Jasvir Dimpa warning in Zira violence case punish guilty officers by tying them in crossroad hdb – News18 ਪੰਜਾਬੀ

ਫਿਰੋਜ਼ਪੁਰ ’ਚ ਸਰਪੰਚੀ ਚੋਣਾਂ ਦੀਆਂ ਨਾਮਜਦਗੀਆਂ ਨੂੰ ਲੈਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਰਮਿਆਨ ਵੱਡੀ ਝੜਪ ਹੋ ਗਈ ਸੀ ਜਿਸ ਵਿੱਚ ਸਾਬਕਾ ਵਿਧਾਇਕ ਕੁਲਬੀਰ ਜੀਰਾ ਵੀ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਹਾਲਚਾਲ ਜਾਨਣ ਦੇ ਲਈ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ। ਕੁਲਬੀਰ ਜੀਰਾ ਦਾ ਹਾਲਚਾਲ ਜਾਨਣ ਲਈ ਜੀਰਾ ਪਹੁੰਚੇ।
ਇਹ ਵੀ ਪੜ੍ਹੋ:
ਝੋਨੇ ਦੀ ਪੱਕੀ ਫ਼ਸਲ ’ਤੇ ਗਲਤ ਦਵਾਈ ਦਾ ਛਿੜਕਾਅ… ਮਜ਼ਦੂਰ ਦੀ ਗਲਤੀ ਗਰੀਬ ਕਿਸਾਨ ’ਤੇ ਪਈ ਭਾਰੀ
ਇਸ ਦੌਰਾਨ ਜਸਬੀਰ ਡਿੰਪਾ ਨੇ ਕਿਹਾ ਕਿ ਕਾਂਗਰਸੀਆਂ ਨਾਲ ਕੀਤੇ ਜਾ ਰਹੇ ਧੱਕੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਨਾਂ ਕਿਹਾ ਕਿ ਸਮਾਂ ਆਉਣ ਤੇ ਕਾਂਗਰਸੀਆਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਵੇਗੀ ।
ਉਨ੍ਹਾਂ ਜੀਰਾ ਦੇ ਡੀਐਸਪੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਲਬੀਰ ਬੇਸ਼ੱਕ ਭੁੱਲ ਜਾਵੇ ਪਰ ਅਸੀਂ ਯਾਦ ਰੱਖਾਂਗੇ ਡੀਐਸਪੀ ਨੂੰ ਬਣਦੀ ਸਜਾ ਜਰੂਰ ਦਿੱਤੀ ਜਾਵੇਗੀ ਰੱਸੀਆਂ ਨਾਲ ਬੰਨ ਜੀਰਾ ਚੌਂਕ ਵਿੱਚ ਹੀ ਖੜਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲੀ ਚਾਰ ਤਰੀਕ ਨੂੰ ਹਰ ਹਾਲਤ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਪੰਚੀ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਕਰਵਾਈਆਂ ਜਾਣਗੀਆਂ।
ਇਸ ਮੌਕੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਦਿੱਗਜ ਨੇਤਾ ਜੀਰਾ ਵਿਖੇ ਮੌਜੂਦ ਰਹਿਣਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।