ਪਿਓ ਦੇ ਸ਼ਰਾਧ ਲਈ ਜਾ ਰਹੇ ਪੂਰੇ ਪਰਿਵਾਰ ਦੀ ਸੜਕ ਹਾਦਸੇ ਵਿਚ ਮੌਤ

ਉੱਤਰ ਪ੍ਰਦੇਸ਼ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਇਹ ਪਰਿਵਾਰ ਸ਼ਰਾਧ ਪ੍ਰੋਗਰਾਮ ਉਤੇ ਜਾ ਰਿਹਾ ਸੀ ਅਤੇ ਹਾਦਸਾ ਦਾ ਸ਼ਿਕਾਰ ਹੋ ਗਿਆ। ਦਰਅਸਲ, ਸ਼ਿਵਕੁਮਾਰ ਨਾਮ ਦੇ ਵਿਅਕਤੀ ਦੀ 2011 ਵਿਚ ਮੌਤ ਹੋ ਗਈ ਸੀ, ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਘਾਪੁਰ ‘ਚ ਸ਼ਰਾਧ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਉਸ ਦਾ ਪੂਰਾ ਪਰਿਵਾਰ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਬਿਘਾਪੁਰ ਆ ਰਿਹਾ ਸੀ। ਇਸ ਦੌਰਾਨ ਇਕ ਭਿਆਨਕ ਹਾਦਸੇ ‘ਚ ਸ਼ਿਵਕੁਮਾਰ ਦੀ ਪਤਨੀ, ਬੇਟਾ, ਨੂੰਹ ਅਤੇ ਪੋਤੇ ਦੀ ਮੌਤ ਹੋ ਗਈ। ਇਹ ਹਾਦਸਾ ਔਰਈਆ ‘ਚ ਐਕਸਪ੍ਰੈੱਸ ਵੇਅ ‘ਤੇ ਵਾਪਰਿਆ। ਪੁਲਿਸ ਨੇ ਹਾਦਸੇ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਸ਼ਿਵਕੁਮਾਰ ਦੇ ਪਰਿਵਾਰਕ ਮੈਂਬਰ ਅੰਕਿਤ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ ਆਪਣੇ ਭਰਾ ਪੀਯੂਸ਼ ਨੂੰ ਘਰ ਛੱਡ ਗਿਆ ਸੀ। ਦੁਪਹਿਰ ਕਰੀਬ 1 ਵਜੇ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਕਾਰ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਤੁਰੰਤ ਮੌਕੇ ‘ਤੇ ਪਹੁੰਚਣ ਲਈ ਕਿਹਾ। ਜਦੋਂ ਅੰਕਿਤ ਨੇ ਉਸ ਨੰਬਰ ‘ਤੇ ਸੰਪਰਕ ਕੀਤਾ ਤਾਂ ਪੁਲਿਸ ਨੇ ਹਾਦਸੇ ਦੀ ਪੁਸ਼ਟੀ ਕੀਤੀ।
ਜਾਣਕਾਰੀ ਮੁਤਾਬਕ ਇਹ ਹਾਦਸਾ ਐਕਸਪ੍ਰੈਸ ਵੇਅ ‘ਤੇ ਖੜ੍ਹੇ ਡੰਪਰ ਦੀ ਲਪੇਟ ‘ਚ ਆਉਣ ਕਾਰਨ ਵਾਪਰਿਆ। ਹਾਦਸੇ ‘ਚ ਜਾਨ ਗਵਾਉਣ ਵਾਲੇ ਪੀਯੂਸ਼ ਦੀ ਦੋ ਸਾਲਾ ਬੇਟੀ ਓਮੀਸ਼ਾ ਆਪਣੇ ਪਿਤਾ ਦੀ ਮੌਤ ਤੋਂ ਅਣਜਾਣ ਹੈ ਅਤੇ ਸਾਰਾ ਦਿਨ ਆਪਣੇ ਪਿਤਾ ਨੂੰ ਲੱਭਦੀ ਰਹੀ।
- First Published :