ਬਰਾਕ ਓਬਾਮਾ ਨਾਲ ਅਫੇਅਰ ਤੋਂ ਲੈ ਕੇ ਹੋਰ ਵੀ ਬਹੁਤ ਕੁੱਝ, ਆਪਣੇ ਬਾਰੇ ਫੈਲੀਆਂ ਅਫ਼ਵਾਹਾਂ ਨੂੰ ਲੈ ਕੇ ਤੰਗ ਆਈ ਇਹ ਅਦਾਕਾਰਾ

ਅਮਰੀਕਾ ਦੇ ਮਸ਼ਹੂਰ ਟੀਵੀ ਸ਼ੋਅ ‘ਫ੍ਰੈਂਡਜ਼’ ਵਿੱਚ ਰੇਚਲ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਨੀਫਰ ਐਨੀਸਟਨ (Jennifer Aniston) ਨੇ ਆਪਣੇ ਬਾਰੇ ਫੈਲੀਆਂ ਕੁਝ ਸਭ ਤੋਂ ਬੇਤੁਕੀਆਂ ਅਫ਼ਵਾਹਾਂ ਬਾਰੇ ਗੱਲ ਕੀਤੀ ਹੈ। ਜੈਨੀਫਰ, ਜੋ ਹਾਲ ਹੀ ਵਿੱਚ ਜਿੰਮੀ ਕਿਮਲ (Jimmy Kimmel) ਦੇ ਸ਼ੋਅ ਵਿੱਚ ਨਜ਼ਰ ਆਈ ਸੀ, ਨੇ ਆਪਣੇ ਬਾਰੇ ਫੈਲੀਆਂ ਕਈ ਮਨਘੜਤ ਅਫ਼ਵਾਹਾਂ ਬਾਰੇ ਗੱਲ ਕੀਤੀ। ਜੈਨੀਫਰ ਐਨੀਸਟਨ (Jennifer Aniston) ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਨ੍ਹਾਂ ਨੂੰ ਬੇਤੁਕਾ ਦੱਸਿਆ।
ਜੈਨੀਫਰ ਐਨੀਸਟਨ ਸ਼ੋਅ ਦੌਰਾਨ ਦੱਸਿਆ ਕਿ, “ਮੇਰੇ ਬਾਰੇ ਅਜਿਹੀਆਂ ਅਫ਼ਵਾਹਾਂ ਵੀ ਸਨ ਕਿ ਮੇਰਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ (Barack Obama) ਨਾਲ ਅਫੇਅਰ ਸੀ।” 55 ਸਾਲਾ ਜੈਨੀਫਰ ਨੇ ਬਰਾਕ ਓਬਾਮਾ ਨਾਲ ਆਪਣੇ ਕਥਿਤ ਗੁਪਤ ਰੋਮਾਂਸ ਬਾਰੇ ਗੱਲ ਕਰਦਿਆਂ ਕਿਹਾ, “ਮੈਂ ਮਿਸ਼ੇਲ (ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ) ਨੂੰ ਉਨ੍ਹਾਂ ਨਾਲੋਂ ਬਿਹਤਰ ਜਾਣਦੀ ਹਾਂ।”
ਮੇਜ਼ਬਾਨ ਜਿੰਮੀ ਕਿਮਲ ਨਾਲ ‘ਟਰੂ ਔਰ ਫਾਲਸ’ ਗੇਮ ਖੇਡਦੇ ਹੋਏ, ਐਨੀਸਟਨ ਨੇ ਇਸ ਅਜੀਬੋ-ਗਰੀਬ ਦਾਅਵੇ ‘ਤੇ ਹਾਸੋਹੀਣੀ ਪ੍ਰਤੀਕਿਰਿਆ ਦਿੱਤੀ। ਇਸ ਸ਼ੋਅ ਦੌਰਾਨ, ਜਿੰਮੀ ਕਿਮਲ ਨੇ InTouch ਮੈਗਜ਼ੀਨ ਦਾ ਅਗਸਤ ਐਡੀਸ਼ਨ ਪੇਸ਼ ਕੀਤਾ। ਇਸ ਮੈਗਜ਼ੀਨ ਦੀ ਕਵਰ ਸਟੋਰੀ ਦਾ ਸਿਰਲੇਖ ਸੀ- ‘The Truth About Jen and Barack’। ਇਸ ਤੋਂ ਬਾਅਦ ਸ਼ੁਰੂ ‘ਚ ਦਰਸ਼ਕ ਹੱਸ ਪਏ ਪਰ ਫਿਰ ਐਨੀਸਟਨ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ। ਜੈਨੀਫਰ ਐਨੀਸਟਨ ਨੇ ਕਿਹਾ ਕਿ ਮੈਂ ਇਸ ਤੋਂ ਗੁੱਸੇ ਨਹੀਂ ਹਾਂ ਪਰ ਇਹ ਅਫਵਾਹ ਬਿਲਕੁਲ ਝੂਠ ਹੈ।
ਜੈਨੀਫਰ ਐਨੀਸਟਨ ਨਾਲ ਸਬੰਧਤ ਹੋਰ ਅਜੀਬ ਅਫਵਾਹਾਂ ਬਾਰੇ ਵੀ ਸ਼ੋਅ ਵਿੱਚ ਚਰਚਾ ਹੋਈ। ਇਸ ਤੋਂ ਬਾਅਦ ਕਿਮਲ ਨੇ ਉਨ੍ਹਾਂ ਬਾਰੇ ਫੈਲੇ ਕਈ ਹੋਰ ਅਜੀਬ ਤੱਥਾਂ ਬਾਰੇ ਗੱਲ ਕੀਤੀ। ਇਸ ਦੇ ਜਵਾਬ ਵਿੱਚ ਐਨੀਸਟਨ ਨੇ ਕਿਹਾ ਕਿ ਓਹ, ਹੁਣ ਅਸੀਂ ਇਨ੍ਹਾਂ ਅਫਵਾਹਾਂ ਨੂੰ ਗਲਤ ਸਾਬਤ ਕਰਨ ਜਾ ਰਹੇ ਹਾਂ। ਮੈਨੂੰ ਇਹ ਪਸੰਦ ਹੈ।
ਜੈਨੀਫਰ ਐਨੀਸਟਨ (Jennifer Aniston) ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਉਨ੍ਹਾਂ ਨੇ ਆਪਣੇ ਕੁੱਤਿਆਂ ਲਈ “$4,000 ਐਂਟੀ-ਏਜਿੰਗ ਵਾਟਰ ਫਿਲਟਰ” ਇੰਸਟਾਲ ਕਰਵਾਏ ਹਨ। ਇਸ ਤੋਂ ਇਲਾਵਾ ਉਸਨੇ ਇਸ ਦਾਅਵੇ ਦਾ ਵੀ ਖੰਡਨ ਕੀਤਾ ਕਿ ਉਸਦੇ ਕੋਲ “ਜੁਜੀਤਸੂ ਵਿੱਚ ਬਲੈਕ ਬੈਲਟ” ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇਕ ਬਹੁਤ ਹੀ ਅਜੀਬ ਗੱਲ ਨੂੰ ਸੱਚ ਦੱਸਿਆ।
ਜੈਨੀਫਰ ਐਨੀਸਟਨ ਨੇ ਸਵੀਕਾਰ ਕੀਤਾ ਕਿ ਉਸਨੇ ਸਾਲਮਨ ਮੱਛੀ ਦੇ ਸ਼ੁਕਰਾਣੂਆਂ ਨਾਲ ਫੇਸ਼ੀਅਲ ਕਰਵਾਇਆ ਸੀ। ਇਸ ਤੋਂ ਇਲਾਵਾ ਉਸ ਨੇ ਇਕ ਹੋਰ ਗੱਲ ਵੀ ਸੱਚ ਮੰਨੀ। ਉਸ ਬਾਰੇ ਰਿਪੋਰਟਾਂ ਆਈਆਂ ਸਨ ਕਿ ਜੈਨੀਫਰ ਐਨੀਸਟਨ “ਇੱਕ ਮ੍ਰਿਤਕ ਡਾਕਟਰ ਦੀਆਂ ਅਸਥੀਆਂ” ਦਾ “ਜ਼ਿਪਲਾਕ ਬੈਗ” ਰੱਖਦੀ ਹੈ। ਉਸਨੇ ਕਿਹਾ ਕਿ ਮੈਂ ਇਸ ਉੱਤੇ ਕੀ ਬਹਿਸ ਕਰਾਂ, ਇਹ ਕੁਝ ਹੱਦ ਤੱਕ ਸੱਚ ਹੈ।