Dirt on the roads due to sewage problem Being afraid they not find their relatives in village hdb – News18 ਪੰਜਾਬੀ

ਨਗਰ ਮਹਿਰਾਜ਼ ਵਾਸੀ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਸਮੱਸਿਆਂ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ । ਨਗਰ ਵਾਸੀਆਂ ਵੱਲੋਂ ਬੇਸ਼ੱਕ ਸਮੇਂ ਸਮੇਂ ਸਿਰ ਸੀਵਰੇਜ਼ ਸਮੱਸਿਆਂ ਨੂੰ ਲੈ ਕੇ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਉਹਨਾਂ ਦੇ ਹੱਥ ਸਿਰਫ ਲਾਰਿਆਂ ਤੋਂ ਕੁਝ ਨਹੀ ਲੱਗਿਆ।
ਇਹ ਵੀ ਪੜ੍ਹੋ:
PRTC ਬੱਸ ਨੇ ਟਰਾਲੀ ਨੂੰ ਮਾਰੀ ਟੱਕਰ…ਬਾਬਾ ਬੁੱਢਾ ਸਾਹਿਬ ਜਾ ਰਹੀ ਸੀ ਸੰਗਤ ਨਾਲ ਵਾਪਰਿਆ ਹਾਦਸਾ
ਸੀਵਰੇਜ਼ ਸਮੱਸਿਆਂ ਨੂੰ ਲੈ ਕੇ ਨਗਰ ਮਹਿਰਾਜ਼ ਵਾਸੀਆਂ ਨੂੰ ਸਥਾਨਕ ਦਸ਼ਮੇਸ ਗਊਸ਼ਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ , ਪੰਜਾਬ ਕਿਸਾਨ ਯੂਨੀਅਨ, ਲੋਕ ਸੰਗਰਾਮ ਮੋਰਚਾ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ।
ਇਸ ਮੋਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਮਾੜੇ ਸੀਵਰੇਜ਼ ਪ੍ਰਬੰਧਾ ਕਾਰਨ ਨਗਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਦੀ ਬੰਦ ਪਈ ਨਿਕਾਸੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਲੀਡਰ ਸਿਰਫ ਲਾਰੇ ਲਗਾਕੇ ਟਾਇਮ ਪਾਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਨਗਰ ਵਿੱਚ ਮੱਛਰਾਂ ਦੀ ਭਰਮਾਰ ਹੋ ਰਹੀ ਹੈ ਤੇ ਮੋਸਮ ਵਿੱਚ ਆਈ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ।
ਉਹਨਾਂ ਕਿਹਾ ਕਿ ਸੀਵਰੇਜ਼ ਸਿਸਟਮ ਦੇ ਉਚਿੱਤ ਪ੍ਰਬੰਧਾਂ ਲਈ ਸੰਘਰਸ਼ ਤੇਜ਼ ਕਰਨ ਦੀ ਜਰੂਰਤ ਹੈ ਇਸ ਲਈ ਸੜਕਾਂ ਵੀ ਜਾਮ ਕਰਨੀਆਂ ਪੈ ਸਕਦੀਆਂ ਹਨ ਕਿਊਂਕੀ ਬਿਨਾਂ ਸੜਕਾਂ ਜਾਮ ਕੀਤੇ ਇਸ ਸਮੱਸਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।