EPFO ਵਧਾਏਗਾ EPF ‘ਤੇ ਵਿਆਜ !,ਅੱਜ ਲਿਆ ਜਾਵੇਗਾ ਵੱਡਾ ਫੈਸਲਾ…

EPFO: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਅੱਜ ਪ੍ਰੋਵੀਡੈਂਟ ਫੰਡ ‘ਤੇ ਮਿਲਣ ਵਾਲੇ ਵਿਆਜ ਦੀਆਂ ਦਰਾਂ ਨੂੰ ਅੱਜ ਤੈਅ ਕਰੇਗਾ। EPFO ਦੀ 237ਵੇਂ ਕੇਂਦਰੀ ਟਰੱਸਟੀ ਬੋਰਡ ਦੀ ਮੀਟਿੰਗ ਸ਼ੁੱਕਰਵਾਰ, 28 ਫਰਵਰੀ 2025 ਯਾਨੀ ਅੱਜ ਨੂੰ ਹੋਣ ਵਾਲੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਕਰਨਗੇ। ਇਸ ਮੀਟਿੰਗ ਵਿੱਚ ਮਾਲਕ ਸੰਗਠਨ, ਟਰੇਡ ਯੂਨੀਅਨਾਂ, ਕੇਂਦਰੀ ਅਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਣਗੇ। ਇੱਥੇ ਪੀਐਫ ਖਾਤੇ ‘ਤੇ ਮਿਲਣ ਵਾਲਾ ਵਿਆਜ ਤੈਅ ਕੀਤਾ ਜਾਵੇਗਾ। ਕਰਮਚਾਰੀ ਉਮੀਦ ਕਰ ਰਹੇ ਹਨ ਕਿ ਪੀਐਫ ‘ਤੇ ਮਿਲਣ ਵਾਲਾ ਵਿਆਜ ਵਧਣਾ ਚਾਹੀਦਾ ਹੈ ਪਰ ਅਜਿਹੀਆਂ ਉਮੀਦਾਂ ਘੱਟ ਹਨ।
ਅੱਜ ਹੋਵੇਗੀ ਮੀਟਿੰਗ…
EPFO ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ 237ਵੀਂ ਮੀਟਿੰਗ ਅੱਜ ਹੋਣੀ ਹੈ। ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ EPF ‘ਤੇ ਕਿੰਨਾ ਵਿਆਜ ਮਿਲੇਗਾ। ਹਾਲਾਂਕਿ, ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਪਰ ਰਿਪੋਰਟਾਂ ਦੇ ਅਨੁਸਾਰ, ਇਹ ਮੁੱਖ ਤੌਰ ‘ਤੇ ਵਿੱਤੀ ਸਾਲ 2024-25 ਲਈ ਕਰਮਚਾਰੀ ਭਵਿੱਖ ਨਿਧੀ (EPF) ਦੀ ਵਿਆਜ ਦਰ ਤੈਅ ਕੀਤੀ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦਰ ਪਿਛਲੇ ਸਾਲ ਵਾਂਗ 8.25% ‘ਤੇ ਬਣੀ ਰਹਿ ਸਕਦੀ ਹੈ।