ਸਿਰਫ਼ ਸ਼ਰਾਬ ਤੇ ਸਿਗਰਟ ਹੀ ਨਹੀਂ, ਇਹ ਚੀਜ਼ਾਂ ਵੀ ਜਿਗਰ ਨੂੰ ਪਹੁੰਚਾ ਸਕਦੀਆਂ ਹਨ ਗੰਭੀਰ ਨੁਕਸਾਨ ! ਪੜ੍ਹੋ ਡਿਟੇਲ…

ਅਕਸਰ ਅਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਾਂ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਪਣੀ ਸਿਹਤ ‘ਤੇ ਧਿਆਨ ਦੇਣਾ ਲੋਕਾਂ ਲਈ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ। ਪਰ ਫਿਰ ਵੀ ਲੋਕ ਕੁਝ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਸਿਹਤ ਵਾਲੇ ਪਾਸੇ ਜਾ ਰਹੇ ਹਨ, ਜਿਹਨਾਂ ਵਿੱਚ ਸਿਗਰਟ ਅਤੇ ਸ਼ਰਾਬ ਦਾ ਸੇਵਨ ਬੰਦ ਕਰਨਾ ਵੀ ਸ਼ਾਮਿਲ ਹੈ ਕਿਉਂਕਿ ਇਸ ਨਾਲ ਜਿਗਰ (Liver) ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਜਿਗਰ (Liver) ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜਿਗਰ ਸਰੀਰ ਵਿੱਚ ਇੱਕ ਫਿਲਟਰ ਦਾ ਕੰਮ ਕਰਦਾ ਹੈ, ਇਸ ਤੋਂ ਇਲਾਵਾ ਜਿਗਰ ਪਾਚਨ ਕਿਰਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਜਿਗਰ ਵਿੱਚ ਕੋਈ ਸਮੱਸਿਆ ਹੈ, ਤਾਂ ਇਸਦਾ ਪ੍ਰਭਾਵ ਪੂਰੇ ਸਰੀਰ ‘ਤੇ ਦਿਖਾਈ ਦਿੰਦਾ ਹੈ। ਸਿਰਫ਼ ਸ਼ਰਾਬ ਅਤੇ ਸਿਗਰਟ ਹੀ ਨਹੀਂ, ਇਨ੍ਹਾਂ ਚੀਜ਼ਾਂ ਦਾ ਸੇਵਨ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਪ੍ਰੋਸੈਸਡ ਭੋਜਨ
ਡੱਬਾਬੰਦ ਚੀਜ਼ਾਂ, ਬਰੈੱਡ, ਪੇਸਟਰੀਆਂ, ਕੇਕ, ਸੌਸੇਜ ਆਦਿ ਵਰਗੇ ਪ੍ਰੋਸੈਸਡ ਭੋਜਨ ਖਾਣ ਨਾਲ ਜਿਗਰ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਪ੍ਰੋਸੈਸਡ ਫੂਡਜ਼ ਵਿੱਚ ਪ੍ਰੀਜ਼ਰਵੇਟਿਵ ਅਤੇ ਰਸਾਇਣ ਪਾਏ ਜਾਂਦੇ ਹਨ, ਜਿਨ੍ਹਾਂ ਦਾ ਜਿਗਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
ਸਾਫਟ ਡਰਿੰਕਸ ਦਾ ਸੇਵਨ
ਕੋਲਡ ਡਰਿੰਕਸ ਜਾਂ ਐਨਰਜੀ ਡਰਿੰਕਸ ਵਰਗੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਜ਼ਿਆਦਾ ਸੇਵਨ ਫੈਟੀ ਲੀਵਰ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਆਦਤ ਨੂੰ ਬਦਲ ਦਿਓ।
ਜ਼ਿਆਦਾ ਮਸਾਲੇਦਾਰ ਭੋਜਨ
ਜ਼ਿਆਦਾ ਮਸਾਲਿਆਂ ਅਤੇ ਤੇਲ ਵਾਲਾ ਭੋਜਨ ਖਾਣ ਨਾਲ ਜਿਗਰ(Liver) ‘ਤੇ ਅਸਰ ਪੈ ਸਕਦਾ ਹੈ। ਤੇਲਯੁਕਤ ਅਤੇ ਮਸਾਲੇਦਾਰ ਭੋਜਨ ਖਾਣ ਨਾਲ ਜਿਗਰ ਦਾ ਕੰਮਕਾਜ ਹੌਲੀ ਹੋ ਸਕਦਾ ਹੈ, ਇਸ ਤੋਂ ਇਲਾਵਾ ਇਹ ਜਿਗਰ ਵਿੱਚ ਸੋਜ ਵੀ ਪੈਦਾ ਕਰ ਸਕਦਾ ਹੈ।
ਨੀਂਦ ਦੀ ਘਾਟ ਅਤੇ ਤਣਾਅ
ਸਹੀ ਨੀਂਦ ਦੀ ਘਾਟ ਜਿਗਰ (Liver) ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪਾ ਸਕਦੀ ਹੈ। ਨੀਂਦ ਦੀ ਘਾਟ ਕਾਰਨ ਜਿਗਰ ਦਾ ਕੰਮਕਾਜ ਹੌਲੀ ਹੋ ਜਾਂਦਾ ਹੈ। ਸਿਹਤਮੰਦ ਜਿਗਰ ਲਈ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
Disclaimer: ਪਿਆਰੇ ਪਾਠਕ, ਇਸ ਖ਼ਬਰ ਨੂੰ ਪੜ੍ਹਨ ਲਈ ਤੁਹਾਡਾ ਧੰਨਵਾਦ। ਇਹ ਖ਼ਬਰ ਸਿਰਫ਼ ਤੁਹਾਨੂੰ ਜਾਣੂ ਕਰਵਾਉਣ ਲਈ ਲਿਖੀ ਗਈ ਹੈ। ਅਸੀਂ ਇਸਨੂੰ ਲਿਖਣ ਲਈ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ ਦੀ ਮਦਦ ਲਈ ਹੈ। News 18 ਇਸਦੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਕਿਤੇ ਵੀ ਆਪਣੀ ਸਿਹਤ ਨਾਲ ਸਬੰਧਤ ਕੁਝ ਵੀ ਪੜ੍ਹਦੇ ਹੋ, ਤਾਂ ਇਸਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।