‘ਜੂੰਡੇ ਪੁੱਟ ਦਿਉਂ ਤੇਰੇ’…IPL ਵਿਚ ਅੱਧੀ ਰਾਤ ਵੱਡਾ ਹੰਗਾਮਾ! ਅਭਿਸ਼ੇਕ ਸ਼ਰਮਾ ਤੇ LSG ਦੇ ਖਿਡਾਰੀ ਵਿਚ ਹੋਈ ਲੜਾਈ; ਕੈਪਟਨ, ਅੰਪਾਇਰ ਤੇ BCCI ਤੱਕ ਨੂੰ ਦੇਣਾ ਪਿਆ ਦਖਲ

IPL 2025 ਵਿੱਚ, 19 ਮਈ ਦੀ ਰਾਤ ਨੂੰ, ਲਖਨਊ ਸੁਪਰਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਟੱਕਰ ਸੀ। ਮੈਚ ਵਿੱਚ ਇੱਕ ਅਜਿਹਾ ਪਲ ਆਇਆ ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਬਹੁਤ ਬਹਿਸ ਕਰਨ ਲੱਗ ਪਏ। ਅੰਪਾਇਰਾਂ ਤੋਂ ਲੈ ਕੇ ਕਪਤਾਨ ਅਤੇ ਸਾਰੇ ਖਿਡਾਰੀਆਂ ਨੂੰ ਦਖਲ ਦੇਣਾ ਪਿਆ, ਇਥੋਂ ਤੱਕ ਕਿ BCCI ਦੇ ਵੱਡੇ ਅਧਿਕਾਰੀ ਨੂੰ ਵੀ ਵਿਚ ਆਉਣਾ ਪਿਆ।
ਰਾਜੀਵ ਸ਼ੁਕਲਾ ਨੇ ਸੁਲ੍ਹਾ ਕਰਵਾਈ?
ਲੜਾਈ ਇੰਨੀ ਭਿਆਨਕ ਸੀ ਕਿ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਮੈਚ ਤੋਂ ਬਾਅਦ ਦੋਵਾਂ ਨੌਜਵਾਨ ਸਿਤਾਰਿਆਂ ਨਾਲ ਗੱਲ ਕਰਨੀ ਪਈ। ਤਸਵੀਰਾਂ ਵਿੱਚ ਤਿੰਨੋਂ ਹੱਸਦੇ ਅਤੇ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਰਾਜੀਵ ਸ਼ੁਕਲਾ ਨੇ ਸੁਲ੍ਹਾ ਕਰਵਾ ਲਈ ਹੋਵੇ।
ਨੋਟਬੁੱਕ ਸੈਲੀਬ੍ਰੇਸ਼ਨ ਨਾਲ ਵਿਗੜੀ ਗੱਲ ਬਾਤ?
ਲਖਨਊ ਸੁਪਰਜਾਇੰਟਸ ਦੇ 206 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ, ਅਭਿਸ਼ੇਕ ਸ਼ਰਮਾ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। 20 ਗੇਂਦਾਂ ਵਿੱਚ 49 ਦੌੜਾਂ ਬਣਾਉਣ ਵਾਲੇ ਅਭਿਸ਼ੇਕ ਨੂੰ ਅੱਠਵੇਂ ਓਵਰ ਵਿੱਚ ਲੈੱਗ ਸਪਿਨਰ ਦਿਗਵੇਸ਼ ਰਾਠੀ ਨੇ ਆਊਟ ਕਰ ਦਿੱਤਾ। ਇਸ ਮੈਚ ਵਿੱਚ ਅਭਿਸ਼ੇਕ ਦੇ ਹੱਥੋਂ ਲਗਾਤਾਰ ਚਾਰ ਛੱਕੇ ਖਾਣ ਵਾਲੇ ਦਿਗਵੇਸ਼ ਰਾਠੀ ਨੇ ਅਗਲੇ ਓਵਰ ਵਿੱਚ ਉਸਨੂੰ ਆਊਟ ਕਰਕੇ ਆਪਣੇ ਖਾਸ ਨੋਟਬੁੱਕ ਅੰਦਾਜ਼ ਵਿੱਚ ਵਿਕਟ ਦਾ ਜਸ਼ਨ ਮਨਾਇਆ।
Engaging in a fierce and heated argument with Digvesh Rathi
Abhishek Sharma … Choti ✂️✂️ pic.twitter.com/cJGtx1xrIt
— Killer Cool 🇮🇳 (@KillerCool13) May 19, 2025
‘ਜੂੰਡੇ ਪੁੱਟ ਦਿਉਂ ਤੇਰੇ’
ਇਸ ਗੱਲ ਅਭਿਸ਼ੇਕ ਸ਼ਰਮਾ ਦੇ ਚੁੱਭ ਗਈ, ਉਹ ਸਿੱਧਾ ਦਿਗਵੇਸ਼ ਰਾਠੀ ਵੱਲ ਗਿਆ ਅਤੇ ਬਹਿਸ ਕਰਨ ਲੱਗ ਪਿਆ। ਘਟਨਾ ਤੋਂ ਤੁਰੰਤ ਬਾਅਦ ਵਾਇਰਲ ਹੋਏ ਵੀਡੀਓ ਵਿੱਚ, ਅਭਿਸ਼ੇਕ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ‘ਮੈਂ ਤੇਰੇ ਵਾਲ ਫੜ ਕੇ ਤੈਨੂੰ ਮਾਰਾਂਗਾ।’ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਿਗਵੇਸ਼ ਨੂੰ ਇਸ ਨੋਟਬੁੱਕ ਸਟਾਈਲ ਜਸ਼ਨ ਕਾਰਨ ਦੋ ਵਾਰ ਬੀਸੀਸੀਆਈ ਤੋਂ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ।
‘ਸਾਡੇ ਵਿਚਕਾਰ ਸਭ ਕੁਝ ਠੀਕ ਹੈ’
ਹਾਲਾਂਕਿ, ਮੈਚ ਤੋਂ ਬਾਅਦ, ਅਭਿਸ਼ੇਕ ਨੇ ਕਿਹਾ ਕਿ ਸਾਡੇ ਵਿਚਕਾਰ ਸਭ ਕੁਝ ਠੀਕ ਹੈ। ਆਪਣੀ ਪਾਰੀ ਵਿੱਚ ਛੇ ਛੱਕੇ ਅਤੇ ਚਾਰ ਚੌਕੇ ਲਗਾਉਣ ਵਾਲੇ ਇਸ ਹਮਲਾਵਰ ਬੱਲੇਬਾਜ਼ ਦੀ ਇਸ ਧਮਾਕੇਦਾਰ ਪਾਰੀ ਦੇ ਪਿੱਛੇ, ਸਨਰਾਈਜ਼ਰਜ਼ ਹੈਦਰਾਬਾਦ ਨੇ ਨਾ ਸਿਰਫ਼ ਮੈਚ ਜਿੱਤਿਆ ਬਲਕਿ ਲਖਨਊ ਸੁਪਰਜਾਇੰਟਸ ਦੇ ਪਲੇਆਫ ਵਿੱਚ ਪਹੁੰਚਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ।