latest NewsPunjab

ਬੱਚਿਆਂ ਦੀ ਫੌਜ ਕਿਸਾਨਾਂ ਨੂੰ ਰੋਕੇਗੀ ਪਰਾਲੀ ਸਾੜਨ ਤੋਂ !

ਫਾਜ਼ਿਲਕਾ – ਝੋਨੇ ਦੀ ਪਰਾਲੀ ਜਾਂ ਰਹਿਦ ਖੂਹੰਦ ਨੂੰ ਅੱਗ ਲਾਉਣ ਦੀਆਂ ਪੰਜਾਬ ਵਿੱਚ ਕਈ ਘਟਨਾਵਾਂ ਵਾਪਰ ਦੀਆਂ ਹਨ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਹੁਣ ਜਿਲ੍ਹਾ ਪੱਧਰ ‘ਤੇ ਕੰਮ ਕਰ ਰਹੀ ਹੈ। ਇਸ ਤਹਿਤ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਮੁੱਖੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਵੇਰ ਦੀ ਸਭਾ ਵਿਚ ਲਗਾਤਾਰ ਬਚਿਆਂ/ਵਿਦਿਆਰਥੀਆਂ ਨੂੰ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰੇਰਣਾ ਸਰੋਤ ਬਣਨ ਦਾ ਅਹਿਦ ਦਵਾ ਰਹੇ ਹਨ ਤਾਂ ਜ਼ੋ ਇਹ ਵਿਦਿਆਰਥੀ ਘਰ ਜਾ ਕੇ ਆਪਣੇ ਮਾਤਾ ਪਿਤਾ, ਰਿਸ਼ਤੇਦਾਰ/ਸਕੇ ਸਬੰਧੀਆਂ ਆਪਣੇ ਆਲੇ ਦੁਆਲੇ ਸਭਨਾ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨ।

ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਬੀਰ ਬੱਲ ਨੇ ਦੱਸਿਆ ਕਿ ਸਕੂਲਾਂ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਹੁੰ ਚੁਕਾਉਣ ਦਾ ਮਕਸਦ ਹੈ ਕਿ ਬਚਿਆਂ ਦੀ ਗੱਲ ਜਲਦੀ ਸੁਣੀ ਜਾਂਦੀ ਹੈ ਅਤੇ ਮੰਨੀ ਵੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜੀ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅਗ ਲਗਾਉਣ ਤੋਂ ਰੋਕੇ ਤਾਂ ਜ਼ੋ ਆਉਣ ਵਾਲੀ ਪੀੜ੍ਹੀ  ਵਾਸਤੇ ਸਾਫ ਸੁਥਰੇ ਵਾਤਾਵਰਣ ਅਤੇ ਬਿਮਾਰੀਆਂ ਮੁਕਤ ਮਾਹੌਲ ਦੀ ਪ੍ਰਾਪਤੀ ਹੋ ਸਕੇ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬੁਰਜ ਮੁਹਾਰ, ਜ਼ੋੜਕੀ ਕੰਕਰ ਵਾਲੀ, ਕੁਲਾਰ, ਕਬੂਲਸ਼ਾਹ ਖੁਬਣ, ਮੁੰਬੇਕੇ, ਰੁਹੇੜਿਆਂ ਵਾਲੀ, ਚੱਕ ਸੈਦੋ ਕੇ, ਮਲੂਕਪੁਰਾ, ਜ਼ੋਧਪੁਰਾ, ਵਹਾਬ ਵਾਲਾ, ਚੱਕ ਵਜੀਦਾ, ਹੀਰਾਂ ਵਾਲੀ, ਮਾਹਮੂ ਜ਼ੋਈਆ, ਗਿਦੜਾਂ ਵਾਲੀ ਸਕੂਲਾਂ ਦੇ ਨਾਲ ਨਾਲ ਹੋਰਨਾਂ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਅਤੇ ਬਚਿਆਂ ਵਿਚਕਾਰ ਪਰਾਲੀ ਨਾ ਸਾੜਨ ਸਬੰਧੀ ਪੋਸਟਰ ਮੇਕਿੰਗ ਜਾਗਰੂਕਤਾ ਮੁਕਾਬਲੇ ਕਰਵਾਏ ਗਏ।

Related Articles

Leave a Reply

Your email address will not be published. Required fields are marked *

Back to top button