International

ਦੋ ਜਹਾਜ਼ਾਂ ਵਿਚਾਲੇ ਸਿੱਧੀ ਟੱਕਰ ਪਿੱਛੋਂ ਲੱਗੀ ਅੱਗ, ਮੌਕੇ ਉਤੇ ਪਹੁੰਚੀਆਂ ਬਚਾਅ ਟੀਮਾਂ…

ਉੱਤਰੀ ਸਾਗਰ ਵਿਚ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਤੋਂ ਬਾਅਦ ਤੇਲ ਭਰੇ ਜਹਾਜ਼ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਪੂਰਬੀ ਬਰਤਾਨੀਆ ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ਨੇ ਜੈੱਟ ਈਂਧਣ ਦੀ ਢੋਆ-ਢੁਆਈ ਕਰਨ ਵਾਲੇ ਜਹਾਜ਼ ਦੇ ਇਕ ਟੈਂਕਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵਾਂ ਸਮੁੰਦਰੀ ਜਹਾਜ਼ਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਮਗਰੋਂ ਵੱਡੀ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ।

ਇਸ਼ਤਿਹਾਰਬਾਜ਼ੀ

ਇਕ ਜਹਾਜ਼ ਅਮਰੀਕੀ ਲੌਜਿਸਟਿਕਸ ਕੰਪਨੀ ਕਰੌਲੀ ਦਾ ਸਟੈਨਾ ਇਮਕੁਲੇਟ ਸੀ, ਜੋ ਜੈੱਟ ਈਂਧਣ ਲੈ ਕੇ ਜਾ ਰਿਹਾ ਸੀ। ਉਦੋਂ ਸਾਹਮਣੇ ਤੋਂ ਆ ਰਹੇ ਪੁਰਤਗਾਲੀ ਝੰਡੇ ਵਾਲੇ ਜਹਾਜ਼ ਨਾਲ ਟਕਰਾ ਗਿਆ। ਇਸ ਤੋਂ ਬਾਅਦ ਤੇਲ ਲੈ ਕੇ ਜਾ ਰਹੇ ਜਹਾਜ਼ ‘ਚ ਭਿਆਨਕ ਅੱਗ ਲੱਗ ਗਈ। ਸਮੁੰਦਰ ਵਿੱਚ ਉੱਚੀਆਂ ਲਾਟਾਂ ਉੱਠਣ ਲੱਗੀਆਂ। ਇਸ ਜਹਾਜ਼ ਵਿੱਚ ਕਈ ਲੋਕ ਸਵਾਰ ਸਨ। ਹੁਣ ਤੱਕ 37 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

ਇਸ਼ਤਿਹਾਰਬਾਜ਼ੀ

ਜਹਾਜ਼ ਦੇ ਮਾਲਕ ਨੇ ਕਿਹਾ ਕਿ ਪੂਰਬੀ ਯੌਰਕਸ਼ਾਇਰ ਤੱਟ ਉਤੇ ਟੱਕਰ ਤੋਂ ਬਾਅਦ ਜੈੱਟ ਈਂਧਨ ਉੱਤਰੀ ਸਾਗਰ ਵਿੱਚ ਫੈਲ ਰਿਹਾ ਹੈ। ਸਥਾਨਕ ਸੰਸਦ ਮੈਂਬਰ ਗ੍ਰਾਹਮ ਸਟੂਅਰਟ ਨੇ ਕਿਹਾ ਕਿ 36 ਲੋਕਾਂ ਸੁਰੱਖਿਅਤ ਕੱਢਿਆ ਗਿਆ ਹੈ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਟੈਂਕਰ ‘ਚੋਂ ਅੱਗ ਦਾ ਵੱਡਾ ਗੋਲਾ ਅਤੇ ਸੰਘਣਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।

ਇਸ਼ਤਿਹਾਰਬਾਜ਼ੀ

ਫਲੋਰੀਡਾ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੱਕਰ ਕਾਰਨ ਅੱਗ ਲੱਗ ਗਈ ਅਤੇ ਈਂਧਨ ਫੈਲਣ ਦੀ ਸੂਚਨਾ ਮਿਲੀ। ਸਟੇਨਾ ਇਮੇਕੁਲੇਟ ਦੇ ਚਾਲਕ ਦਲ ਨੇ ਜਹਾਜ਼ ਉਤੇ ਕਈ ਧਮਾਕੇ ਹੋਣ ਤੋਂ ਬਾਅਦ ਜਹਾਜ਼ ਨੂੰ ਛੱਡ ਦਿੱਤਾ। ਇਹ ਜੈਟ ਫਿਊਲ ਅਮਰੀਕੀ ਸਰਕਾਰ ਦਾ ਸੀ। ਯੂਐਸ ਏਅਰ ਫੋਰਸ ਦੇ ਬ੍ਰਿਟੇਨ ਵਿੱਚ ਬਹੁਤ ਸਾਰੇ ਬੇਸ ਹਨ।

ਇਸ਼ਤਿਹਾਰਬਾਜ਼ੀ

ਹੰਬਰਸਾਈਡ ਤੋਂ ਇੱਕ ਕੋਸਟਗਾਰਡ ਹੈਲੀਕਾਪਟਰ ਘਟਨਾ ਸਥਾਨ ਉਤੇ ਹੈ। ਇਸ ਤੋਂ ਇਲਾਵਾ ਤੱਟ ਰੱਖਿਅਕ ਜਹਾਜ਼ ਅਤੇ ਅੱਗ ਬੁਝਾਊ ਜਹਾਜ਼ ਵੀ ਮਦਦ ਕਰ ਰਹੇ ਹਨ। ਲਾਈਫਬੋਟ ਵੀ ਭੇਜੀ ਗਈ ਹੈ। ਸਥਾਨਕ ਕਾਰਕੁਨ ਨਿਆਲ ਸਟੀਵਨਸਨ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ “ਕਈ ਐਂਬੂਲੈਂਸਾਂ” ਅਤੇ ਖੋਜ ਅਤੇ ਬਚਾਅ ਟੀਮਾਂ ਨੂੰ ਸਵੇਰੇ 09:30 GMT ਤੋਂ ਬਾਅਦ ਪਹੁੰਚਦੇ ਦੇਖਿਆ। ਉਨ੍ਹਾਂ ਦੱਸਿਆ ਕਿ ਅੱਠ-ਨੌਂ ਐਂਬੂਲੈਂਸਾਂ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button