ਇਸ ਖਿਡਾਰੀ ਨੇ ਜੜਿਆ ਆਪਣਾ 40ਵਾਂ ਸੈਂਕੜਾ, ਭਾਰਤੀ ਟੀਮ ‘ਚ ਵਾਪਸੀ ਦੀ ਜਗੀ ਉਮੀਦ

ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਕੀਤੇ ਗਏ ਤਜਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ (Ajinkya Rahane) ਦਾ ਬੱਲਾ ਇੰਗਲੈਂਡ ‘ਚ ਕਾਫੀ ਧੂਮ ਮਚਾ ਰਿਹਾ ਹੈ। ਟੀਮ ਇੰਡੀਆ ਦੇ ਇਸ ਸਾਬਕਾ ਕਪਤਾਨ ਨੇ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ 2 ਦੇ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਰਹਾਣੇ (Ajinkya Rahane) ਦੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਦਾ ਇਹ 40ਵਾਂ ਸੈਂਕੜਾ ਹੈ। ਲੈਸਟਰਸ਼ਾਇਰ ਲਈ ਖੇਡਦੇ ਹੋਏ ਉਨ੍ਹਾਂ ਨੇ ਗਲੈਮੋਰਗਨ ਦੇ ਖਿਲਾਫ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਕਾਰਡਿਫ ਦੇ ਸੋਫੀਆ ਗਾਰਡਨ ‘ਚ ਖੇਡੇ ਜਾ ਰਹੇ ਮੈਚ ‘ਚ ਸੈਂਕੜਾ ਲਗਾਇਆ। ਲਗਭਗ 13 ਮਹੀਨਿਆਂ ਤੋਂ ਟੈਸਟ ਟੀਮ ਤੋਂ ਦੂਰ ਰਹੇ ਰਹਾਣੇ (Ajinkya Rahane) ਨੂੰ ਟੀਮ ਇੰਡੀਆ ‘ਚ ਵਾਪਸੀ ਦੀ ਉਮੀਦ ਹੈ। ਇਸ ਸੈਂਕੜੇ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧੇਗਾ।
ਅਜਿੰਕਿਆ ਰਹਾਣੇ (Ajinkya Rahane) ਨੇ ਗਲੈਮਰਗਨ ਦੇ ਖਿਲਾਫ ਮੈਚ ‘ਚ ਲੈਸਟਰਸ਼ਾਇਰ ਲਈ 190 ਗੇਂਦਾਂ ‘ਤੇ 102 ਦੌੜਾਂ ਦੀ ਪਾਰੀ ਖੇਡੀ। ਗਲੈਮੋਰਗਨ ਨੇ ਪਹਿਲੀ ਪਾਰੀ ‘ਚ 9 ਵਿਕਟਾਂ ‘ਤੇ 550 ਦੌੜਾਂ ਬਣਾਈਆਂ ਸਨ। ਰਹਾਣੇ (Ajinkya Rahane) ਦੀ ਇਸ ਪਾਰੀ ਨੇ ਲੈਸਟਰਸ਼ਾਇਰ ਨੂੰ ਕੁਝ ਉਮੀਦ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਨਵਰੀ 2023 ਵਿੱਚ ਅਸਾਮ ਵਿਰੁੱਧ ਰਣਜੀ ਟਰਾਫੀ ਮੈਚ ਵਿੱਚ ਆਪਣਾ 39ਵਾਂ ਸੈਂਕੜਾ ਲਗਾਇਆ ਸੀ। ਇਸ ਨੂੰ ਉਨ੍ਹਾਂ ਦੀ ਇੱਕ ਚੰਗੀ ਵਾਪਸੀ ਕਹਿ ਸਕਦੇ ਹਾਂ।
ਰਹਾਣੇ (Ajinkya Rahane) ਅਤੇ ਹੈਂਡਸਕੌਂਬ ਨੇ ਲੈਸਟਰਸ਼ਾਇਰ ਦੀ ਕਮਾਨ ਸੰਭਾਲੀ
ਦੋ ਓਵਰਸੀਜ਼ ਬੱਲੇਬਾਜ਼ਾਂ ਅਜਿੰਕਿਆ ਰਹਾਣੇ (Ajinkya Rahane) ਅਤੇ ਪੀਟਰ ਹੈਂਡਸਕੋਮ ਨੇ ਲੈਸਟਰਸ਼ਾਇਰ ਨੂੰ ਖੇਡ ਵਿੱਚ ਕਾਇਮ ਕੀਤਾ ਹੈ। ਇਕ ਸਮੇਂ ਲੈਸਟਰਸ਼ਾਇਰ ਦੀ ਟੀਮ 74 ਦੇ ਸਕੋਰ ‘ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ।
ਇਹ ਵੀ ਪੜ੍ਹੋ: ਹਾਲੇ 10 ਦਿਨ ਹੋਏ ਸੀ ਵਿਆਹ ਨੂੰ, ਅੱਜ ਨੌਜਵਾਨ ਦੀ ਹੋਈ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
ਪਹਿਲੀ ਪਾਰੀ ‘ਚ 251 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਲੈਸਟਰਸ਼ਾਇਰ ਦੇ ਬੱਲੇਬਾਜ਼ ਰਹਾਣੇ (Ajinkya Rahane) ਨੇ ਹੈਂਡਸਕੌਮ ਨਾਲ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਚੌਥੀ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ। ਰਹਾਣੇ (Ajinkya Rahane) ਨੂੰ ਲੰਚ ਬ੍ਰੇਕ ਤੋਂ ਪਹਿਲਾਂ ਪਾਰਟ ਟਾਈਮ ਆਫ ਸਪਿਨਰ ਕਿਰਨ ਕਾਰਲਸਨ ਨੇ ਆਊਟ ਕੀਤਾ।
ਰਹਾਣੇ (Ajinkya Rahane) ਜੁਲਾਈ 2023 ਤੋਂ ਟੀਮ ਇੰਡੀਆ ਤੋਂ ਬਾਹਰ ਹਨ
ਅਜਿੰਕਿਆ ਰਹਾਣੇ (Ajinkya Rahane) ਨੇ ਆਖਰੀ ਵਾਰ ਜੁਲਾਈ 2023 ਵਿੱਚ ਟੀਮ ਇੰਡੀਆ ਲਈ ਖੇਡਿਆ ਸੀ। ਉਦੋਂ ਤੋਂ ਉਹ ਟੀਮ ਇੰਡੀਆ ਤੋਂ ਬਾਹਰ ਹਨ। ਇਕ ਪਾਸੇ ਭਾਰਤ ‘ਚ ਘਰੇਲੂ ਕ੍ਰਿਕਟ ਸ਼ੁਰੂ ਹੋਣ ਵਾਲੀ ਹੈ, ਦੂਜੇ ਪਾਸੇ ਰਹਾਣੇ (Ajinkya Rahane) ਨੇ ਸੈਂਕੜਾ ਲਗਾ ਕੇ ਫਾਰਮ ‘ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਦਲੀਪ ਟਰਾਫੀ ਦਾ ਆਯੋਜਨ 5 ਸਤੰਬਰ ਤੋਂ ਭਾਰਤ ‘ਚ ਹੋਵੇਗਾ। ਉਨ੍ਹਾਂ ਨੂੰ ਇਸ ਟੂਰਨਾਮੈਂਟ ਲਈ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਚਾਰ ਦਿਨਾ ਟੂਰਨਾਮੈਂਟ ‘ਚ ਭਾਰਤ ਦੇ ਚੋਟੀ ਦੇ ਬੱਲੇਬਾਜ਼ ਲਾਲ ਗੇਂਦ ਨਾਲ ਖੇਡਦੇ ਨਜ਼ਰ ਆਉਣਗੇ।