ਦਲੀਪ ਟਰਾਫੀ ਲਈ ਟੀਮਾਂ ਦਾ ਐਲਾਨ, ਨਹੀਂ ਖੇਡਣਗੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ, ਸ਼ੁਭਮਨ ਗਿੱਲ ਕਰਨਗੇ ਕਪਤਾਨੀ

ਪਿਛਲੇ ਕੁਝ ਦਿਨਾਂ ਤੋਂ ਦਲੀਪ ਟਰਾਫੀ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਟੂਰਨਾਮੈਂਟ ‘ਚ ਖੇਡਣਗੇ ਜਾਂ ਨਹੀਂ ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਬੀਸੀਸੀਆਈ ਨੇ ਬੁੱਧਵਾਰ ਨੂੰ ਸਾਰੀਆਂ ਟੀਮਾਂ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀਮ ਏ ਦੀ ਕਪਤਾਨੀ ਸੌਂਪੀ ਗਈ ਹੈ ਜਦਕਿ ਸ਼੍ਰੇਅਸ ਅਈਅਰ ਟੀਮ ਡੀ ਦੀ ਕਮਾਨ ਸੰਭਾਲਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕਿਹਾ, “ਜਿਨ੍ਹਾਂ ਖਿਡਾਰੀਆਂ ਨੂੰ ਬੰਗਲਾਦੇਸ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਲਈ ਭਾਰਤੀ ਟੀਮ ‘ਚ ਚੁਣਿਆ ਜਾਵੇਗਾ, ਉਨ੍ਹਾਂ ਦੀ ਜਗ੍ਹਾ ਦਲੀਪ ਟਰਾਫੀ ‘ਚ ਕਿਸੇ ਹੋਰ ਨੂੰ ਥਾਂ ਦਿੱਤੀ ਜਾਵੇਗੀ।”
ਦਲੀਪ ਟਰਾਫੀ ਪਹਿਲਾਂ 5 ਸਤੰਬਰ ਤੋਂ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ‘ਚ ਪਹਿਲੇ ਦੌਰ ਦੇ ਦੋ ਮੈਚਾਂ ਨਾਲ ਸ਼ੁਰੂ ਹੋਣੀ ਸੀ ਪਰ ਹੁਣ ‘ਲੌਜਿਸਟਿਕ’ ਸਮੱਸਿਆਵਾਂ ਕਾਰਨ ਇਕ ਮੈਚ ਐਮ ਚਿੰਨਾਸਵਾਮੀ ਸਟੇਡੀਅਮ ‘ਚ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਦੇ ਪਹਿਲੇ ਗੇੜ ਲਈ ਚਾਰ ਟੀਮਾਂ ਇਸ ਪ੍ਰਕਾਰ ਹਨ:
ਟੀਮ ਏ: ਸ਼ੁਭਮਨ ਗਿੱਲ (ਕਪਤਾਨ), ਮਯੰਕ ਅਗਰਵਾਲ, ਰਿਆਨ ਪਰਾਗ, ਧਰੁਵ ਜੁਰੇਲ, ਕੇਐੱਲ ਰਾਹੁਲ, ਤਿਲਕ ਵਰਮਾ, ਸ਼ਿਵਮ ਦੂਬੇ, ਤਨੁਸ਼ ਕੋਟੀਅਨ, ਕੁਲਦੀਪ ਯਾਦਵ, ਆਕਾਸ਼ ਦੀਪ, ਪ੍ਰਸੀਦ ਕ੍ਰਿਸ਼ਨ, ਖਲੀਲ ਅਹਿਮਦ, ਅਵੇਸ਼ ਖਾਨ, ਵਿਦਵਤ ਕਵਾਰੱਪਾ, ਕੁਮਾਰ ਕੁਸ਼ਾਗਰਾ, ਸ਼ਾਸ਼ਵਤ ਰਾਵਤ।
🚨 NEWS 🚨
Squads for first round of #DuleepTrophy 2024-25 announced
All The Details 🔽 @IDFCFIRSTBankhttps://t.co/EU0RDel975
— BCCI Domestic (@BCCIdomestic) August 14, 2024
ਟੀਮ ਬੀ: ਅਭਿਮਨਿਊ ਈਸਵਰਨ (ਕਪਤਾਨ), ਯਸ਼ਸਵੀ ਜੈਸਵਾਲ, ਸਰਫਰਾਜ਼ ਖਾਨ, ਰਿਸ਼ਭ ਪੰਤ, ਮੁਸ਼ੀਰ ਖਾਨ, ਨਿਤੀਸ਼ ਕੁਮਾਰ ਰੈਡੀ*, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਯਸ਼ ਦਿਆਲ, ਮੁਕੇਸ਼ ਕੁਮਾਰ, ਰਾਹੁਲ ਚਾਹਰ, ਆਰ ਸਾਈ ਕਿਸ਼ੋਰ, ਮੋਹਿਤ ਅਵਸਥੀ। , ਐਨ ਜਗਦੀਸਨ (ਵਿਕਟਕੀਪਰ)।
ਟੀਮ ਸੀ: ਰੁਤੁਰਾਜ ਗਾਇਕਵਾੜ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਬੀ ਇੰਦਰਜੀਤ, ਰਿਤਿਕ ਸ਼ੌਕੀਨ, ਮਾਨਵ ਸੁਥਾਰ, ਉਮਰਾਨ ਮਲਿਕ, ਵਿਸ਼ਾਕ ਵਿਜੇਕੁਮਾਰ, ਅੰਸ਼ੁਲ ਖੰਬੋਜ, ਹਿਮਾਂਸ਼ੂ ਚੌਹਾਨ, ਮਾਯਾਨ ਜੁਹਾਨ, ਮਾਯਾਲ ਮਾਰਕੰਡੇ। (ਵਿਕਟਕੀਪਰ), ਸੰਦੀਪ ਵਾਰੀਅਰ।
ਟੀਮ ਡੀ: ਸ਼੍ਰੇਅਸ ਅਈਅਰ (ਕਪਤਾਨ), ਅਥਰਵ ਤਾਈਡੇ, ਯਸ਼ ਦੂਬੇ, ਦੇਵਦੱਤ ਪਡੀਕਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਿਕੀ ਭੂਈ, ਸਰਾਂਸ਼ ਜੈਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਆਦਿਤਿਆ ਠਾਕਰੇ, ਹਰਸ਼ਿਤ ਰਾਣਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸੇਨਗੁਪਤਾ, ਕੇ.ਐੱਸ. (ਵਿਕਟਕੀਪਰ), ਸੌਰਭ ਕੁਮਾਰ।