Punjab

Women holding batons in their hands Command maintained to stop drug traffickers hdb – News18 ਪੰਜਾਬੀ

ਹੱਥਾਂ ਚ ਡਾਂਗਾ ਲੈ ਕੇ ਬੈਠੀਆਂ ਇਹ ਬੀਬੀਆਂ ਪਿੰਡ ਚ ਵਿਕ ਰਹੇ ਨਸ਼ੇ ਤੋ ਬੇਹੱਦ ਦੁਖੀ ਹਨ ਜਿਸ ਕਰਾਨ ਮਹਿਲਾਵਾਂ ਨੇ ਠਾਣ ਲਿਆ ਕਿ ਹੁਣ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਣਾ ਅਤੇ ਜੋ ਵੀ ਨਸ਼ਾ ਪਿੰਡ ਵਿੱਚ ਵੇਚੇਗਾ ਇਹ ਇਹ ਡਾਂਗਾਂ ਉਸ ਉੱਤੇ ਹੀ ਵਰ੍ਹਣਗੀਆਂ।

ਇਹ ਵੀ ਪੜ੍ਹੋ: 
ਝੋਨੇ ਦੀ ਪੱਕੀ ਫ਼ਸਲ ’ਤੇ ਗਲਤ ਦਵਾਈ ਦਾ ਛਿੜਕਾਅ… ਮਜ਼ਦੂਰ ਦੀ ਗਲਤੀ ਗਰੀਬ ਕਿਸਾਨ ’ਤੇ ਪਈ ਭਾਰੀ

ਇਸ਼ਤਿਹਾਰਬਾਜ਼ੀ

ਮਹਿਲਾਵਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹ ਬੀੜਾ ਉਨ੍ਹਾਂ ਨੂੰ ਹੀ ਚੁੱਕਣਾ ਪਿਆ । ਇਹ ਮਹਿਲਾਵਾਂ ਮਾਨਸਾ ਦੇ ਇੱਕ ਮੁਹੱਲੇ ਦੀਆਂ ਰਹਿਣ ਵਾਲੀਆਂ ਹਨ ਜੋ ਚੌਂਕ ਵਿੱਚ ਪਹਿਰਾ ਦੇ ਰਹੀਆਂ ਹਨ । ਹੱਥਾਂ ਵਿੱਚ ਡਾਂਗਾ ਲੈ ਕੇ ਮਹਿਲਾਵਾਂ ਪਿਛਲੇ 30 ਦਿਨਾਂ ਤੋਂ ਪਹਿਰਾ ਦੇ ਰਹੀਆਂ ਹਨ ।

ਇਸ਼ਤਿਹਾਰਬਾਜ਼ੀ
ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਹਾਈ ਕੋਲੈਸਟ੍ਰੋਲ ਨੂੰ ਕੰਟਰੋਲ ਕਰੋ!


ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਹਾਈ ਕੋਲੈਸਟ੍ਰੋਲ ਨੂੰ ਕੰਟਰੋਲ ਕਰੋ!

ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਕਰਕੇ ਆਪਣੇ ਬੱਚਿਆਂ ਨੂੰ ਇਸ ਨਸ਼ੇ ਵਰਗੀ ਨਾ ਮੁਰਾਦ ਆਫਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਇਸ ਨਸ਼ੇ ਦੀ ਭੇਂਟ ਨਾ ਚੜ੍ਹਨ । ਜਾਣਕਾਰੀ ਦਿੰਦੇ ਹੋਏ ਮੁਹੱਲੇ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਕੋਲ ਕੁੱਝ ਲੋਕ ਨਸ਼ਾ ਵੇਚਣ ਆਉਂਦੇ ਸਨ ਜਿਸਦਾ ਗਲਤ ਅਸਰ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਉੱਤੇ ਪੈ ਰਿਹਾ ਸੀ ।

ਇਸ਼ਤਿਹਾਰਬਾਜ਼ੀ

ਇਸ ਗੱਲ ਦੀ ਚਿੰਤਾ ਨੂੰ ਲੈ ਕੇ ਇਨ੍ਹਾਂ ਸਾਰੀਆਂ ਭੈਣਾਂ ਨੇ ਇਕੱਠੇ ਹੋ ਕੇ ਇਹ ਬੀੜਾ ਚੁੱਕਿਆ ਹੈ । ਇਸ ਮੌਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਜੋ ਵੀ ਪਿੰਡ ਵਿੱਚ ਨਸ਼ਾ ਵੇਚਣ ਆਵੇਗਾ ਉਹ ਉਸ ਵਿਅਕਤੀ ਨੂੰ ਨਹੀਂ ਛੱਡਣਗੀਆਂ ਅਤੇ ਉਨ੍ਹਾਂ ਵੱਲੋਂ ਇਲਾਕੇ ਵਿੱਚ ਆਉਣ ਵਾਲੇ ਹਰ ਸ਼ਖਸ ਦੀ ਪੁੱਛ-ਪੜਤਾਲ ਕੀਤੀ ਜਾਂਦੀ ਹੈ ਤਾਂ ਹੀ ਇਲਾਕੇ ਵਿੱਚ ਐਂਟਰੀ ਮਿਲਦੀ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

Source link

Related Articles

Leave a Reply

Your email address will not be published. Required fields are marked *

Back to top button