Champions Trophy 2025: ਨਿਊਜ਼ੀਲੈਂਡ ਨੇ ਤੋੜਿਆ ਪਾਕਿਸਤਾਨ ਦਾ ਸੁਪਨਾ

Champions Trophy 2025: ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਵੀ 23 ਫਰਵਰੀ ਨੂੰ ਦੁਬਈ ਵਿੱਚ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਪਾਕਿਸਤਾਨੀ ਟੀਮ ਦੀਆਂ ਅਗਲੇ ਦੌਰ ‘ਚ ਜਾਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਬੰਗਲਾਦੇਸ਼ ‘ਤੇ ਨਿਊਜ਼ੀਲੈਂਡ ਦੀ ਸ਼ਾਨਦਾਰ ਜਿੱਤ ਦਾ ਭਾਰਤ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਟੀਮ ਇੰਡੀਆ ਵੀ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਅਤੇ ਫਿਰ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਭਾਰਤ ਨੇ ਦੋਵੇਂ ਮੈਚ 6-6 ਵਿਕਟਾਂ ਨਾਲ ਜਿੱਤੇ ਸਨ। ਟੀਮ ਇੰਡੀਆ ਅਤੇ ਨਿਊਜ਼ੀਲੈਂਡ ਹੁਣ 2 ਮਾਰਚ ਨੂੰ ਆਪਣੇ ਤੀਜੇ ਅਤੇ ਆਖਰੀ ਗਰੁੱਪ ਗੇੜ ਦੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ। ਇਸ ਮੈਚ ‘ਚ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਗਰੁੱਪ-ਏ ‘ਚ ਚੋਟੀ ‘ਤੇ ਰਹਿਣ ਦੀ ਕੋਸ਼ਿਸ਼ ਕਰਨਗੀਆਂ।