ਭਾਰਤ ਦੇ ਇਸ ਖਿਡਾਰੀ ਨੇ ਕਾਊਂਟੀ ਕ੍ਰਿਕਟ ‘ਚ ਕੀਤੀ ਸ਼ਾਨਦਾਰ ਬੱਲੇਬਾਜ਼ੀ, ਲਗਾਇਆ ਸੈਂਕੜਾ, ਕੀ ਬੰਗਲਾਦੇਸ਼ ਸੀਰੀਜ਼ ‘ਚ ਮਿਲੇਗੀ ਥਾਂ

ਭਾਰਤੀ ਕ੍ਰਿਕਟਰ ਸਾਈਂ ਸੁਦਰਸ਼ਨ (Sai Sudarshan) ਨੇ ਕਾਊਂਟੀ ਕ੍ਰਿਕਟ (County Cricket) ਵਿਚ ਧਮਾਕੇਦਾਰ ਬੱਲੇਬਾਜੀ ਕੀਤੀ ਹੈ। ਉਨ੍ਹਾਂ ਸੈਂਕੜਾ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਾਈਂ ਸੁਦਰਸ਼ਨ ਨੋਜਵਾਨ ਖਿਡਾਰੀ ਹੈ। ਉਸਦੀ ਉਮਰ ਸਿਰਫ 22 ਸਾਲ ਹੈ। ਇਸ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਉਹ ਬੰਗਲਾਦੇਸ਼ ਨਾਲ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਕੀ ਉਹ ਬੰਗਲਾਦੇਸ਼ ਨਾਲ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਵਿਚ ਭਾਰਤੀ ਟੀਮ ਦਾ ਹਿੱਸਾ ਹੋਣਗੇ।
ਭਾਰਤ ਬੰਗਲਾਦੇਸ਼ ਦੀ ਟੈਸਟ ਸੀਰੀਜ਼
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਲਈ ਕਈ ਭਾਰਤੀ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰਨ ‘ਚ ਲੱਗੇ ਹੋਏ ਹਨ। ਖਿਡਾਰੀ ਟੀਮ ਦੇ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਲਈ ਭਾਰਤ ਦੇ ਘਰੇਲੂ ਟੂਰਨਾਮੈਂਟਾਂ ‘ਚ ਖੇਡ ਰਹੇ ਹਨ। ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਵਰਗੇ ਤਜਰਬੇਕਾਰ ਖਿਡਾਰੀਆਂ ਨੇ ਬੁਚੀ ਬਾਬੂ ਟੂਰਨਾਮੈਂਟ ਵਿਚ ਪ੍ਰਵੇਸ਼ ਕੀਤਾ ਹੈ। ਸਾਈਂ ਸੁਦਰਸ਼ਨ ਨੇ ਕਾਉਂਟੀ ਕ੍ਰਿਕਟ ਵਿਚ ਸੈਂਕੜਾ ਲਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸਾਈਂ ਸੁਰਦਰਸ਼ਨ ਦਾ ਸੈਂਕੜਾ
ਭਾਰਤ ਦੇ ਉੱਭਰਦੇ ਸਟਾਰ ਬੱਲੇਬਾਜ਼ ਸਾਈਂ ਸੁਦਰਸ਼ਨ ਨੇ ਕਾਊਂਟੀ ਕ੍ਰਿਕਟ ‘ਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਜ਼ਬਰਦਸਤ ਸੈਂਕੜਾ ਲਗਾਇਆ। 178 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸਾਈਂ ਸੁਦਰਸ਼ਨ ਨੇ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 105 ਦੌੜਾਂ ਦੀ ਪਾਰੀ ਖੇਡੀ। ਮੈਦਾਨ ‘ਤੇ 237 ਮਿੰਟ ਬਿਤਾ ਕੇ ਇਸ ਬੱਲੇਬਾਜ਼ ਨੇ ਭਾਰਤ ਦੀ ਆਗਾਮੀ ਬੰਗਲਾਦੇਸ਼ ਟੈਸਟ ਸੀਰੀਜ਼ ਲਈ ਆਪਣਾ ਦਾਅਵਾ ਜਤਾਇਆ ਹੈ।
ਭਾਰਤ ਲਈ ਖੇਡੇ ਇਹ ਮੈਚ
ਜ਼ਿਕਰਯੋਗ ਹੈ ਕਿ ਸਾਈਂ ਸੁਦਰਸ਼ਨ ਭਾਰਤ ਲਈ ਵੀ ਮੈਚ ਖੇਡ ਚੁੱਕੇ ਹਨ। ਸਾਈਂ ਨੇ ਭਾਰਤ ਲਈ ਹੁਣ ਤੱਕ 3 ਵਨਡੇ ਅਤੇ 1 ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਇਸ ਬੱਲੇਬਾਜ਼ ਨੇ ਦਸੰਬਰ 2023 ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਵਨਡੇ ਡੈਬਿਊ ਕੀਤਾ ਸੀ। ਉਸ ਨੂੰ ਜੁਲਾਈ 2024 ਵਿੱਚ ਜ਼ਿੰਬਾਬਵੇ ਦੇ ਖਿਲਾਫ ਆਪਣਾ ਟੀ-20 ਡੈਬਿਊ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਇਨ੍ਹਾਂ ਮੈਚਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਾਈਂ ਸੁਦਰਸ਼ਨ ਨੇ ਆਪਣੇ ਪਹਿਲੇ ਦੋਨੋਂ ਇੱਕ ਰੋਜ਼ਾ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਸਨ। ਪਰ ਸਾਈ ਸੁਦਰਸ਼ਨ ਨੂੰ ਸ਼੍ਰੀਲੰਕਾ ਦੌਰੇ ਲਈ ਚੁਣੀ ਗਈ ਵਨਡੇ ਟੀਮ ਥਾਂ ਨਹੀਂ ਮਿਲੀ ਸੀ।
- First Published :