਕੇ ਅੰਨਦਾਤੇ ਦੀ ਲੜਾਈ ਹਰ ਫਰੰਟ ਤੇ ਲੜੀ ਜਾਵੇਗੀ ਇਸ ਨੂੰ ਲੈਕੇ ਮੀਟਿੰਗ ਵਿੱਚ ਮੁੱਦੇ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਕੱਲ੍ਹ ਪੰਜਾਬ ਭਰ ਵਿੱਚ ਕਿਸਾਨਾਂ ਵਲੋ ਝੋਨੇ ਦੀ ਖਰੀਦ ਨੂੰ ਲੈਕੇ ਜਿਹੜਾ ਤਿੰਨ ਘੰਟੇ ਦਾ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਸੁਧਾਰ ਲਹਿਰ ਇਸ ਦਾ ਸਮਰਥਨ ਕਰਦੀ ਹੈ ਅਤੇ ਆੜਤੀਏ, ਸ਼ੈਲਰ ਮਾਲਕਾਂ ਦੇ ਹੱਕ ਵਿੱਚ ਤਿੰਨ ਘੰਟੇ ਦੇ ਧਰਨੇ ਵਿੱਚ ਸ਼ਮੂਲੀਅਤ ਕਰੇਗੀ।