Pahalgam Attack: ਪੰਜਾਬੀ ਫ਼ਿਲਮਾਂ ਦੇ ਨਾਮੀ ਅਦਾਕਾਰ ਨੇ ਭਾਰਤੀ ਫੌਜ ਨੂੰ ਦਿੱਤਾ ਚੈਲੇਂਜ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀ ਫ਼ਿਲਮਾਂ ਅਤੇ ਨਾਟਕਾਂ ਦੀਆਂ ਮਸ਼ਹੂਰ ਹਸਤੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਕਈ ਪਾਕਿਸਤਾਨੀ ਸਿਤਾਰਿਆਂ ਦੇ ਇੰਸਟਾਗ੍ਰਾਮ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਹਾਨੀਆ ਆਮਿਰ, ਮਾਹਿਰਾ ਖਾਨ, ਅਲੀ ਜ਼ਫਰ, ਆਇਜ਼ਾ ਖਾਨ, ਸਜਲ ਅਲੀ, ਸਨਮ ਸਈਦ, ਮਾਇਆ ਅਲੀ, ਇਕਰਾ ਅਜ਼ੀਜ਼ ਹੁਸੈਨ ਦਾ ਨਾਮ ਵੀ ਸ਼ਾਮਲ ਹੈ।
ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਲਾਕਾਰ ਇਫ਼ਤਿਖ਼ਾਰ ਠਾਕੁਰ ਦੀ ਵੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਇਫ਼ਤਿਖ਼ਾਰ ਠਾਕੁਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ‘ਅੱਜ ਮੈਂ ਹਿੰਦੁਸਤਾਨੀਆਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਹਾਂ ਕਿ ਫਿਜ਼ਾਵਾਂ ਤੋਂ ਆਵੋਗੇ ਤਾਂ ਹਵਾ ਵਿਚ ਉਡਾ ਦਿੱਤੇ ਜਾਵੋਗੇ, ਸਮੁੰਦਰੀ ਰਸਤੇ ਆਵੋਗੇ ਤਾਂ ਡੁੱਬੋ ਦਿੱਤੇ ਜਾਵੋਗੇ, ਜ਼ਮੀਨੀ ਰਸਤੇ ਰਾਹੀਂ ਆਵੋਗੇ ਤਾਂ ਦਫ਼ਨ ਕਰ ਦਿੱਤੇ ਜਾਵੋਗੇ। ਵੀਡੀਓ ਉਤੇ ਹਿੰਦੁਸਤਾਨੀ ਪੈਗਾਮ ਵੱਲੋਂ ਕੁਮੈਂਟ ਕਰਕੇ ਇਫ਼ਤਿਖ਼ਾਰ ਠਾਕੁਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਹਾਲਾਂਕਿ ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਦੇਖੀ ਜਾ ਰਹੀ ਹੈ। ਪਰ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ News18 Punjab ਨਹੀਂ ਕਰਦਾ।
ਦੱਸ ਦਈਏ ਕਿ ਇਫ਼ਤਿਖ਼ਾਰ ਠਾਕੁਰ ਕਈ ਪੰਜਾਬੀ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ 1,2,3, ਗਿੱਪੀ ਗਰੇਵਾਲ ਦੀ ਫਿਲਮ ਪਾਣੀ ‘ਚ ਮਧਾਣੀ ਅਤੇ ਤਰਸੇਮ ਜੱਸੜ ਦੀ ਮਾਂ ਦਾ ਲਾਡਲਾ ਪ੍ਰਮੁੱਖ ਹਨ।
ਅਦਾਕਾਰ ਹਾਨੀਆ ਆਮਿਰ ਦੀ ਵੀ ਭਾਰਤ ਵਿੱਚ ਇੱਕ ਮਜ਼ਬੂਤ ਫ਼ੈਨ ਫਾਲੋਇੰਗ ਹੈ। ਹਾਲਾਂਕਿ, ਪਹਿਲਗਾਮ ਹਮਲੇ ਤੋਂ ਬਾਅਦ ਉਸਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਦੇਸ਼ ਵਿੱਚ ਬਲਾਕ ਕਰ ਦਿੱਤਾ ਗਿਆ ਹੈ। ਇੰਸਟਾਗ੍ਰਾਮ ਬਲਾਕ ਹੋਣ ਤੋਂ ਬਾਅਦ, ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਹਨੀਆ ਆਮਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਪੋਸਟ ਸਾਂਝੀ ਕੀਤੀ ਹੈ।
ਵਾਇਰਲ ਪੋਸਟ ‘ਤੇ ਹਾਨੀਆ ਨੇ ਕੀ ਕਿਹਾ
ਹੁਣ ਹਾਨੀਆ ਆਮਿਰ ਨੇ ਵਾਇਰਲ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਬਲਾਕ ਹਟਾਉਣ ਦੀ ਬੇਨਤੀ ਕੀਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਦੇ ਅਨੁਸਾਰ, ਹਾਨੀਆ ਨੇ ਆਪਣੀ ਵਾਇਰਲ ਪੋਸਟ ਬਾਰੇ ਕਿਹਾ, “ਹਾਲ ਹੀ ਵਿੱਚ ਇੱਕ ਬਿਆਨ ਮੇਰੇ ਨਾਲ ਗਲਤ ਢੰਗ ਨਾਲ ਜੋੜਿਆ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਹ ਬਿਆਨ ਨਹੀਂ ਦਿੱਤਾ ਹੈ ਅਤੇ ਮੈਂ ਉਨ੍ਹਾਂ ਸ਼ਬਦਾਂ ਦਾ ਸਮਰਥਨ ਜਾਂ ਸਹਿਮਤ ਨਹੀਂ ਹਾਂ ਜੋ ਮੇਰੇ ਨਾਲ ਜੁੜੇ ਹੋਏ ਹਨ। ਇਹ ਪੂਰੀ ਤਰ੍ਹਾਂ ਮਨਘੜਤ ਹੈ ਅਤੇ ਗਲਤ ਢੰਗ ਨਾਲ ਪੇਸ਼ ਕਰਦਾ ਹੈ ਕਿ ਮੈਂ ਕੌਣ ਹਾਂ ਅਤੇ ਮੈਂ ਕੀ ਵਿਸ਼ਵਾਸ ਕਰਦੀ ਹਾਂ।”