CM ਮਾਨ ਦਾ ਵੱਡਾ ਐਲਾਨ…ਦੱਸਿਆ ਮਹਿਲਾਵਾਂ ਨੂੰ ਕਦੋਂ ਮਿਲਣਗੇ 1100 ਰੁਪਏ

ਮਹਿਲਾਵਾਂ ਨਾਲ ਕੀਤੇ ਵਾਅਦੇ ਤੇ CM ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ‘ਚ ਮਹਿਲਾਵਾਂ ਨੂੰ ਜਲਦ 1100 ਰੁਪਏ ਮਿਲਣਗੇ’। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ‘ਅਗਲੇ ਬਜਟ ਸੈਸ਼ਨ ਤੋਂ ਮਹਿਲਾਵਾਂ ਨੂੰ 1100 ਰੁਪਏ ਮਿਲਣਗੇ’। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਹਰ ਵਾਅਦੇ ਪੂਰੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਨਹੀਂ। ‘ਅਸੀਂ ਬਿਜਲੀ, ਪਾਣੀ, ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ’। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਇਤਿਹਾਸ ਬਣਾਉਣਗੇ। ਦਿੱਲੀ ‘ਚ ਚੌਥੀ ਵਾਰ AAP ਦੀ ਸਰਕਾਰ ਬਣੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ‘ਮੈਂ ਪਹਿਲਾਂ ਹੀ ਕੇਂਦਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਕਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਪੰਜਾਬ ਨਾਲ ਸਬੰਧਤ ਕੋਈ ਮੰਗ ਨਹੀਂ, ਮੈਂ ਪਹਿਲਾਂ ਹੀ 4 ਮੀਟਿੰਗਾਂ ਕਰਵਾ ਚੁੱਕਿਆ ਹਾਂ। ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ