WhatsApp ਦੇ ਨਵੇਂ ਫ਼ੀਚਰ ਨਾਲ ਆਪਣੀ ਸੈਲਫੀ ਨੂੰ ਬਣਾਓ ਸਟਿੱਕਰ ਤੇ ਚੈਟ ਨੂੰ ਬਣਾਓ ਹੋਰ ਵੀ ਮਜ਼ੇਦਾਰ, ਜਾਣੋ ਕਿਵੇਂ

WhatsApp ਨੇ ਇੱਕ ਬਹੁਤ ਹੀ ਦਿਲਚਸਪ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਵਿੱਚ ਇੱਕ ਨਵਾਂ ਫੀਚਰ ਸ਼ਾਮਲ ਕੀਤਾ ਗਿਆ ਹੈ ਜੋ ਤੁਹਾਡੇ ਚੈਟ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਉਹ ਅਪਡੇਟ ਹੈ ‘ਸਟਿੱਕਰ ਰਿਐਕਸ਼ਨ’। ਹੁਣ ਤੱਕ, ਜਦੋਂ ਵੀ ਸਾਨੂੰ ਕਿਸੇ ਮੈਸੇਜ ‘ਤੇ ਰਿਐਕਸ਼ਨ ਕਰਨਾ ਪੈਂਦਾ ਸੀ ਤਾਂ ਅਸੀਂ ਇਮੋਜੀ ਦੀ ਵਰਤੋਂ ਕਰਦੇ ਸੀ। ਪਰ ਹੁਣ WhatsApp ਨੇ ਸਟਿੱਕਰ ਰਿਐਕਸ਼ਨ ਦਾ ਇੱਕ ਨਵਾਂ ਫੀਚਰ ਜੋੜਿਆ ਹੈ, ਜਿਸ ਨਾਲ ਇਹ ਚੈਟ ਨੂੰ ਹੋਰ ਵੀ ਮਜ਼ੇਦਾਰ ਬਣਾ ਦੇਵੇਗਾ। ਹੁਣ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਈ ਸਟਿੱਕਰਾਂ ਰਾਹੀਂ ਪ੍ਰਗਟ ਕਰ ਸਕਦੇ ਹੋ।
ਇਸ ਅਪਡੇਟ ਵਿੱਚ ਕਈ ਹੋਰ ਵਧੀਆ ਚੀਜ਼ਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਸਭ ਤੋਂ ਮਜ਼ੇਦਾਰ ਫੀਚਰ ਸੈਲਫੀ ਤੋਂ ਸਟਿੱਕਰ ਬਣਾਉਣਾ ਹੈ। ਹੁਣ ਤੁਸੀਂ ਆਪਣੀ ਸੈਲਫੀ ਲੈ ਸਕਦੇ ਹੋ ਅਤੇ ਇਸ ਨੂੰ ਸਟਿੱਕਰ ਵਿੱਚ ਬਦਲ ਸਕਦੇ ਹੋ। ਬਸ ਕੈਮਰਾ ਖੋਲ੍ਹੋ, ਇੱਕ ਫੋਟੋ ਖਿੱਚੋ ਅਤੇ WhatsApp ਇਸ ਨੂੰ ਆਪਣੇ ਆਪ ਇੱਕ ਸਟਿੱਕਰ ਵਿੱਚ ਬਦਲ ਦੇਵੇਗਾ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸ ਨੂੰ ਦੋਸਤਾਂ ਨੂੰ ਭੇਜ ਸਕਦੇ ਹੋ ਜਾਂ ਇਸ ਨਾਲ ਕਿਸੇ ਵੀ ਮੈਸੇਜ ‘ਤੇ ਰਿਐਕਸ਼ਨ ਦੇ ਸਕਦੇ ਹੋ।
ਐਪ ਦੇ ਕੈਮਰੇ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ
ਵਟਸਐਪ ਦੇ ਕੈਮਰੇ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਹੁਣ ਤੁਸੀਂ ਫੋਟੋਆਂ ਜਾਂ ਵੀਡੀਓ ਲੈਂਦੇ ਸਮੇਂ 30 ਤੋਂ ਵੱਧ ਬੈਕਗ੍ਰਾਊਂਡ, ਫਿਲਟਰ ਅਤੇ ਇਫੈਕਟ ਦੀ ਵਰਤੋਂ ਕਰ ਸਕਦੇ ਹੋ। ਇਸ ਦਾ ਮਤਲਬ ਹੈ ਕਿ ਹੁਣ ਤੁਹਾਡੀਆਂ ਫੋਟੋਆਂ ਅਤੇ ਵੀਡੀਓ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਅਤੇ ਮਜ਼ੇਦਾਰ ਦਿਖਾਈ ਦੇਣਗੇ। ਇਨ੍ਹਾਂ ਅਪਡੇਟਸ ਵਿੱਚ ਇੱਕ ਹੋਰ ਨਵੀਂ ਗੱਲ ਇਹ ਹੈ ਕਿ ਤੁਸੀਂ ਇੱਕ ਵਾਰ ਵਿੱਚ ਪੂਰਾ ਸਟਿੱਕਰ ਪੈਕ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਵਟਸਐਪ ਦਾ ਇਹ ਨਵਾਂ ਅਪਡੇਟ ਨਾ ਸਿਰਫ਼ ਗੱਲਬਾਤ ਨੂੰ ਆਸਾਨ ਬਣਾਉਂਦਾ ਹੈ, ਸਗੋਂ ਇਸ ਨੂੰ ਹੋਰ ਦਿਲਚਸਪ ਅਤੇ ਨਿੱਜੀ ਵੀ ਬਣਾਉਂਦਾ ਹੈ। ਅੱਜ ਦੀ ਡਿਜੀਟਲ ਗੱਲਬਾਤ ਵਿੱਚ, ਜਦੋਂ ਸ਼ਬਦਾਂ ਦੀ ਘੱਟ ਵਰਤੋਂ ਕੀਤੀ ਜਾਂਦੀ ਹੈ ਤਾਂ ਅਜਿਹੇ ਫੀਚਰ ਸਾਡੇ ਮੈਸੇਜ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰਨ ਵਿੱਚ ਮਦਦ ਕਰਦੇ ਹਨ।
ਨਵੇਂ ਸਟਿੱਕਰ ਰਿਐਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ, ਆਓ ਜਾਣਦੇ ਹਾਂ: ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ WhatsApp ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਤੁਹਾਨੂੰ ਕਿਸੇ ਦੀ ਚੈਟ ਖੋਲ੍ਹਣੀ ਪਵੇਗੀ ਅਤੇ ਉੱਥੇ ਸਟਿੱਕਰ ਆਈਕਨ ‘ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ Create Sticker ‘ਤੇ ਕਲਿੱਕ ਕਰੋ। ਉੱਥੇ ਆਪਣੀ ਸੈਲਫੀ ਲਓ ਅਤੇ WhatsApp ਇਸ ਨੂੰ ਆਪਣੇ ਆਪ ਸਟਿੱਕਰ ਵਿੱਚ ਬਦਲ ਦੇਵੇਗਾ। ਜਿਸ ਤੋਂ ਬਾਅਦ ਤੁਸੀਂ ਇਸ ਨੂੰ ਰਿਐਕਸ਼ਨ ਵਜੋਂ ਜਾਂ ਆਮ ਚੈਟ ਵਿੱਚ ਸੈਂਡ ਕਰ ਸਕਦੇ ਹੋ।