ਸੈਕਸ ਪਾਵਰ ਵਧਾਉਣ ਲਈ ਲੈਂਦੇ ਹੋ ਇਹ ਗੋਲੀ ਤਾਂ ਹੋ ਜਾਓ ਸਾਵਧਾਨ !, ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ

ਇੱਕ ਸੰਤੁਸ਼ਟੀਜਨਕ ਸੈਕਸ ਜੀਵਨ ਔਰਤ ਤੇ ਮਰਦ ਦੋਵਾਂ ਲਈ ਮਹੱਤਵਪੂਰਨ ਹੈ, ਅਤੇ ਇਸ ਲਈ ਸਹੀ ਸਮੇਂ ‘ਤੇ ਹੋਣ ਵਾਲੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੈਕਸ ਸੈਸ਼ਨ ਬਹੁਤ ਜ਼ਰੂਰੀ ਹਨ। ਇਰੈਕਟਾਈਲ ਡਿਸਫੰਕਸ਼ਨ (ED) ਮਰਦ ਅਤੇ ਉਸ ਦੇ ਸਾਥੀ ਦੋਵਾਂ ਲਈ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ। ਇਸ ਨੂੰ ਹੱਲ ਕਰਨ ਲਈ, ਸੈਕਸ ਮਾਹਰ ਜੀਵਨਸ਼ੈਲੀ ਵਿੱਚ ਤਬਦੀਲੀਆਂ ਦੀ ਸਿਫਾਰਸ਼ ਕਰਦੇ ਹਨ ਜਿਵੇਂ ਕਿ ਖੁਰਾਕ ਵਿੱਚ ਸੁਧਾਰ ਕਰਨਾ, ਕਸਰਤ ਕਰਨਾ, ਜਾਂ ਸੈਕਸ ਸਬੰਧੀ ਸਮੱਗਰੀ ਦਾ ਸੇਵਨ ਕਰਨਾ। ਜਦੋਂ ਤੁਸੀਂ ਇਹ ਸਭ ਕੰਮ ਨਹੀਂ ਕਰਦੇ, ਤਾਂ Viagra ਜਾਂ Sildenafil ਵਰਗੀਆਂ ਦਵਾਈਆਂ ਦੀ ਲੋੜ ਪੈਂਦੀ ਹੈ।
ਵੀਆਗਰਾ ਲਿੰਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾ ਕੇ, ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਇਰੈਕਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਜਿਨਸੀ ਗਤੀਵਿਧੀ ਤੋਂ 30 ਮਿੰਟ ਤੋਂ ਇੱਕ ਘੰਟਾ ਪਹਿਲਾਂ ਲਿਆ ਜਾਣਾ ਚਾਹੀਦਾ ਹੈ, ਨਤੀਜੇ ਆਮ ਤੌਰ ‘ਤੇ ਕਈ ਘੰਟਿਆਂ ਤੱਕ ਰਹਿੰਦੇ ਹਨ।
ਵੀਆਗਰਾ ਦੀ ਖਰੁਾਕ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਇਰੈਕਟਾਈਲ ਡਿਸਫੰਕਸ਼ਨ ਦੀ ਗੰਭੀਰਤਾ ਅਤੇ ਮਰੀਜ਼ ਦੇ ਡਾਕਟਰੀ ਇਤਿਹਾਸ ‘ਤੇ ਨਿਰਭਰ ਕਰਦੇ ਹੋਏ, ਵੀਆਗਰਾ ਦੀ ਨਿਰਧਾਰਤ ਆਮ ਖੁਰਾਕ 25, 50, ਜਾਂ 100 ਮਿਲੀਗ੍ਰਾਮ ਹੈ। ਵੀਆਗਰਾ ਦਿਨ ਵਿੱਚ ਇੱਕ ਵਾਰ ਹੀ ਲੈਣੀ ਚਾਹੀਦੀ ਹੈ।
ਬਹੁਤ ਜ਼ਿਆਦਾ ਵੀਆਗਰਾ (Viagra) ਲੈਣ ਨਾਲ ਸਰੀਰ ਉੱਤੇ ਗੰਭੀਰ ਅਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਉਦਾਹਰਣ ਲਈ ਜੇ ਤੁਸੀਂ ਇੱਕ ਤੋਂ ਵੱਧ ਗੋਲੀਆਂ ਲੈ ਲੈਂਦੇ ਹੋ ਤਾਂ ਤੁਹਾਡਾ ਪ੍ਰਾਈਵੇਟ ਪਾਰਟ ਵਿੱਚ ਤਣਾਅ 4 ਘੰਟਿਆਂ ਤੱਕ ਰਹੇਗਾ। ਕਈਆਂ ਨੂੰ ਇਹ ਪੜ੍ਹ ਕੇ ਹਾਸਾ ਆਵੇਗਾ ਪਰ ਇਸ ਦੇ ਨਤੀਜੇ ਦਰਦਨਾਕ ਹੁੰਦੇ ਹਨ। ਲਿੰਗ Viagra ਦੇ ਅਸਰ ਕਾਰਨ ਖੜ੍ਹਾ ਹੈ ਤਾਂ ਤੁਸੀਂ ਸੈਕਸ ਨਹੀਂ ਕਰ ਪਾਓਗੇ ਕਿਉਂਕਿ 30 ਮਿੰਟਾਂ ਬਾਅਦ ਇਰੈਕਸ਼ਨ ਕਾਰਨ ਤੁਹਾਨੂੰ ਲਗਾਤਾਰ ਦਰਦ ਹੋਣੀ ਸ਼ੁਰੂ ਹੋ ਜਾਵੇਗੀ।
ਤੁਹਾਨੂੰ ਚੱਕਰ ਆਉਣੇ ਅਤੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਵੇਗਾ। ਵੀਆਗਰਾ ਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਨਾਲ ਪ੍ਰਾਇਪਿਜ਼ਮ ਨਾਮਕ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਇਸ ਵਿੱਚ ਇਰੈਕਸ਼ਨ ਹੁੰਦਾ ਹੈ। ਪਰ ਇਹ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਤੁਹਾਡੇ ਲਿੰਗ ਨੂੰ ਸਥਾਈ ਨੁਕਸਾਨ ਪਹੁੰਚਾ ਸਕਦਾ ਹੈ।
ਦਿਲ ਦੀਆਂ ਸਮੱਸਿਆਵਾਂ, ਘੱਟ ਬਲੱਡ ਪ੍ਰੈਸ਼ਰ, ਜਾਂ ਜਿਗਰ ਅਤੇ ਗੁਰਦੇ ਦੀਆਂ ਬਿਮਾਰੀਆਂ ਵਾਲੇ ਮਰਦਾਂ ਨੂੰ ਵੀਆਗਰਾ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਅਤੇ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਧਿਆਨਯੋਗ ਹੈ ਕਿ ਔਰਤਾਂ ਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ। ਵੈਸੇ ਕਈ ਵਾਰ ਨਿਰਧਾਰਤ ਖੁਰਾਕ ਲੈਣ ਉੱਤੇ ਵੀ ਕੁੱਝ ਸਾਈਡਇਫੈਕਟ ਦਿਖ ਸਕਦੇ ਹਨ, ਜਿਨ੍ਹਾਂ ਵਿੱਚ ਸਿਰਦਰਦ, ਚਿਹਰੇ ਦਾ ਲਾਲ ਹੋਣਾ, ਪੇਟ ਖਰਾਬ ਹੋਣਾ ਸ਼ਾਮਲ ਹੈ। ਵਧੇਰੇ ਗੰਭੀਰ ਮੁੱਦਿਆਂ ਵਿੱਚ ਲੰਬੇ ਸਮੇਂ ਤੱਕ ਇਰੈਕਸ਼ਨ, ਸੁਣਨ ਸ਼ਕਤੀ ਜਾਂ ਆਈਸਾਈਟ ਦਾ ਨੁਕਸਾਨ ਅਤੇ ਐਲਰਜੀ ਆਦਿ ਦਿਖਣ ਨੂੰ ਮਿਲ ਸਕਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)