Sports

ICC Champions Trophy ਪਹਿਲੀ ਵਾਰ ਕਦੋਂ ਤੇ ਕਿਸ ਦੇਸ਼ ਵਿੱਚ ਖੇਡੀ ਗਈ ਸੀ?, ਜਾਣੋ ਜਵਾਬ…

Champions Trophy 2025: ਚੈਂਪੀਅਨਜ਼ ਟਰਾਫੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ ਸਭ ਤੋਂ ਵੱਕਾਰੀ ਕ੍ਰਿਕਟ ਟੂਰਨਾਮੈਂਟਾਂ ਵਿੱਚੋਂ ਇੱਕ ਹੈ। ਇਸ ਨੂੰ ਅਕਸਰ ਇੱਕ ਮਿੰਨੀ-ਵਿਸ਼ਵ ਕੱਪ ਵੀ ਕਿਹਾ ਜਾਂਦਾ ਹੈ। ਚੈਂਪੀਅਨਜ਼ ਟਰਾਫੀ ਨੇ ਕ੍ਰਿਕਟ ਇਤਿਹਾਸ ਵਿੱਚ ਬਹੁਤ ਸਾਰੇ ਦਿਲਚਸਪ ਪਲ ਦੇਖੇ ਹਨ। ਬੀਤੇ ਕੱਲ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚੈਂਪੀਅਨਜ਼ ਟਰਾਫੀ 2025 ਜਿੱਤਣ ਲਈ ਫਾਈਨਲ ਮੈਚ ਖੇਡਿਆ ਗਿਆ। ਜਿਸ ਨੂੰ ਭਾਰਤੀ ਟੀਮ ਨੇ 4 ਵਿਕਟਾਂ ਨਾਲ ਜਿੱਤ ਲਿਆ ਤੇ ਆਈਸੀਸੀ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕਰ ਲਈ। ਇਸ ਤੋਂ ਬਾਅਦ ਪੂਰੀ ਟੀਮ ਨੇ ਜਸ਼ਨ ਮਨਾਇਆ। ਇਸ ਜਸ਼ਨ ਦੀਆ ਫੋਟੋਆਂ ਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ।

ਇਸ਼ਤਿਹਾਰਬਾਜ਼ੀ

ਕ੍ਰਿਕਟ ਸਰੀਰ ਦੇ ਨਾਲ ਦਿਮਾਗ ਨਾਲ ਖੇਡੀ ਜਾਣ ਵਾਲੀ ਗੇਮ ਹੈ। ਖੇਡਾਂ ਨਾਲ ਸਬੰਧਤ ਬਹੁਤ ਸਾਰੇ ਆਮ ਗਿਆਨ ਦੇ ਸਵਾਲ UPSC ਅਤੇ ਰੇਲਵੇ ਸਮੇਤ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ। ਜਿਸ ਵਿੱਚ ਕ੍ਰਿਕਟ ਨਾਲ ਸਬੰਧਤ ਸਵਾਲ ਪ੍ਰਮੁੱਖ ਹੁੰਦੇ ਹਨ। ਆਓ ਜਾਣਦੇ ਹਾਂ ਚੈਂਪੀਅਨਜ਼ ਟਰਾਫੀ ਨਾਲ ਸਬੰਧਤ General Knowledge ਦੇ ਸਵਾਲ ਅਤੇ ਉਨ੍ਹਾਂ ਦੇ ਜਵਾਬ।

ਇਸ਼ਤਿਹਾਰਬਾਜ਼ੀ

ਸਵਾਲ 1. ਪਹਿਲੀ ਵਾਰ ਆਈਸੀਸੀ ਚੈਂਪੀਅਨਜ਼ ਟਰਾਫੀ ਕਦੋਂ ਆਯੋਜਿਤ ਕੀਤੀ ਗਈ ਸੀ ?
A. 1995
B.1998
C.2000
D.2002

ਜਵਾਬ- ਆਈਸੀਸੀ ਚੈਂਪੀਅਨਜ਼ ਟਰਾਫੀ (Champions Trophy) ਪਹਿਲੀ ਵਾਰ 1998 ਵਿੱਚ ਬੰਗਲਾਦੇਸ਼ ਵਿੱਚ ਆਯੋਜਿਤ ਕੀਤੀ ਗਈ ਸੀ।

ਸਵਾਲ 2. ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਕਿੰਨੀਆਂ ਟੀਮਾਂ ਖੇਡਦੀਆਂ ਹਨ ?
A. 8
B. 10
C.12
D.16

ਜਵਾਬ: ਆਈਸੀਸੀ ਵਨਡੇ ਦੀਆਂ ਚੋਟੀ ਦੀਆਂ 8 ਟੀਮਾਂ ਚੈਂਪੀਅਨਜ਼ ਟਰਾਫੀ ਵਿੱਚ ਖੇਡਦੀਆਂ ਹਨ।

ਇਸ਼ਤਿਹਾਰਬਾਜ਼ੀ

ਸਵਾਲ 3. 1998 ਦੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਕਿਹੜੀਆਂ ਦੋ ਟੀਮਾਂ ਖੇਡੀਆਂ ਸਨ ?
A. ਭਾਰਤ ਅਤੇ ਦੱਖਣੀ ਅਫਰੀਕਾ
B. ਭਾਰਤ ਅਤੇ ਪਾਕਿਸਤਾਨ
C. ਆਸਟ੍ਰੇਲੀਆ ਅਤੇ ਪਾਕਿਸਤਾਨ
D. ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼

ਜਵਾਬ -D. ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼

ਕਿਹੜਾ ਦੇਸ਼ 2025 ਦੀ ICC ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ?
A. ਇੰਡੀਆ
B. ਆਸਟ੍ਰੇਲੀਆ
C. ਇੰਗਲੈਂਡ
D. ਪਾਕਿਸਤਾਨ

ਜਵਾਬ -D. ਪਾਕਿਸਤਾਨ

ਇਸ਼ਤਿਹਾਰਬਾਜ਼ੀ

ਸਵਾਲ 5. ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਅਸਲ ਨਾਮ ਕੀ ਸੀ ?
A. ਆਈ.ਸੀ.ਸੀ. ਟਰਾਫੀ
B. ਆਈ.ਸੀ.ਸੀ. ਨਾਕਆਊਟ ਟਰਾਫੀ
C. ਆਈ.ਸੀ.ਸੀ. ਕੱਪ
D. ਆਈਸੀਸੀ ਮਿੰਨੀ ਵਿਸ਼ਵ ਕੱਪ

ਜਵਾਬ – B. ਆਈਸੀਸੀ ਨਾਕਆਊਟ ਟਰਾਫੀ

Source link

Related Articles

Leave a Reply

Your email address will not be published. Required fields are marked *

Back to top button