Valentine Day ਦੀ ਰਾਤ ਕੁੜੀਆਂ ਸਿਰਹਾਣੇ ਹੇਠਾਂ ਕਿਉਂ ਰੱਖ ਕੇ ਸੌਂਦੀਆਂ ਹਨ ਇਹ ਚੀਜ਼?, ਜਾਣੋ ਕਾਰਨ..

ਵੈਲੈੇਂਟਾਈਨ ਵੀਕ (Valentine’s Week) ਇਸੇ ਲਈ ਬਣਾਇਆ ਗਿਆ ਹੈ ਤਾਂ ਜੋ ਲੋਕ ਆਪਣੇ ਪਾਰਟਨਰ ਨੂੰ ਪੂਰੇ ਹਫ਼ਤੇ ਖੁਸ਼ ਰੱਖਣ ਅਤੇ ਫਿਰ ਇਸ ਖ਼ਾਸ ਦਿਨ ਨੂੰ ਇਕੱਠੇ ਬਿਤਾ ਸਕਣ। ਹਾਲਾਂਕਿ, ਇਸ ਨੂੰ ਲੈ ਕੇ ਹਰ ਦੇਸ਼ ਵਿਚ ਵੱਖ-ਵੱਖ ਤਰੀਕੇ ਹਨ। ਇਸ ਮੌਸਮ ਵਿਚ ਲੋਕ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹਨ ਅਤੇ ਆਪਣੇ ਪਾਰਟਨਰ ਦੇ ਨਾਲ ਵੈਲੈਂਟਾਈਨ ਡੇਅ ਮਨਾਉਂਦੇ ਹਨ।
ਕੁਝ ਦੇਸ਼ਾਂ ਵਿੱਚ ਕਪਲਜ਼ ਇੱਕ ਦੂਜੇ ਨੂੰ ਚਾਕਲੇਟ ਦਿੰਦੇ ਹਨ, ਜਦਕਿ ਕੁਝ ਥਾਵਾਂ ਉਤੇ ਚੋਰੀ-ਛਿਪੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇੱਕ ਇਹੋ ਜਿਹਾ ਦੇਸ਼ ਵੀ ਹੈ, ਜਿੱਥੇ ਕੁੜੀਆਂ ਵੈਲੈਂਟਾਈਨ ਡੇਅ ਤੋਂ ਪਹਿਲਾਂ ਵਾਲੀ ਰਾਤ ਇੱਕ ਵਿਸ਼ੇਸ਼ ਟੋਟਕਾ ਕਰਦੀਆਂ ਹਨ।
ਅਸਲ ਵਿਚ ਇਹ ਇੰਗਲੈਂਡ ਵਿਚ ਇੱਕ ਪ੍ਰਥਾ ਹੈ, ਜਿਸ ਵਿਚ ਕੁੜੀਆਂ ਅਤੇ ਮਹਿਲਾਵਾਂ ਰਾਤ ਨੂੰ ਆਪਣੇ ਸਿਰਹਾਣੇ ਹੇਠਾਂ ਤੇਜ ਪੱਤੇ ਰੱਖ ਕੇ ਸੌਂਦੀਆਂ ਹਨ। ਇਸ ਦੇ ਪਿੱਛੇ ਇੱਕ ਖ਼ਾਸ ਕਾਰਨ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇੰਜ ਕਰਨ ਨਾਲ ਕੁੜੀਆਂ ਨੂੰ ਆਪਣੇ ਭਵਿੱਖ ਦੇ ਪਤੀ ਦੀ ਸ਼ਕਲ ਸੁਪਨੇ ਵਿਚ ਦਿਖ ਸਕਦੀ ਹੈ। ਨਾਲ ਹੀ, ਇਹ ਚੰਗੀ ਨੀਂਦ ਆਉਣ ਵਿਚ ਵੀ ਮਦਦ ਕਰਦਾ ਹੈ। ਹਾਲਾਂਕਿ ਹੁਣ ਇਹ ਪ੍ਰਥਾ ਇਥੇ ਬਹੁਤ ਘੱਟ ਹੋ ਗਈ ਹੈ।