UPI ਰਾਹੀਂ ਇੱਕ ਦਿਨ ‘ਚ ਕਿੰਨੇ ਰੁਪਏ ਭੇਜ ਸਕਦੇ ਹੋ ? ਜਾਣੋ ਤੁਹਾਡੇ ਬੈਂਕ ਦੀ transaction ਲਿਮਿਟ

UPI ਰਾਹੀਂ ਡਿਜੀਟਲ ਭੁਗਤਾਨ ਕਰਨਾ ਕਾਫੀ ਆਮ ਹੋ ਗਿਆ ਹੈ। ਅੱਜਕਲ ਬਹੁਤ ਘੱਟ ਲੋਕ ਆਪਣੇ ਨਾਲ ਕੈਸ਼ ਲੈ ਕੇ ਚੱਲਦੇ ਹਨ। ਜ਼ਿਆਦਾਤਰ ਪੇਮੈਂਟ UPI ਰਾਹੀਂ ਹੀ ਕੀਤੀ ਜਾਂਦੀ ਹੈ। ਵਰਤਮਾਨ ਵਿੱਚ, ਦੇਸ਼ ਵਿੱਚ ਅਜਿਹੇ ਡਿਜੀਟਲ ਭੁਗਤਾਨਾਂ ਦਾ ਰੁਝਾਨ ਜ਼ੋਰ ਫੜ੍ਹ ਰਿਹਾ ਹੈ।
UPI ਥੋੜ੍ਹੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਦੁਆਰਾ ਵਰਤਿਆ ਜਾਣ ਵਾਲਾ ਸਾਧਨ ਬਣ ਗਿਆ ਹੈ। ਹਾਲ ਹੀ ‘ਚ RBI ਨੇ UPI Lite ਦੇ ਨਾਂ ‘ਤੇ ਡਿਜੀਟਲ ਭੁਗਤਾਨ ਵਧਾਉਣ ਲਈ ਬਦਲਾਅ ਕੀਤੇ ਹਨ। ਆਓ ਜਾਣਦੇ ਹਾਂ ਕਿ ਤੁਹਾਡਾ ਬੈਂਕ ਇੱਕ ਦਿਨ ਵਿੱਚ ਕਿੰਨੇ ਰੁਪਏ ਦੀ ਟ੍ਰਾਂਜ਼ੈਕਸ਼ਨ ਦੀ ਇਜਾਜ਼ਤ ਦਿੰਦਾ ਹੈ…
ਆਈਸੀਆਈਸੀਆਈ ਬੈਂਕ- ਇਸ ਬੈਂਕ ਵਿੱਚ ਲੈਣ-ਦੇਣ ਦੀ ਅਧਿਕਤਮ ਸੀਮਾ 1,00,000 ਰੁਪਏ ਰੱਖੀ ਗਈ ਹੈ। ਸਾਰੇ ਲੈਣ-ਦੇਣ ਸਮੇਤ, 1 ਲੱਖ ਰੁਪਏ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਬੈਂਕ 24 ਘੰਟਿਆਂ ਵਿੱਚ ਵੱਧ ਤੋਂ ਵੱਧ 10 ਟ੍ਰਾਂਜ਼ੈਕਸ਼ਨ ਦੀ ਆਗਿਆ ਦਿੰਦਾ ਹੈ।
ਕੇਨਰਾ ਬੈਂਕ- ਕੇਨਰਾ ਬੈਂਕ ਨੇ UPI ਰਾਹੀਂ ਵਿਅਕਤੀਗਤ ਲੈਣ-ਦੇਣ ‘ਤੇ 1 ਲੱਖ ਰੁਪਏ ਦੀ ਸੀਮਾ ਲਗਾਈ ਹੈ। ਇੱਕ ਦਿਨ ਵਿੱਚ ਵੱਧ ਤੋਂ ਵੱਧ 20 ਟ੍ਰਾਂਜ਼ੈਕਸ਼ਨ ਕੀਤੇ ਜਾ ਸਕਦੇ ਹਨ।
HDFC ਬੈਂਕ- HDFC ਬੈਂਕ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ UPI ਲੈਣ-ਦੇਣ ਕੀਤਾ ਜਾ ਸਕਦਾ ਹੈ। 24 ਘੰਟਿਆਂ ਵਿੱਚ ਵੱਧ ਤੋਂ ਵੱਧ 20 ਟ੍ਰਾਂਜ਼ੈਕਸ਼ਨ ਦੀ ਇਜਾਜ਼ਤ ਹੈ।
SBI- ਭਾਰਤੀ ਸਟੇਟ ਬੈਂਕ ਨੇ ਰੋਜ਼ਾਨਾ ਭੁਗਤਾਨ ਦੀ ਸੀਮਾ 1,00,000 ਰੁਪਏ ਤੈਅ ਕੀਤੀ ਹੈ। SBI ਦੀ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ, ਯੈੱਸ ਬੈਂਕ, DCB ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਇੰਡਸਇੰਡ ਬੈਂਕ ਵੀ ਇਸੇ ਸੀਮਾ ਦਾ ਪਾਲਣ ਕਰ ਰਹੇ ਹਨ।
ਬੈਂਕ ਆਫ ਬੜੌਦਾ (BOB)- ਬੈਂਕ ਆਫ ਬੜੌਦਾ ਨੇ ਰੋਜ਼ਾਨਾ ਭੁਗਤਾਨ ਦੀ ਸੀਮਾ 1,00,000 ਰੁਪਏ ਤੈਅ ਕੀਤੀ ਹੈ। ਇੱਕ ਦਿਨ ਵਿੱਚ ਵੱਧ ਤੋਂ ਵੱਧ 20 ਟ੍ਰਾਂਜ਼ੈਕਸ਼ਨ ਕੀਤੇ ਜਾ ਸਕਦੇ ਹਨ। ਬੈਂਕ ਆਫ ਬੜੌਦਾ ਨੇ ਇਸ ਦੇ ਲਈ ਮੌਕਾ ਦਿੱਤਾ ਹੈ।
ਐਕਸਿਸ ਬੈਂਕ- ਐਕਸਿਸ ਬੈਂਕ ਨੇ ਡੈਬਿਟ ਫੰਡ ਭੁਗਤਾਨ ਜਾਂ ਨਿੱਜੀ ਭੁਗਤਾਨ ‘ਤੇ 1 ਲੱਖ ਰੁਪਏ ਦੀ ਰੋਜ਼ਾਨਾ ਸੀਮਾ ਨਿਰਧਾਰਤ ਕੀਤੀ ਹੈ।
ਕੋਟਕ ਮਹਿੰਦਰਾ ਬੈਂਕ-ਇਸ ਬੈਂਕ ਵਿੱਚ ਵੱਧ ਤੋਂ ਵੱਧ 1 ਲੱਖ ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ। ਇੱਕ ਦਿਨ ਵਿੱਚ 10 ਟ੍ਰਾਂਜ਼ੈਕਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜੇਕਰ ਤੁਸੀਂ QR ਕੋਡ ਅੱਪਲੋਡ ਕਰਕੇ ਪੈਸੇ ਅਦਾ ਕਰਨਾ ਚਾਹੁੰਦੇ ਹੋ, ਤਾਂ ਇਹ ਸਿਰਫ਼ 2,000 ਰੁਪਏ ਤੱਕ ਦੀ ਇਜਾਜ਼ਤ ਦਿੰਦਾ ਹੈ।
ਹਾਲ ਹੀ ‘ਚ RBI ਨੇ UPI ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ‘ਤੇ ਟੈਕਸ ਭੁਗਤਾਨ ਦੀ ਸੀਮਾ ਵਧਾ ਦਿੱਤੀ ਹੈ। ਇਸ ਰਾਸ਼ੀ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਜ਼ਰੀਏ ਪ੍ਰਾਪਰਟੀ ਟੈਕਸ, ਐਡਵਾਂਸ ਟੈਕਸ ਅਤੇ ਪਰਸਨਲ ਇਨਕਮ ਟੈਕਸ ਦਾਤਾ ਇੱਕ ਹੀ ਲੈਣ-ਦੇਣ ਵਿੱਚ 5 ਲੱਖ ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹਨ।
ਜਦੋਂ ਕਿ ਕੈਪੀਟਲ ਮਾਰਕਿਟ, ਇੰਸ਼ੋਰੈਂਸ, 2 ਲੱਖ ਰੁਪਏ ਤੱਕ ਪਰੀਨ ਇਨਵਰਡ ਰਿਮਿਟੈਂਸ, ਆਈਪੀਓ, ਰਿਟੇਲ ਡਾਇਰੈਕਟ ਸਕੀਮ ਲਈ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਪਰ ਪਰਸਨ-ਟੂ-ਪਰਸਨ UPI ਲੈਣ-ਦੇਣ ਦੀ ਇਜਾਜ਼ਤ ਸਿਰਫ 1 ਲੱਖ ਰੁਪਏ ਤੱਕ ਹੈ।