Entertainment

ਨਾਮੀ ਪੰਜਾਬੀ ਅਦਾਕਾਰਾ ਦਾ ਅਚਾਨਕ ਦੇਹਾਂਤ, ਸਦਮੇ ਵਿਚ ਪੰਜਾਬੀ ਫਿਲਮ ਇੰਡਸਟਰੀ

ਪੰਜਾਬੀ ਸਿਨੇ ਜਗਤ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਈ ਮਸ਼ਹੂਰ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ ਫਿਲਮ ਰਾਜ਼ੀ ਵਿੱਚ ਵੀ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਣ ਵਾਲੀ ਪੰਜਾਬੀ ਅਦਾਕਾਰਾ ਵੀਰ ਸਮਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਅਣਜਾਣ ਹੈ। ਅਦਾਕਾਰਾ ਦੇ ਅਚਾਨਕ ਦੇਹਾਂਤ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।

ਇਸ਼ਤਿਹਾਰਬਾਜ਼ੀ

ਉਨ੍ਹਾਂ ਦੇ ਦੇਹਾਂਤ ‘ਤੇ ਸਕ੍ਰੀਨ ਰਾਈਟਰ/ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਉਦਾਸ ਕਵਿਤਾ ਵਰਗੀ ਕੁੜੀ ਤੁਰ ਗਈ ਚੁੱਪ ਚੁਪੀਤੇ ! ਮੇਰੀ ਧੀਅ ਸੀ ਉਹ, ਛੋਟੀ ਭੈਣ ਸੀ, ਮੈਂ ਉਸਦੀ ਲਿਆਂਦੀ ਨਾਭੀ ਪੱਗ ਬਹੁਤ ਚਾਅ ਨਾਲ ਬੰਨਦਾ ਰਿਹਾ, ਉਸਦਾ ਮੈਨੂੰ ” ਬਾਈ” ਕਹਿਣਾ ਮੈਨੂੰ ਬਹੁਤ ਚੰਗਾ ਲਗਦਾ ਸੀ। ਉਸਦੇ ਅੰਦਰ ਮਾਸੂਮ ਮੁਹੱਬਤ ਦਾ ਸਮੁੰਦਰ ਸੀ, ਉਸਦੇ ਅੰਦਰ ਪਾਕਿ ਪਿਆਰ ਦਾ ਦਰਿਆ ਸੀ।

ਇਸ਼ਤਿਹਾਰਬਾਜ਼ੀ

ਬਹੁਤ ਕਮਾਲ ਦੀ ਅਦਾਕਾਰਾ ਸੀ, ਪਹਿਲੀ ਵਾਰ ਮੈਨੂੰ ਬਠਿੰਡੇ ਮੇਰੇ ਘਰ ਮਿਲਣ ਆਈ ਸੀ, ਸ਼ਾਰਟ ਫਿਲਮ ” ਸਬੂਤੇ ਕਦਮ” ਦੀ ਸ਼ੂਟਿੰਗ ਵੇਲੇ । ਉਹ ਸੱਚੀ ਸੁੱਚੀ ਮਲਵੈਣ ਸੀ, ਉਸਦੀ ਬੋਲੀ ‘ਚ ਮਾਲਵੇ ਦੀ ਮਹਿਕ ਸੀ, ਸ਼ਾਰਟ ਫਿਲਮ ” ਸਬੂਤੇ ਕਦਮ ” ‘ਚ ਉਸਦਾ ਰੋਲ ਬਹੁਤ ਕਮਾਲ ਸੀ, ਉਸਦਾ ਬੋਲਿਆ ਇੱਕ ਡਾਇਲਾਗ ਮੇਰੀ ਜਾਨ ਕੱਢ ਲੈਂਦਾ ਸੀ, ਇਸ ਡਾਇਲਾਗ ਨੂੰ ਮੈਂ ਯੂਟਿਊਬ ‘ਤੇ ਵਾਰ ਵਾਰ ਦੇਖਿਆ, ” ਚਾਚੀ ਆਪਾਂ ਨੀ ਵਿਆਹ ਵਿਹੂ ਕਰਵਾਉਣਾ, ਆਪਾਂ ਤਾਂ ਐਂ ਈ ਠੀਕ ਆਂ!”

ਇਸ਼ਤਿਹਾਰਬਾਜ਼ੀ

ਆਲੀਆ ਭੱਟ ਦੀ ਮੇਘਨਾ ਗੁਲਜ਼ਾਰ ਨਿਰਦੇਸ਼ਿਤ ਫਿਲਮ ” ਰਾਜ਼ੀ” ‘ਚ ਵੀ ਉਸਦਾ ਬਹੁਤ ਦਮਦਾਰ ਰੋਲ ਸੀ ਪਰ ਉਹ ਭੋਲੀ ਇਸ ਕੰਮ ਦੇ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਪਾਈ, ਮੈਨੂੰ ਉਹ ਆਖਰੀ ਵਾਰ ” ਮੇਰਾ ਬਾਬਾ ਨਾਨਕ ” ਦੇ ਸ਼ੂਟ ‘ਤੇ ਮਿਲੀ ਸੀ, ਹੁਣ ਇੱਕ ਸਾਲ ਤੋਂ ਮੈਂ ਉਸਨੂੰ ਲਗਾਤਾਰ ਲੱਭਦਾ ਰਿਹਾ ਪਰ ਉਹ ਮਿਲੀ ਨਹੀਂ, ਨਾ ਉਸਦਾ ਫੋਨ ਕਦੇ ਮਿਲਿਆ, ਨਾ ਉਸਨੇ ਮੈਸਜ ਦਾ ਜਵਾਬ ਦਿੱਤਾ ਤੇ ਅੱਜ ਇਹ ਖ਼ਬਰ ਮਿਲ ਗਈ । ਉਹ ਚੁੱਪ ਚੁਪੀਤੇ ਤੁਰ ਗਈ, ਬਹੁਤਿਆਂ ਨੂੰ ਬਿਨ ਬੋਲੇ ਸਜ਼ਾ ਦੇ ਗਈ, ਉਸਦਾ ਇੰਝ ਤੁਰ ਜਾਣਾ ਮੌਤ ਦੇ ਦੁਖਾਂਤ ਨੂੰ ਸੌ ਗੁਣਾਂ ਵਧਾ ਗਿਆ! ਵਾਹਿਗੁਰੂ ਉਸ ਧੀ ਦੀ ਆਤਮਾ ਨੂੰ ਹੀ ਸ਼ਾਂਤੀ ਦੇ ਦੇਵੇ, ਜਿਉਂਦੇ ਜੀਅ ਤਾਂ ਉਹ ਬੇਚੈਨ ਹੀ ਰਹੀ, ਉਸਨੂੰ ਕੋਈ ਸਮਝ ਨਹੀਂ ਸਕਿਆ! ਵੀਰ ਸਮਰਾ ਸੀ ਉਸਦਾ ਨਾਂਅ !!

ਇਸ਼ਤਿਹਾਰਬਾਜ਼ੀ

ਪੰਜਾਬੀ ਫਿਲਮ ਤੇ ਟੀਵੀ ਐਕਟਰਸ ਐਸੋਸੀਏਸ਼ਨ (PFTAA) ਨੇ ਵੀ ਵੀਰ ਸਮਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਇਕ ਪੋਸਟ ਆਪਣੇ ਫੇਸਬੁੱਕ ਅਕਾਊਂਟ ਉਤੇ ਸਾਂਝੀ ਕੀਤੀ ਹੈ।

Source link

Related Articles

Leave a Reply

Your email address will not be published. Required fields are marked *

Back to top button