International

ਤੂਫਾਨ ਤੇ ਮੀਂਹ ਕਾਰਨ ਹਰ ਪਾਸੇ ਤਬਾਹੀ, 59 ਮੌਤਾਂ, ਵੇਖੋ ਕਿਵੇਂ ਰੁੜ੍ਹ ਗਈਆਂ ਬੱਸਾਂ ਤੇ ਕਾਰਾਂ…

ਉੱਤਰੀ ਵੀਅਤਨਾਮ (Vietnam) ਵਿਚ ਤੂਫਾਨ ਨੇ ਭਾਰੀ ਤਬਾਹੀ (Super Typhoon Yagi) ਮਚਾਈ ਹੈ। ਇਥੇ ਤੂਫਾਨ ਦੌਰਾਨ ਜ਼ੋਰਦਾਰ ਮੀਂਹ ਕਾਰਨ ਹੜ੍ਹ ਆ ਗਏ, ਜਿਸ ਵਿਚ ਪੁਲ ਟੁੱਟ ਗਿਆ ਅਤੇ ਬੱਸ ਰੁੜ੍ਹ ਗਈ। ਸਰਕਾਰੀ ਮੀਡੀਆ ਮੁਤਾਬਕ ਦੱਖਣੀ-ਪੂਰਬੀ ਏਸ਼ਿਆਈ ਦੇਸ਼ ਵਿਚ ਇਸ ਕੁਦਰਤੀ ਆਫ਼ਤ ਕਾਰਨ 59 ਜਾਨਾਂ ਜਾ ਚੁੱਕੀਆਂ ਹਨ।

ਇਸ਼ਤਿਹਾਰਬਾਜ਼ੀ

ਉੱਤਰੀ ਵੀਅਤਨਾਮ ਵਿਚ ਕਈ ਨਹਿਰਾਂ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਈਆਂ ਹਨ। ਪਹਾੜੀ ਕਾਓ ਬਾਂਗ ਸੂਬੇ ਵਿੱਚ 20 ਯਾਤਰੀਆਂ ਨੂੰ ਲਿਜਾ ਰਹੀ ਬੱਸ ਹੜ੍ਹ ਦੇ ਪਾਣੀ ਵਿਚ ਵਹਿ ਗਈ। ਇਸ ਘਟਨਾ ਮਗਰੋਂ ਬਚਾਅ ਟੀਮ ਭੇਜੀ ਗਈ ਪਰ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ। ਫੂ ਥੋ ਸੂਬੇ ਵਿੱਚ ਸਟੀਲ ਦਾ ਪੁਲ ਤਬਾਹ ਹੋ ਗਿਆ, ਜਿਸ ਮਗਰੋਂ ਬਚਾਅ ਮੁਹਿੰਮ ਜਾਰੀ ਹੈ। ਖ਼ਬਰਾਂ ਮੁਤਾਬਕ ਦਸ ਕਾਰਾਂ ਤੇ ਟਰੱਕ ਅਤੇ ਦੋ ਮੋਟਰਸਾਈਕਲ ਨਹਿਰ ਵਿਚ ਰੁੜ੍ਹ ਗਏ।

ਸਿਨਹੂਆ ਸਮਾਚਾਰ ਏਜੰਸੀ ਨੇ ਵੀਅਤਨਾਮ ਦੀ ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਕੁਦਰਤੀ ਆਫਤਾਂ ਕਾਰਨ 247 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 157 ਕੁਆਂਗ ਮਿਨਹ ਸੂਬੇ ਦੇ ਅਤੇ 40 ਹਾਈ ਫੋਂਗ ਸ਼ਹਿਰ ਦੇ ਹਨ।

ਇਸ਼ਤਿਹਾਰਬਾਜ਼ੀ

ਇਸ ਤਬਾਹੀ ਵਿੱਚ 25 ਮਾਨਵ ਰਹਿਤ ਕਿਸ਼ਤੀਆਂ ਅਤੇ ਜਹਾਜ਼ ਡੁੱਬ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਸਨ। ਇਸ ਤਬਾਹੀ ਨੇ 1,13,000 ਹੈਕਟੇਅਰ ਝੋਨੇ ਦੇ ਖੇਤ ਅਤੇ 22,000 ਹੈਕਟੇਅਰ ਤੋਂ ਵੱਧ ਹੋਰ ਫਸਲਾਂ ਦੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ 1,90,000 ਪੰਛੀਆਂ ਦੀ ਮੌਤ ਹੋ ਗਈ ਅਤੇ ਲਗਭਗ 1,21,700 ਦਰੱਖਤ ਨੁਕਸਾਨੇ ਗਏ।

ਇਸ਼ਤਿਹਾਰਬਾਜ਼ੀ

ਉੱਤਰੀ ਵੀਅਤਨਾਮ ਦੀਆਂ ਕਈ ਨਦੀਆਂ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਪਹਾੜੀ ਕਾਓ ਬਾਂਗ ਸੂਬੇ ‘ਚ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ 20 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਹੜ੍ਹ ‘ਚ ਰੁੜ੍ਹ ਗਈ। ਵੀਅਤਨਾਮ ਦੇ ਸਰਕਾਰੀ ਮੀਡੀਆ ਮੁਤਾਬਕ ਬੱਸ ਵਿੱਚੋਂ ਚਾਰ ਲਾਸ਼ਾਂ ਮਿਲੀਆਂ ਹਨ। ਇਕ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ। ਹੋਰ ਲਾਪਤਾ ਹਨ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button