Gugu Gill village Pya Pecha Panchayats know secret of sarpanchi with same family last 10 year hdb – News18 ਪੰਜਾਬੀ

ਪੰਜਾਬ ’ਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬੀ ਅਦਾਕਾਰ ਗੁੱਗੂ ਗਿੱਲ ਦਾ ਪਿੰਡ ਮਾਹਣੀ ਖੇੜਾ ਵੀ ਚਰਚਾ ’ਚ ਹੈ। ਇਸ ਮੌਕੇ ਨਿਊਜ਼18 ’ਤੇ ਗੱਲਬਾਤ ਦੌਰਾਨ ਪਿੰਡ ਵਾਲਿਆਂ ਨੇ ਦੱਸਿਆ ਕਿ ਗੁੱਗੂ ਗਿੱਲ ਦੀ ਪਤਨੀ ਅਤੇ ਪੁੱਤਰ ਵੀ ਸਰਪੰਚ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ:
ਕੁੜਮਾਂ ਨੇ ਦੱਬੀ NRI ਬਜ਼ੁਰਗ ਔਰਤ ਦੀ ਜ਼ਮੀਨ… ਕਿਸਾਨ ਜਥੇਬੰਦੀਆਂ ਨੇ ਇਨਸਾਫ਼ ਲਈ ਘੇਰਿਆ ਥਾਣਾ
ਗੁੱਗੂ ਦੇ ਪਰਿਵਾਰ ਨੇ ਇਮਾਨਦਾਰੀ ਅਤੇ ਸੱਚਾਈ ਦੇ ਰਾਹ ਚੱਲਦਿਆਂ ਪਿੰਡ ਦਾ ਸਰਵ-ਪੱਖੀ ਵਿਕਾਸ ਕਰਵਾਇਆ ਹੈ। ਪਿੰਡ ਵਾਲਿਆਂ ਨੇ ਅਦਾਕਾਰ ਦੇ ਪਰਿਵਾਰ ਵਲੋਂ ਕੀਤੇ ਵਿਕਾਸ ਕਾਰਜਾਂ ’ਤੇ ਮੋਹਰ ਲਾਈ। ਪਰ ਇਸ ਵਾਰ ਪਿੰਡ ਮਾਹਣੀ ਖੇੜਾ ਨੂੰ ਪੰਚਾਇਤ ਵਿਭਾਗ ਦੁਆਰਾ ਰਿਜ਼ਰਵ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁੱਗੂ ਗਿੱਲ ਵੱਡਾ ਅਦਾਕਾਰ ਹੋਣ ਦੇ ਬਾਵਜੂਦ ਪਿੰਡ ਦੇ ਲੋਕਾਂ ਨਾਲ ਆਮ ਬੰਦੇ ਵਾਂਗ ਵਿਚਰਦੇ ਹਨ।
ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਵਾਰ ਵੀ ਅਜਿਹੇ ਬੰਦੇ ਨੂੰ ਸਰਪੰਚ ਚੁਣਾਗੇ, ਜਿਸ ਨਾਲ ਭਾਈਚਾਰਕ ਸਾਂਝ ਅਤੇ ਆਪਸੀ ਏਕਤਾ ਕਾਇਮ ਰਹੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :