ਨਾਰੀਅਲ ਪਾਣੀ ਪੀਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 90% ਲੋਕ ਕਰਦੇ ਹਨ ਇਹ ਗ਼ਲਤੀ, ਹੋ ਸਕਦੀ ਹੈ ਸਿਹਤ ਸਮੱਸਿਆ

ਇਸ ਸਮੇਂ ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਇਨਫੈਕਸ਼ਨ ਦਾ ਪ੍ਰਕੋਪ ਹੈ। ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਦੋਂ ਕਿਸੇ ਵਿਅਕਤੀ ਨੂੰ ਡੇਂਗੂ ਜਾਂ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ, ਤਾਂ ਉਸ ਨੂੰ ਹਾਈਡਰੇਟ ਰਹਿਣ ਲਈ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਮੌਸਮ ‘ਚ ਨਾਰੀਅਲ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਅਕਸਰ ਲੋਕ ਬਾਜ਼ਾਰ ‘ਚ ਜਾ ਕੇ ਨਾਰੀਅਲ ਖਰੀਦਦੇ ਹਨ ਅਤੇ ਸਟਰਾਅ ਰਾਹੀਂ ਇਸ ਦਾ ਪਾਣੀ ਪੀ ਲੈਂਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਸਿਹਤ ਮਾਹਿਰ ਨਾਰੀਅਲ ਪਾਣੀ ਨੂੰ ਸਿੱਧਾ ਨਾਰੀਅਲ ਤੋਂ ਪੀਣ ਨੂੰ ਸਿਹਤ ਲਈ ਸੁਰੱਖਿਅਤ ਨਹੀਂ ਮੰਨਦੇ।
ਡਾਈਟ ਮੰਤਰ ਕਲੀਨਿਕ, ਨੋਇਡਾ ਦੀ ਸੀਨੀਅਰ ਡਾਇਟੀਸ਼ੀਅਨ ਕਾਮਿਨੀ ਸਿਨਹਾ ਨੇ ਨਿਊਜ਼18 ਨੂੰ ਦੱਸਿਆ ਕਿ ਨਾਰੀਅਲ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕੁਦਰਤੀ ਇਲੈਕਟ੍ਰੋਲਾਈਟਸ ਦਾ ਇੱਕ ਚੰਗਾ ਸਰੋਤ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਹ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
ਨਾਰੀਅਲ ਪਾਣੀ ਪੀਣ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਰੀਅਲ ਪਾਣੀ ਊਰਜਾ ਲਈ ਵੀ ਚੰਗਾ ਹੈ ਅਤੇ ਇਹ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ। ਬੁਖਾਰ ‘ਚ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ, ਜਿਸ ਤੋਂ ਬਚਣ ਲਈ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ ਸਟਰਾਅ ਨਾਲ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ?
ਆਹਾਰ ਵਿਗਿਆਨੀ ਨੇ ਦੱਸਿਆ ਕਿ ਬਾਜ਼ਾਰ ਵਿੱਚ ਲੋਕ ਅਕਸਰ ਨਾਰੀਅਲ ਵਿੱਚ ਸਟਰਾਅ ਪਾ ਕੇ ਨਾਰੀਅਲ ਪਾਣੀ ਪੀਂਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਇੱਕ ਗਲਾਸ ‘ਚ ਨਾਰੀਅਲ ਪਾਣੀ ਕੱਢ ਕੇ ਉਸ ਨੂੰ ਫਿਲਟਰ ਕਰੋ ਅਤੇ ਫਿਰ ਹੀ ਪੀਓ। ਜੇਕਰ ਨਾਰੀਅਲ ਪਾਣੀ ‘ਚ ਕਿਸੇ ਵੀ ਤਰ੍ਹਾਂ ਦੀ ਫੰਗਸ ਜਾਂ ਕੋਈ ਹੋਰ ਚੀਜ਼ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਪੀਣਾ ਨਹੀਂ ਚਾਹੀਦਾ।
ਦਰਅਸਲ, ਕਈ ਵਾਰ ਨਾਰੀਅਲ ਦੇ ਅੰਦਰ ਉੱਲੀ ਜਮ੍ਹਾ ਹੋ ਜਾਂਦੀ ਹੈ, ਜੋ ਬਾਹਰੋਂ ਦਿਖਾਈ ਨਹੀਂ ਦਿੰਦੀ। ਅਜਿਹੇ ਵਿੱਚ ਜੋ ਲੋਕ ਇਸ ਵਿੱਚ ਸਟਰਾਅ ਪਾ ਕੇ ਪਾਣੀ ਪੀਂਦੇ ਹਨ, ਇਹ ਉੱਲੀ ਉਨ੍ਹਾਂ ਦੇ ਸਰੀਰ ਵਿੱਚ ਪਹੁੰਚ ਜਾਂਦੀ ਹੈ ਅਤੇ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਇਸ ਤੋਂ ਬਚਣ ਲਈ ਨਾਰੀਅਲ ਦਾ ਪਾਣੀ ਸਿੱਧਾ ਨਾਰੀਅਲ ਤੋਂ ਨਹੀਂ ਪੀਣਾ ਚਾਹੀਦਾ।
ਕੀ ਬਦਲਦੇ ਮੌਸਮ ‘ਚ ਲਾਭਦਾਇਕ ਹੈ ਨਾਰੀਅਲ ਪਾਣੀ?
ਸਿਹਤ ਮਾਹਿਰਾਂ ਅਨੁਸਾਰ ਬਦਲਦੇ ਮੌਸਮ ਵਿੱਚ ਨਾਰੀਅਲ ਪਾਣੀ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਇਹ ਇਮਿਊਨ ਸਿਸਟਮ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਨਾਰੀਅਲ ਪਾਣੀ ਦਾ ਸੇਵਨ ਵਾਇਰਲ ਇਨਫੈਕਸ਼ਨ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਰੀਰ ਦੇ ਅੰਦਰ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਹਾਈਡਰੇਸ਼ਨ ਬਣਾਈ ਰੱਖਣ ਵਿਚ ਮਦਦ ਕਰਦਾ ਹੈ, ਜੋ ਕਿ ਇਮਿਊਨ ਫੰਕਸ਼ਨ ਲਈ ਜ਼ਰੂਰੀ ਹੈ। ਨਿਯਮਿਤ ਤੌਰ ‘ਤੇ ਨਾਰੀਅਲ ਪਾਣੀ ਪੀਣ ਨਾਲ ਸਮੁੱਚੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)