Overloaded tipper overturned on the highway Long queues of vehicles on both sides hdb – News18 ਪੰਜਾਬੀ

ਗੜ੍ਹਸ਼ੰਕਰ ਨੰਗਲ ਰੋਡ ਤੇ ਓਵਰਲੋਡ ਅਤੇ ਓਵਰਸਪੀਡ ਟਿਪਰਾਂ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਜਿਸਦੇ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕਿਆ ਹਨ। ਅਜਿਹਾ ਹੀ ਇੱਕ ਹੋਰ ਹਾਦਸਾ ਸਾਹਮਣੇ ਆਇਆ ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਕੋਲ ਜਿੱਥੇ ਬੱਜਰੀ ਨਾਲ ਭਰਿਆ ਟਿੱਪਰ ਪਲੱਟ ਗਿਆ। ਇਸ ਹਾਦਸੇ ਤੋਂ ਬਾਅਦ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:
ਚੋਣ ਜ਼ਾਬਤੇ ’ਚ ਵੰਡੇ ਜਾ ਰਹੇ ਫ਼ੰਡਾਂ ਦੇ ਚੈੱਕ… ਅਫ਼ਸਰਾਂ ’ਤੇ ਸਰਕਾਰੀ ਪੈਸੇ ਦੁਰਉਪਯੋਗ ਦੇ ਲੱਗੇ ਇਲਜ਼ਾਮ
ਜਾਣਕਾਰੀ ਅੰਨੁਸਾਰ ਓਵਰਲੋਡ ਟਿੱਪਰ ਬਿਨੇਵਾਲ ਤੋਂ ਗੜ੍ਹਸ਼ੰਕਰ ਵਲੋਂ ਨੂੰ ਆ ਰਿਹਾ ਸੀ ਤਾਂ ਜਦੋਂ ਇਹ ਪਿੰਡ ਸ਼ਾਹਪੁਰ ਦੇ ਕੋਲ ਪੁੱਜਾ ਤਾਂ ਬਰੇਕ ਫੇਲ੍ਹ ਹੋਣ ਕਾਰਨ ਸਫੇਦੇ ਨਾਲ ਟਕਰਾਉਣ ਉਪਰੰਤ ਪਲੱਟ ਗਿਆ। ਹਾਦਸੇ ਦੌਰਾਨ ਰਾਹਤ ਵਾਲੀ ਖ਼ਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਸੁਭਾਸ਼ ਮੱਟੂ ਨੇ ਨਿਊਜ਼18 ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸੜਕ ’ਤੇ ਲਗਾਤਾਰ ਹੋ ਰਹੇ ਹਾਦਸਿਆਂ ਦੇ ਕਾਰਨ ਇਹ ਰੋਡ਼ ਖੂਨੀ ਰੋਡ਼ ਬਣ ਚੁੱਕਾ ਹੈ।
ਇਸ ਰੋਡ਼ ਤੇ ਹਰ ਰੋਜ਼ ਲੰਗ ਰਹੇ ਓਵਰਲੋਡ ਅਤੇ ਓਵਰਸਪੀਡ ਟਿਪਰਾਂ ਦੇ ਕਾਰਨ ਹਾਦਸੇ ਵਾਪਰ ਰਹੇ ਹਨ ਜਿਸਨੂੰ ਲੈਕੇ ਸਰਕਾਰ ਅਤੇ ਪ੍ਰਸ਼ਾਸਨ ਨੇ ਨੱਥ ਨਾਂ ਪਾਈ ਤਾਂ ਉਹ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਕੇ ਸੰਗਰਸ਼ ਕਰਨਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :