ਵਿਰਾਟ-ਰੋਹਿਤ ਅੱਗੇ ਝੁਕਿਆ BCCI! ਫੈਸਲਾ ਬਦਲਣ ਦੀ ਤਿਆਰੀ, ਅਨੁਸ਼ਕਾ-ਰਿਤਿਕਾ ਖੁਸ਼

ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ‘ਚ 1-3 ਦੀ ਹਾਰ ਤੋਂ ਬਾਅਦ BCCI ਨੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਕਿਹਾ ਸੀ ਕਿ 45 ਦਿਨਾਂ ਤੋਂ ਜ਼ਿਆਦਾ ਦੇ ਦੌਰਿਆਂ ‘ਤੇ ਖਿਡਾਰੀਆਂ ਦੇ ਪਰਿਵਾਰ ਸਿਰਫ 14 ਦਿਨ ਹੀ ਉਨ੍ਹਾਂ ਦੇ ਨਾਲ ਰਹਿ ਸਕਣਗੇ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਸਮੇਤ ਕੁਝ ਕ੍ਰਿਕਟਰਾਂ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜਤਾਈ ਸੀ। ਪਰ BCCI ਹੁਣ ਰੋਹਿਤ-ਵਿਰਾਟ ਦੇ ਸਾਹਮਣੇ ਝੁਕ ਗਿਆ ਹੈ। ਖਬਰ ਹੈ ਕਿ BCCI ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ ਹੈ।
BCCI ਦੇ ਇੱਕ ਚੋਟੀ ਦੇ ਸੂਤਰ ਨੇ ਕਿਹਾ, “ਜੇਕਰ ਖਿਡਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਲੰਬੇ ਸਮੇਂ ਤੱਕ ਦੌਰੇ ‘ਤੇ ਰਹਿਣ ਤਾਂ ਉਹ ਇਜਾਜ਼ਤ ਲਈ ਅਰਜ਼ੀ ਦੇ ਸਕਦੇ ਹਨ। BCCI ਉਸ ਮੁਤਾਬਕ ਫੈਸਲਾ ਲਵੇਗਾ।” ANI ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ BCCI ਹੁਣ ਖਿਡਾਰੀਆਂ ਦੇ ਪਰਿਵਾਰਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦੇ ਰਿਹਾ ਹੈ।
ਕੀ ਹੈ ਮੌਜੂਦਾ ਪਰਿਵਾਰਕ ਨੀਤੀ?
ਮੌਜੂਦਾ ਪਰਿਵਾਰਕ ਨੀਤੀ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਖਿਡਾਰੀ ਵਿਦੇਸ਼ੀ ਦੌਰਿਆਂ ਦੌਰਾਨ 45 ਦਿਨਾਂ ਤੋਂ ਵੱਧ ਸਮੇਂ ਲਈ ਭਾਰਤ ਤੋਂ ਗੈਰਹਾਜ਼ਰ ਰਹਿੰਦੇ ਹਨ, ਉਹ ਆਪਣੇ ਸਾਥੀ ਅਤੇ ਬੱਚਿਆਂ (18 ਸਾਲ ਤੋਂ ਘੱਟ) ਨਾਲ ਦੋ ਹਫ਼ਤਿਆਂ ਦੀ ਮਿਆਦ ਲਈ ਪ੍ਰਤੀ ਲੜੀ (ਫਾਰਮੈਟ ਦੇ ਅਧਾਰ ਤੇ) ਇੱਕ ਯਾਤਰਾ ‘ਤੇ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ BCCI ਨੇ ਇਹ ਵੀ ਕਿਹਾ ਕਿ ਉਹ ਖਿਡਾਰੀਆਂ ਨਾਲ ਸਾਂਝੀ ਰਿਹਾਇਸ਼ ਦਾ ਖਰਚਾ ਹੀ ਸਹਿਣ ਕਰੇਗਾ। ਬਾਕੀ ਸਾਰੇ ਖਰਚੇ ਖਿਡਾਰੀ ਨੂੰ ਖੁਦ ਚੁੱਕਣੇ ਪੈਣਗੇ। ਵਾਧੂ ਖਰਚੇ BCCI
ਨਹੀਂ ਚੁੱਕੇਗਾ।
ਵਿਰਾਟ ਰੋਹਿਤ ਨੇ ਜਤਾਈ ਸੀ ਨਾਰਾਜ਼ਗੀ
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜਤਾਈ ਸੀ। ਵਿਰਾਟ ਨੇ ਕਿਹਾ ਸੀ ਕਿ ਉਹ ਕਮਰੇ ‘ਚ ਉਦਾਸ ਨਹੀਂ ਬੈਠਣਾ ਚਾਹੁੰਦੇ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਇਹ ਮਾਨਸਿਕ ਤੌਰ ‘ਤੇ ਉਨ੍ਹਾਂ ਲਈ ਠੀਕ ਹੈ। ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਆਨੰਦ ਲੈਣੇ ਹਨ। ਰੋਹਿਤ ਨੇ ਵੀ ਕੁਝ ਦਿਨ ਪਹਿਲਾਂ ਅਜਿਹੇ ਫੈਸਲੇ ‘ਤੇ ਆਪਣੀ ਅਸਹਿਮਤੀ ਜ਼ਾਹਰ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋਂ BCCI ਆਪਣਾ ਫੈਸਲਾ ਬਦਲੇਗਾ ਤਾਂ ਇਹ ਖਿਡਾਰੀਆਂ ਦੀਆਂ ਪਤਨੀਆਂ ਲਈ ਚੰਗਾ ਹੋਵੇਗਾ। ਵਿਰਾਟ-ਅਨੁਸ਼ਕਾ, ਰੋਹਿਤ-ਰਿਤਿਕਾ ਵਿਦੇਸ਼ੀ ਦੌਰਿਆਂ ‘ਤੇ ਵੀ ਇਕੱਠੇ ਸਮਾਂ ਬਿਤਾ ਸਕਣਗੇ।