ਸੰਜੂ ਸੈਮਸਨ ਨੇ ਛੱਡਿਆ ਰਾਜਸਥਾਨ ਰਾਇਲਜ਼ ਦਾ ਸਾਥ ! , ਟੂਰਨਾਮੈਂਟ ਵਿਚਾਲੇ ਹੀ ਪਹੁੰਚ ਗਏ ਬੰਗਲੌਰ, ਜਾਣੋ ਟੀਮ ਛੱਡਣ ਦਾ ਕਾਰਨ – News18 ਪੰਜਾਬੀ

ਇੱਕ ਕਪਤਾਨ ਮੈਚ ਖੇਡੇ ਅਤੇ ਕਪਤਾਨੀ ਨਾ ਕਰ ਪਾਵੇ, ਇੱਕ ਵਿਕਟਕੀਪਰ ਜੋ ਟੀਮ ਦਾ ਇੱਕ ਨਿਯਮਤ ਮੈਂਬਰ ਹੈ, ਉਸਨੂੰ ਬੈਂਚ ‘ਤੇ ਬੈਠਣਾ ਪਵੇ, ਇੱਕ ਖਿਡਾਰੀ ਜੋ ਬੱਲੇਬਾਜ਼ੀ ਕਰਨ ਤੋਂ ਬਾਅਦ ਮੈਦਾਨ ‘ਤੇ ਆਵੇ ,ਤਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਸ ਖਿਡਾਰੀ ‘ਤੇ ਕੀ ਬੀਤ ਰਹੀ ਹੋਵੇਗੀ। ਆਈਪੀਐਲ ਦੇ ਪਹਿਲੇ ਹਫ਼ਤੇ ਵਿੱਚ ਇਹ ਸਾਰੀਆਂ ਘਟਨਾਵਾਂ ਇੱਕ ਹੀ ਖਿਡਾਰੀ ਦੇ ਵਿਰੁੱਧ ਵਾਪਰੀਆਂ ਜੋ ਰਾਜਸਥਾਨ ਰਾਇਲਜ਼ ਦਾ ਰੈਗੂਲਰ ਕਪਤਾਨ ਹੈ, ਉਸਦਾ ਨਾਮ ਹੈ ਸੰਜੂ ਸੈਮਸਨ।
ਸੰਜੂ ਸੈਮਸਨ ਅੰਗੂਠੇ ਦੀ ਸੱਟ ਕਾਰਨ ਪਿਛਲੇ ਤਿੰਨ ਮੈਚਾਂ ਤੋਂ ਇਮਪੈਕਟ ਖਿਡਾਰੀ ਵਜੋਂ ਖੇਡ ਰਹੇ ਹਨ। ਇਸ ਸਮੇਂ ਦੌਰਾਨ, ਉਹ ਨਾ ਤਾਂ ਟੀਮ ਦੀ ਕਪਤਾਨੀ ਕਰ ਰਹੇ ਹਨ ਅਤੇ ਨਾ ਹੀ ਵਿਕਟਕੀਪਿੰਗ ਕਰ ਰਹੇ ਹਨ। ਸੈਮਸਨ ਦੀ ਗੈਰਹਾਜ਼ਰੀ ਵਿੱਚ, ਟੀਮ ਦੀ ਕਪਤਾਨੀ ਰਿਆਨ ਪਰਾਗ ਕਰ ਰਹੇ ਹਨ। ਟੀਮ ਨੇ ਉਸਦੀ ਕਪਤਾਨੀ ਹੇਠ ਤਿੰਨ ਮੈਚ ਖੇਡੇ ਹਨ। ਜਿਸ ਵਿੱਚੋਂ ਟੀਮ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਟੀਮ ਨੇ ਪਿਛਲੇ ਮੈਚ ਵਿੱਚ ਚੇਨਈ ਨੂੰ ਹਰਾਇਆ ਸੀ ਤਾਂ ਸਾਰਿਆਂ ਨੂੰ ਬਤੌਰ ਕਪਤਾਨ ਸੰਜੂ ਦੀ ਯਾਦ ਆ ਰਹੀ ਹੈ।
ਸੰਜੂ ਪਹੁੰਚੇ ਬੰਗਲੌਰ…
ਸੋਮਵਾਰ ਨੂੰ ਗੁਹਾਟੀ ਵਿੱਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ, ਟੀਮ ਨਾਲ ਚੰਡੀਗੜ੍ਹ ਜਾਣ ਦੀ ਬਜਾਏ, ਸੰਜੂ ਸਵੇਰੇ ਜਲਦੀ ਬੰਗਲੌਰ ਲਈ ਰਵਾਨਾ ਹੋ ਗਏ, ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਜਾਣ ਦੀ ਉਡੀਕ ਕਰ ਰਹੇ ਸੀ। ਪਿਛਲੇ ਤਿੰਨ ਮੈਚਾਂ ਵਿੱਚ ਨਾਨ ਪਲੇਇੰਗ ਕਪਤਾਨ ਦੀ ਭੂਮਿਕਾ ਨਿਭਾ ਰਹੇ ਸੰਜੂ ਸੈਮਸਨ, ਵਿਕਟਕੀਪਿੰਗ ਕਰਨ ਦੀ ਇਜਾਜ਼ਤ ਲੈਣ ਲਈ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਪਹੁੰਚੇ ਹਨ। ਸੈਮਸਨ ਦਾ ਟੈਸਟ ਸੈਂਟਰ ਆਫ਼ ਐਕਸੀਲੈਂਸ ਦੇ ਸਪੋਰਟਸ ਸਾਇੰਸ ਵਿੰਗ ਵਿਖੇ ਕੀਤਾ ਜਾਵੇਗਾ।
ਇਸ ਤੋਂ ਬਾਅਦ, ਜੇਕਰ ਉਸਨੂੰ ਇਜਾਜ਼ਤ ਮਿਲਦੀ ਹੈ, ਤਾਂ ਉਹ ਕਪਤਾਨ ਵਜੋਂ ਟੀਮ ਵਿੱਚ ਵਾਪਸ ਆ ਜਾਵੇਗਾ। ਉਹ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਏਗਾ। ਸੈਮਸਨ ਨੂੰ ਉਮੀਦ ਹੈ ਕਿ ਉਸਨੂੰ ਸੈਂਟਰ ਆਫ਼ ਐਕਸੀਲੈਂਸ ਤੋਂ ਵਿਕਟਕੀਪਿੰਗ ਕਰਨ ਦੀ ਇਜਾਜ਼ਤ ਮਿਲੇਗੀ। ਰਾਜਸਥਾਨ ਆਪਣਾ ਅਗਲਾ ਮੈਚ 5 ਅਪ੍ਰੈਲ ਨੂੰ ਖੇਡੇਗਾ। ਜਿੱਥੇ ਉਨ੍ਹਾਂ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ।