ਚੰਡੀਗੜ੍ਹ ਤੋਂ ਥੋੜ੍ਹੀ ਦੂਰੀ ‘ਤੇ ਹਨ ਇਹ 5 ਹਿੱਲ ਸਟੇਸ਼ਨ, ਇੱਕ ਦਿਨ ਦੇ ਟ੍ਰਿਪ ਲਈ ਹੈ ਬੈਸਟ…

ਜੇਕਰ ਤੁਸੀਂ ਚੰਡੀਗੜ੍ਹ ਵਿੱਚ ਰਹਿੰਦੇ ਹੋ ਜਾਂ ਕੁਝ ਦਿਨਾਂ ਲਈ ਇਸ ਸ਼ਹਿਰ ਵਿੱਚ ਘੁੰਮਣ ਲਈ ਆ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਵੈਸੇ ਤਾਂ ਚੰਡੀਗੜ੍ਹ ਆਪਣੇ ਆਪ ਵਿੱਚ ਹੀ ਘੁੰਮਣ ਲਈ ਕਾਫੀ ਸੋਹਣਾ ਸ਼ਹਿਰ ਹੈ ਪਰ ਜੇਕਰ ਤੁਹਾਨੂੰ ਸਮਾਂ ਮਿਲੇ ਤਾਂ ਤੁਸੀਂ ਚੰਡੀਗੜ੍ਹ ਦੇ ਆਲੇ-ਦੁਆਲੇ ਦੀਆਂ ਥਾਵਾਂ ਦੀ ਸੈਰ ਵੀ ਕਰ ਸਕਦੇ ਹੋ। ਇਹ ਸੁੰਦਰ ਸ਼ਹਿਰ ਕਈ ਆਕਰਸ਼ਕ ਹਿੱਲ ਸਟੇਸ਼ਨਾਂ ਨਾਲ ਘਿਰਿਆ ਹੋਇਆ ਹੈ। ਜਿੱਥੇ ਤੁਸੀਂ ਜ਼ਿੰਦਗੀ ਦੀ ਭੱਜ-ਦੌੜ ਤੋਂ ਦੂਰ ਆਰਾਮ ਕਰਨ ਲਈ ਜਾ ਸਕਦੇ ਹੋ। ਇੱਥੇ ਜਾਣ ਲਈ ਸਿਰਫ਼ ਇੱਕ ਛੁੱਟੀ ਕਾਫ਼ੀ ਹੋਵੇਗੀ। ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਨੇੜੇ ਘੁੰਮਣ ਲਈ ਸਭ ਤੋਂ ਵਧੀਆ ਹਿੱਲ ਸਟੇਸ਼ਨਾਂ ਬਾਰੇ ਦੱਸਾਂਗੇ…
ਬਰੋਗ (Barog)
ਬਰੋਗ ਚੰਡੀਗੜ੍ਹ ਦੇ ਨੇੜੇ ਸਥਿਤ ਸਭ ਤੋਂ ਵਧੀਆ ਪਹਾੜੀ ਇਲਾਕਿਆਂ ਵਿੱਚੋਂ ਇੱਕ ਹੈ। ਬਰੋਗ ਵਿੱਚ ਤੁਸੀਂ ਟ੍ਰੈਕਿੰਗ, ਜੰਗਲ ਦੀ ਸੈਰ ਆਦਿ ਕਰ ਸਕਦੇ ਹੋ। ਇਹ ਸ਼ਾਂਤ ਇਲਾਕਾ ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਹੈ। ਇਹ ਚੰਡੀਗੜ੍ਹ ਦੇ ਨੇੜੇ ਘੁੰਮਣ ਲਈ ਸਭ ਤੋਂ ਵਧੀਆ ਹਿੱਲ ਸਟੇਸ਼ਨਾਂ ਵਿੱਚੋਂ ਇੱਕ ਹੈ। ਬਰੋਗ ਚੰਡੀਗੜ੍ਹ ਤੋਂ ਲਗਭਗ 60 ਕਿਲੋਮੀਟਰ ਦੂਰ ਹੈ।
ਪਰਵਾਣੂ (Parwanoo)
ਪਰਵਾਣੂ ਚੰਡੀਗੜ੍ਹ ਦੇ ਨੇੜੇ ਸਭ ਤੋਂ ਅਣਪਛਾਤੇ ਪਹਾੜੀ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਚੰਡੀਗੜ੍ਹ ਤੋਂ ਸਿਰਫ਼ 35 ਤੋਂ 40 ਕਿਲੋਮੀਟਰ ਦੂਰ ਹੈ।
ਨਾਲਾਗੜ੍ਹ (Nalagarh)
ਸੁੰਦਰ ਹਿੱਲ ਸਟੇਸ਼ਨ ਨਾਲਾਗੜ੍ਹ ਆਪਣੀ ਸ਼ਾਂਤੀ ਲਈ ਮਸ਼ਹੂਰ ਹੈ। ਇਹ ਚੰਡੀਗੜ੍ਹ ਦੇ ਨੇੜੇ 65 ਕਿਲੋਮੀਟਰ ਦੇ ਅੰਦਰ ਸਭ ਤੋਂ ਵਧੀਆ ਪਹਾੜੀ ਇਲਾਕਿਆਂ ਵਿੱਚੋਂ ਇੱਕ ਹੈ। ਇਹ ਪਹਾੜੀ ਇਲਾਕਾ ਮੱਛੀਆਂ ਫੜਨ ਫਿਸ਼ਿੰਗ ਲਈ ਮਸ਼ਹੂਰ ਹੈ। ਨਾਲਾਗੜ੍ਹ ਚੰਡੀਗੜ੍ਹ ਤੋਂ ਲਗਭਗ 65 ਕਿਲੋਮੀਟਰ ਦੂਰ ਹੈ।
ਚੈਲ (Chail)
ਚੈਲ, ਸ਼ਿਮਲਾ ਇੱਕ ਸ਼ਾਂਤ ਅਤੇ ਮਨਮੋਹਕ ਜਗ੍ਹਾ ਹੈ ਜੋ ਚੰਡੀਗੜ੍ਹ ਤੋਂ ਲਗਭਗ 100 ਕਿਲੋਮੀਟਰ ਦੂਰ ਹੈ। ਹਰਿਆਲੀ, ਮਨਮੋਹਕ ਦ੍ਰਿਸ਼ਾਂ, ਪਾਈਨ ਅਤੇ ਦੇਵਦਾਰ ਦੇ ਰੁੱਖਾਂ ਨਾਲ ਘਿਰਿਆ, ਚੈਲ ਕੁਦਰਤ ਪ੍ਰੇਮੀਆਂ ਨੂੰ ਬਹੁਤ ਪਸੰਦ ਆਵੇਗਾ। ਸ਼ਾਂਤ ਅਤੇ ਆਰਾਮਦਾਇਕ ਛੁੱਟੀਆਂ ਬਿਤਾਉਣ ਲਈ ਇਸ ਜਗ੍ਹਾ ਬੈਸਟ ਮੰਨੀ ਜਾਂਦੀ ਹੈ।
ਮਸੂਰੀ (Mussoorie)
ਉਤਰਾਖੰਡ ਵਿੱਚ ਇੱਕ ਪਹਾੜੀ ਘਾਟੀ ਉੱਤੇ ਵਸਿਆ, ਮਸੂਰੀ ਸੈਲਾਨੀਆਂ ਨੂੰ ਆਪਣੀਆਂ ਹਰੀਆਂ ਪਹਾੜੀਆਂ, ਸੁੰਦਰ ਝਰਨਿਆਂ ਅਤੇ ਮਨਮੋਹਕ ਦ੍ਰਿਸ਼ਾਂ ਨਾਲ ਆਕਰਸ਼ਿਤ ਕਰਦਾ ਹੈ। ਇਹ ਚੰਡੀਗੜ੍ਹ ਤੋਂ 200 ਕਿਲੋਮੀਟਰ ਦੂਰ ਹੈ, ਇਸ ਲਈ ਜੇ ਤੁਹਾਡਾ ਪਲਾਨ 2 ਤੋਂ 3 ਦਿਨ ਦਾ ਹੈ ਤਾਂ ਤੁਸੀਂ ਇੱਥੇ ਜ਼ਰੂਰ ਜਾ ਸਕਦੇ ਹੋ।