YouTube ‘ਤੇ ਕਿੰਨੇ ਵਿਊਜ਼ ‘ਤੇ ਮਿਲਦੇ ਹਨ ਕਿੰਨੇ ਪੈਸੇ? ਜਾਣੋ ਕਦੋਂ ਮਿਲਦੈ Golden Button

ਅੱਜ ਦੇ ਡਿਜੀਟਲ ਯੁੱਗ ਵਿੱਚ, ਯੂਟਿਊਬ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਣ ਗਿਆ ਹੈ, ਸਗੋਂ ਕਮਾਈ ਦਾ ਇੱਕ ਵਧੀਆ ਪਲੇਟਫਾਰਮ ਵੀ ਬਣ ਗਿਆ ਹੈ। ਲੱਖਾਂ ਲੋਕ ਹਰ ਰੋਜ਼ ਵੀਡੀਓ ਅਪਲੋਡ ਕਰ ਰਹੇ ਹਨ ਅਤੇ ਕੁਝ ਕ੍ਰਿਏਟਰ ਇਸ ਤੋਂ ਭਾਰੀ ਪੈਸਾ ਵੀ ਕਮਾ ਰਹੇ ਹਨ। ਪਰ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਯੂਟਿਊਬ ‘ਤੇ ਕਿੰਨੇ ਵਿਊਜ਼ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਹਨ? ਅਤੇ ਗੋਲਡਨ ਬਟਨ ਕਦੋਂ ਮਲਦਾ ਹੈ? ਆਓ ਇਨ੍ਹਾਂ ਸਵਾਲਾਂ ਦਾ ਜਵਾਬ ਜਾਣਦੇ ਹਾਂ…
ਤੁਹਾਨੂੰ ਕਿੰਨੇ ਵਿਊਜ਼ ਦੇ ਪੈਸੇ ਮਿਲਦੇ ਹਨ?
ਯੂਟਿਊਬ ਤੋਂ ਪੈਸੇ ਕਮਾਉਣ ਲਈ ਸਿਰਫ਼ ਵਿਊਜ਼ ਕਾਫ਼ੀ ਨਹੀਂ ਹਨ। ਤੁਹਾਨੂੰ YouTube ਦੇ ਪਾਰਟਨਰ ਪ੍ਰੋਗਰਾਮ (YPP) ਦਾ ਹਿੱਸਾ ਬਣਨਾ ਜ਼ਰੂਰੀ ਹੈ। ਇਸ ਲਈ ਜ਼ਰੂਰੀ ਸ਼ਰਤਾਂ ਹਨ।
-
ਚੈਨਲ ਦੇ ਘੱਟੋ-ਘੱਟ 1000 ਸਬਸਕ੍ਰਾਈਬਰ ਹੋਣੇ ਚਾਹੀਦੇ ਹਨ।
-
ਚੈਨਲ ਦਾ ਪਿਛਲੇ 12 ਮਹੀਨਿਆਂ ਵਿੱਚ 4000 ਘੰਟੇ ਵਾਚ ਟਾਈਮ ਹੋਣਾ ਚਾਹੀਦਾ ਹੈ ਜਾਂ 10 ਮਿਲੀਅਨ ਸ਼ੋਰਟ ਵਿਊਜ਼ (ਪਿਛਲੇ 90 ਦਿਨਾਂ ਵਿੱਚ) ਹੋਣੇ ਚਾਹੀਦੇ ਹਨ।
-
ਨਾਲ ਹੀ, YouTube ਦੇ Community Guidelines ਅਤੇ ਪਾਲਿਸੀ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ।
-
ਇੱਕ ਵਾਰ ਜਦੋਂ ਤੁਹਾਡਾ ਚੈਨਲ YPP ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ ਤੁਸੀਂ ਆਪਣੇ ਵੀਡੀਓਜ਼ ‘ਤੇ ਐਡਸ ਰਾਹੀਂ ਪੈਸੇ ਕਮਾਉਣਾ ਸ਼ੁਰੂ ਕਰ ਸਕਦੇ ਹੋ। ਭਾਰਤ ਵਿੱਚ, ਆਮ ਤੌਰ ‘ਤੇ YouTube ਵੀਡੀਓਜ਼ ‘ਤੇ CPM (Cost per 1000 impressions) 15 ਰੁਪਏ ਤੋਂ 150 ਰੁਪਏ ਤੱਕ ਹੋ ਸਕਦੀ ਹੈ, ਜੋ ਕਿ ਕਾਂਟੈਂਟ ਦੀ ਸ਼੍ਰੇਣੀ, ਸਥਾਨ ਅਤੇ ਦਰਸ਼ਕਾਂ ‘ਤੇ ਨਿਰਭਰ ਕਰਦੀ ਹੈ।
YouTube ਬਟਨ ਕਦੋਂ ਮਿਲਦਾ ਹੈ?
-
YouTube ਆਪਣੇ ਕ੍ਰਿਏਟਰਾਂ ਨੂੰ ਉਦੋਂ ਪੁਰਸਕਾਰ ਦਿੰਦਾ ਹੈ ਜਦੋਂ ਉਹ ਆਪਣੇ ਸਬਸਕ੍ਰਾਈਬਰ ਦੀ ਇੱਕ ਤੈਅ ਗਿਣਤੀ ਪੂਰੀ ਕਰਦੇ ਹਨ, ਜਿਸਨੂੰ Creator Awards ਕਿਹਾ ਜਾਂਦਾ ਹੈ। ਇਸ ਵਿੱਚ ਤਿੰਨ ਮੁੱਖ ਬਟਨ ਹਨ।
-
ਸਿਲਵਰ ਪਲੇ ਬਟਨ: ਜਦੋਂ ਤੁਸੀਂ 1 ਲੱਖ ਸਬਸਕ੍ਰਾਈਬਰ ਪੂਰੇ ਕਰਦੇ ਹੋ।
-
ਗੋਲਡ ਪਲੇ ਬਟਨ: ਜਦੋਂ ਚੈਨਲ 10 ਲੱਖ ਸਬਸਕ੍ਰਾਈਬਰ ਤੱਕ ਪਹੁੰਚਦਾ ਹੈ।
-
ਡਾਇਮੰਡ ਪਲੇ ਬਟਨ: ਜਦੋਂ ਤੁਸੀਂ 10 ਮਿਲੀਅਨ ਸਬਸਕ੍ਰਾਈਬਰ ਤੱਕ ਪਹੁੰਚ ਜਾਂਦੇ ਹੋ।
-
ਗੋਲਡਨ ਬਟਨ ਨੂੰ ਇੱਕ ਵਿਸ਼ੇਸ਼ ਪ੍ਰਾਪਤੀ ਮੰਨਿਆ ਜਾਂਦਾ ਹੈ ਕਿਉਂਕਿ ਉੱਥੇ ਪਹੁੰਚਣ ਲਈ ਸਿਰਫ਼ ਕਾਂਟੈਂਟ ਦੀ ਕੁਆਲਿਟੀ ਹੀ ਨਹੀਂ, ਸਗੋਂ ਦਰਸ਼ਕਾਂ ਦੇ ਪਿਆਰ ਦੀ ਵੀ ਲੋੜ ਹੁੰਦੀ ਹੈ।