Punjab

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੰਥਕ ਹਿੱਤਾਂ ਲਈ ਸਭ ਨੂੰ ਅੱਗੇ ਆਉਣ ਦਾ ਸੱਦਾ

ਚੰਡੀਗੜ : ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਲੋਂ ਪਹਿਲੀ ਅਕਤੂਬਰ ਨੂੰ ਖਾਲਸਈ ਰੋਸ ਮਾਰਚ ਦੇ ਦਿੱਤੇ ਗਏ ਸੱਦੇ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਪਿਛਲੇ ਦਿੱਨਾਂ ਵਿੱਚ ਪ੍ਰਜੀਡੀਅਮ ਵਿੱਚ ਵਿਚਾਰ ਚਰਚਾ ਕਰਕੇ ਫੈਸਲਾ ਲਿਆ ਗਿਆ ਸੀ ਕਿ ਉਪਰੋਕਤ ਰੋਸ ਮਾਰਚ ਵੱਡੇ ਪੱਧਰ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਇਸ਼ਤਿਹਾਰਬਾਜ਼ੀ

ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਸੁਧਾਰ ਲਹਿਰ ਦਾ ਮਕਸਦ ਹੀ ਪੰਥਕ ਹਿੱਤਾਂ ਲਈ ਅੱਗੇ ਆਕੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਲੜਾਈ ਨੂੰ ਅੰਜਾਮ ਤੱਕ ਲੈਕੇ ਜਾਣ ਦੀ ਰਹੀ ਹੈ, ਜਿਸ ਨੂੰ ਲੈਕੇ ਓਹਨਾ ਤੇ ਸੁਧਾਰ ਲਹਿਰ ਦੇ ਤਮਾਮ ਆਗੂਆਂ ਨੇ ਸਮੇਂ ਸਮੇਂ ਤੇ ਸੂਬਾ ਸਰਕਾਰਾਂ, ਰਾਜਪਾਲ ਜਰੀਏ ਅਤੇ ਕੇਂਦਰੀ ਵਜਾਰਤ ਤੱਕ ਗੁਹਾਰ ਲਗਾਕੇ ਰਿਹਾਈ ਦੀ ਮੰਗ ਚੁੱਕੀ ਤੇ ਇਸ ਨੂੰ ਅੱਗੇ ਹੋਰ ਜ਼ੋਰ ਨਾਲ ਲੈ ਕੇ ਜਾਵਾਂਗੇ ਹੈ।

ਇਸ਼ਤਿਹਾਰਬਾਜ਼ੀ

ਇਸ ਦੇ ਨਾਲ ਜਥੇਦਾਰ ਵਡਾਲਾ ਨੇ ਬੇਅਬਦੀਆਂ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਦੀ ਮੁੜ ਪ੍ਰੋੜਤਾ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਨੇਕਾਂ ਵਾਰ ਅਜਿਹੀਆਂ ਦਿਲ ਨੂੰ ਪੀੜਾਂ ਦੇਣ ਵਾਲੀਆਂ ਘਟਨਾਵਾਂ ਦੇ ਬਾਵਜੂਦ ਸਖ਼ਤ ਕਾਨੂੰਨ ਅਮਲ ਵਿੱਚ ਨਹੀਂ ਆ ਸਕਿਆ, ਜਿਸ ਕਰਕੇ ਪੰਥ ਵਿਰੋਧੀ ਸ਼ਕਤੀਆਂ ਦੇ ਹੌਸਲੇ ਵਧੇ ਅਤੇ ਪਿਛਲੇ ਕਈ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਦੇ ਨਾਲ ਓਹਨਾ ਨੇ ਕਿਹਾ ਕਿ ਅੱਜ ਦੇਸ਼ ਦੁਨੀਆਂ ਵਿੱਚ ਬੈਠਾ ਹਰ ਸਿੱਖ ਚਾਹੁੰਦਾ ਹੈ ਕਿ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਮਿਲੇ।

ਇਸ਼ਤਿਹਾਰਬਾਜ਼ੀ

ਸਿੱਖ ਕੌਮ ਦੇ ਨਾਮ ਜਾਰੀ ਆਪਣੀ ਅਪੀਲ ਵਿੱਚ ਜੱਥੇਦਾਰ ਵਡਾਲਾ ਨੇ ਕਿਹਾ ਕਿ ਓਹਨਾ ਨੂੰ ਆਸ ਹੈ ਕਿ ਪੰਥ ਦੇ ਵਢੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੰਗਤ ਵੱਡੀ ਗਿਣਤੀ ਵਿੱਚ ਇਸ ਖਾਲਸਈ ਰੋਸ ਮਾਰਚ ਦਾ ਹਿੱਸਾ ਬਣੇਗੀ ।

  • First Published :

Source link

Related Articles

Leave a Reply

Your email address will not be published. Required fields are marked *

Back to top button