Gold Price Rising: ਸੋਨਾ 1 ਲੱਖ ਰੁਪਏ ਤੋਂ ਪਾਰ ਕਰੇਗਾ!, ਮਾਹਿਰਾਂ ਨੇ ਦੱਸਿਆ ਵਾਧੇ ਦਾ ਹੈਰਾਨ ਕਰਨ ਵਾਲਾ ਕਾਰਨ

Gold Price Rising: ਹਾਲ ਹੀ ਦੇ ਦਿਨਾਂ ‘ਚ ਸੋਨੇ ਦੀਆਂ ਕੀਮਤ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਕਈ ਵਾਰ ਕੀਮਤ ਵਿੱਚ ਗਿਰਾਵਟ ਆਉਂਦੀ ਹੈ, ਪਰ ਇਹ ਮਾਮੂਲੀ ਰਹੀ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਸੋਨੇ ਦੀ ਕੀਮਤ ‘ਚ 10-12 ਹਜ਼ਾਰ ਰੁਪਏ ਦਾ ਭਾਰੀ ਵਾਧਾ ਹੋਇਆ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ‘ਚ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਸਕਦੀ ਹੈ। ਜੇਮਸ ਐਂਡ ਜਵੈਲਰੀ ਦੇ ਚੇਅਰਮੈਨ ਤੋਂ ਜਾਣੋ ਸੋਨੇ ਦੀ ਕੀਮਤ ਵਧਣ ਦੇ ਮੁੱਖ ਕਾਰਨ…
ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਖ ਕਾਰਨ
ਜੇਮਸ ਐਂਡ ਜਵੈਲਰੀ ਦੇ ਪ੍ਰਧਾਨ ਮਯੂਰ ਆਡੇਸਰਾ ਨੇ ਸੋਨੇ ਅਤੇ ਚਾਂਦੀ ਦੀਆਂ ਵਧਦੀਆਂ ਕੀਮਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਇਸ ਮਹਿੰਗਾਈ ਦੇ ਪਿੱਛੇ ਕਈ ਅੰਤਰਰਾਸ਼ਟਰੀ ਕਾਰਨ ਜ਼ਿੰਮੇਵਾਰ ਹਨ। ਰੂਸ-ਯੂਕਰੇਨ ਯੁੱਧ ਦੀ ਸਥਿਤੀ ਅਤੇ ਮੈਕਸੀਕੋ ਅਤੇ ਕੈਨੇਡਾ ‘ਤੇ ਅਮਰੀਕਾ ਦੁਆਰਾ ਲਗਾਏ ਗਏ ਟੈਰਿਫ ਵਰਗੇ ਕਾਰਨ ਸੋਨੇ ਦੀਆਂ ਕੀਮਤਾਂ ਦੇ ਵਾਧੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਸਕਦੀ ਹੈ
ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਸ਼ੁਰੂ ਹੋਇਆ ਇਹ ਕੀਮਤਾਂ ਵਿੱਚ ਵਾਧਾ ਅਜੇ ਵੀ ਜਾਰੀ ਹੈ। ਜੇਕਰ ਇਸ ਸਥਿਤੀ ‘ਚ ਕੋਈ ਖਾਸ ਬਦਲਾਅ ਨਹੀਂ ਹੁੰਦਾ ਹੈ ਤਾਂ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਸਕਦੀ ਹੈ। ਇਸ ਲਗਾਤਾਰ ਵਧਦੀ ਕੀਮਤ ਕਾਰਨ ਆਮ ਨਾਗਰਿਕ ਸੋਨਾ ਖਰੀਦਣ ਤੋਂ ਦੂਰ ਹੁੰਦੇ ਜਾ ਰਹੇ ਹਨ।
ਦੁਨੀਆ ਦੇ ਜ਼ਿਆਦਾਤਰ ਦੇਸ਼ ਸੋਨਾ ਖਰੀਦਦੇ ਹਨ ਅਤੇ ਇਸ ਦੇ ਆਧਾਰ ‘ਤੇ ਕਰੰਸੀ ਛਾਪੀ ਜਾਂਦੀ ਹੈ। ਇਸੇ ਕਾਰਨ ਸੋਨਾ ਹਮੇਸ਼ਾ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਭਵਿੱਖ ਵਿੱਚ, ਸੋਨੇ ‘ਤੇ ਲਗਾਇਆ ਗਿਆ ਟੈਰਿਫ ਅਤੇ ਇਸ ਪ੍ਰਤੀ ਲੋਕਾਂ ਦੀ ਪ੍ਰਤੀਕਿਰਿਆ ਸੋਨੇ ਦੀ ਕੀਮਤ ਦੀ ਦਿਸ਼ਾ ਤੈਅ ਕਰੇਗੀ।