ਵਨਡੇਅ ਰੈਂਕਿੰਗ ‘ਚ ਭਾਰਤ ਦਾ ਧਮਾਕਾ, ਰੋਹਿਤ ਦੂਜੇ, ਗਿੱਲ ਤੀਜੇ ਅਤੇ ਵਿਰਾਟ ਚੌਥੇ ਨੰਬਰ ‘ਤੇ, ਸਿਖਰ ‘ਤੇ ਪਾਕਿਸਤਾਨੀ ਬੱਲੇਬਾਜ਼

ਆਈਸੀਸੀ ਦੀ ਤਾਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤੀ ਟੀਮ ਦੇ ਸਟਾਰ ਖਿਡਾਰੀ ਕਾਬਜ਼ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਹਾਲ ਹੀ ‘ਚ ਖਤਮ ਹੋਈ ਵਨਡੇਅ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕਾਰਨ ਬੁੱਧਵਾਰ ਨੂੰ ਜਾਰੀ ਆਈਸੀਸੀ ਵਨਡੇਅ ਰੈਂਕਿੰਗ ‘ਚ ਉਹ ਇੱਕ ਸਥਾਨ ਦਾ ਫਾਇਦਾ ਲੈ ਕੇ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ ਤੀਜੇ ਜਦਕਿ ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਹਨ। ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਰੈਂਕਿੰਗ ‘ਚ ਚੋਟੀ ਦਾ ਸਥਾਨ ਮਿਲਿਆ ਹੈ।
ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ‘ਚ ਭਾਰਤੀ ਟੀਮ ਦੀ ਹਾਰ ਦੇ ਬਾਵਜੂਦ ਕਪਤਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਸੀਰੀਜ਼ 0-2 ਨਾਲ ਹਾਰ ਗਿਆ ਪਰ ਰੋਹਿਤ ਨੇ ਦੋ ਅਰਧ ਸੈਂਕੜਿਆਂ ਨਾਲ 52.33 ਦੀ ਔਸਤ ਨਾਲ 157 ਦੌੜਾਂ ਬਣਾਈਆਂ। ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ ਸੀ। ਵਨਡੇਅ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਰੈਂਕਿੰਗ ਵਿੱਚ ਸ਼ੁਭਮਨ ਗਿੱਲ ਇੱਕ ਸਥਾਨ ਹੇਠਾਂ ਤੀਜੇ ਸਥਾਨ ‘ਤੇ ਖਿਸਕ ਗਏ ਹਨ, ਜਦਕਿ ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਬਰਕਰਾਰ ਹਨ । ਪਾਕਿਸਤਾਨ ਦੇ ਬਾਬਰ ਆਜ਼ਮ ਇਸ ਸਮੇਂ 824 ਰੇਟਿੰਗ ਅੰਕਾਂ ਨਾਲ ਸੂਚੀ ਵਿਚ ਸਿਖਰ ‘ਤੇ ਹਨ ਜਦਕਿ ਰੋਹਿਤ ਦੇ 765 ਅੰਕ ਹਨ।
Asian domination of the ICC Men’s ODI Batting Rankings continues as India and Sri Lanka batters make progress 👊https://t.co/oRsAIZaaMo
— ICC (@ICC) August 14, 2024
ਸਿਖਰਲੇ 20 ਵਿਚ ਸ਼ਾਮਲ ਹੋਰ ਭਾਰਤੀਆਂ ਵਿਚ ਸ਼੍ਰੇਅਸ ਅਈਅਰ 16ਵੇਂ ਸਥਾਨ ‘ਤੇ ਹਨ ਜਦਕਿ ਕੇਐੱਲ ਰਾਹੁਲ ਇੱਕ ਸਥਾਨ ਖਿਸਕ ਕੇ 21ਵੇਂ ਸਥਾਨ ‘ਤੇ ਹਨ । ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਯਾਦਵ ਗੇਂਦਬਾਜ਼ਾਂ ਦੀ ਸੂਚੀ ‘ਚ ਚੌਥੇ ਸਥਾਨ ਤੋਂ ਭਾਰਤੀਆਂ ‘ਚ ਸਰਵੋਤਮ ਰੈਂਕਿੰਗ ‘ਤੇ ਪਹੁੰਚ ਗਏ ਹਨ। ਉਹ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ, ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਅਤੇ ਐਡਮ ਜ਼ਾਂਪਾ ਤੋਂ ਪਿੱਛੇ ਹਨ। ਇਹ ਤਿੰਨੇ ਚੋਟੀ ਦੇ ਤਿੰਨ ਸਥਾਨਾਂ ‘ਤੇ ਬਣੇ ਹੋਏ ਹਨ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਠਵੇਂ ਸਥਾਨ ‘ਤੇ ਬਰਕਰਾਰ ਹਨ ਜਦਕਿ ਮੁਹੰਮਦ ਸਿਰਾਜ ਪੰਜ ਸਥਾਨਾਂ ਦੇ ਨੁਕਸਾਨ ਨਾਲ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨਾਲ ਸਾਂਝੇ ਤੌਰ ‘ਤੇ ਨੌਵੇਂ ਸਥਾਨ ‘ਤੇ ਬਰਕਰਾਰ ਹਨ । ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 12ਵੇਂ ਸਥਾਨ ‘ਤੇ ਹਨ। ਇਹ 33 ਸਾਲਾ ਗੇਂਦਬਾਜ਼ ਇਸ ਸਮੇਂ ਗਿੱਟੇ ਦੀ ਸੱਟ ਤੋਂ ਬਾਅਦ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ‘ਪੁਨਰਵਾਸ’ ਪ੍ਰਕਿਰਿਆ ‘ਚੋਂ ਲੰਘ ਰਹੇ ਹਨ। ਅਗਲੇ ਮਹੀਨੇ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ ਉਨ੍ਹਾਂ ਦੀ ਵਾਪਸੀ ਦੀ ਉਮੀਦ ਹੈ।
- First Published :