PM ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਦੀ ਪੂਰੀ ਵੀਡੀਓ ਆਈ ਸਾਹਮਣੇ, ਜਾਣੋ ਕਿਹੜੇ ਵਿਸ਼ਿਆਂ ‘ਤੇ ਕੀਤੀ ਗੱਲ

ਪੰਜਾਬੀ ਗਾਇਕ ਅਤੇ ਅਦਾਕਾਰ Diljit Dosanjh ਨੇ ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਦਿੱਲੀ ਵਿੱਚ ਹੋਈ ਸੀ, ਜਿਸ ਦਾ ਪਹਿਲਾਂ ਤਾਂ ਇਕ ਹਿੱਸਾ ਦਿਲਜੀਤ ਵਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਾਂਝਾ ਕੀਤਾ ਗਿਆ ਸੀ। ਉਧਰ PM Modi ਵਲੋਂ tweet ਕਰਕੇ ਦਿਲਜੀਤ ਨਾਲ ਉਸ ਮੁਲਾਕਤ ਨੂੰ ਯਾਦਗਾਰ ਦੱਸਿਆ ਸੀ।
ਹੁਣ ਦਿਲਜੀਤ ਨਾਲ ਪੀਐਮ ਮੋਦੀ ਦੀ ਇਹ ਪੂਰੀ ਵੀਡੀਓ ਸਾਹਮਣੇ ਆ ਚੁੱਕੀ ਹੈ। ਇਹ ਪੂਰੀ ਵੀਡੀਓ 8 ਮਿੰਟ 35 ਸਕਿੰਟ ਦੀ ਹੈ। ਜਿਸ ਵਿੱਚ ਉਹ ਵੱਖ-ਵੱਖ ਵਿਸ਼ਿਆ ‘ਤੇ ਗੱਲ ਕਰ ਰਹੇ ਹਨ।ਦਿਲਜੀਤ ਨੇ ਪੰਜਾਬ ਦੇ ਵਿਕਾਸ, ਸੱਭਿਆਚਾਰਕ ਮਾਮਲੇ ਅਤੇ ਨੌਜਵਾਨਾਂ ਦੀ ਭਲਾਈ ‘ਤੇ ਗੱਲਬਾਤ ਕੀਤੀ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਭਾਰਤ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਜਦੋਂ ਗੱਲ ਦਿਲਜੀਤ ਦੇ ਕੰਸਰਟ ਦੀ ਆਉਂਦੀ ਹੈ ਤਾਂ ਉਹ ਟਿਕਟਾਂ ਦੇ ਪੈਸੇ ਦੇਣ ਦੀ ਵੀ ਪਰਵਾਹ ਨਹੀਂ ਕਰਦੇ। ਹੁਣ ਇਕ ਵਾਰ ਮੁੜ ਦਿਲਜੀਤ ਦੋਸਾਂਝ ਸੁਰਖੀਆਂ ‘ਚ ਆ ਗਏ ਹਨ ਪਰ ਇਸ ਵਾਰ ਕਿਸੇ ਸ਼ੋਅ ਨੂੰ ਲੈ ਕੇ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਕਾਰਨ।
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੋਸਾਂਝਾਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ‘ਚ ਮੋਦੀ ਨੇ ਦਿਲਜੀਤ ਨੂੰ ਕਿਹਾ, ‘ਭਾਰਤ ਦੇ ਪਿੰਡ ਦਾ ਇਕ ਮੁੰਡਾ, ਜਦੋਂ ਦੁਨੀਆ ‘ਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ ਹੋ।” ਦਿਲਜੀਤ ਕਹਿੰਦੇ ਹਨ, “ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ… ਪਰ ਜਦੋਂ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ। ਭਾਰਤ ‘ਚ ਸਭ ਤੋਂ ਵੱਡਾ ਜਾਦੂ ਯੋਗ ਹੈ।
ਇਹ ਵੀ ਪੜ੍ਹੋ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿਆਰ ਕਰਵਾਈ ਪਾਲਕੀ ਵਾਲੀ ਗੱਡੀ
ਇਸ ‘ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਇਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਨ੍ਹਾਂ ਪ੍ਰਤੀ ਆਖੇ ਉਸ ‘ਚ ਸਾਫ਼ ਝਲਕਦਾ ਸੀ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ।
ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੀਤ ਗੁਣਗੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ‘ਤੇ ਉਂਗਲੀਆਂ ਨਾਲ ਉਨ੍ਹਾਂ ਨੂੰ ਤਾਲ ਦਿੰਦੇ ਨਜ਼ਰ ਆਏ।