ਟਰੱਕ ‘ਤੇ ਸਵਾਰ ਹੋ ਕੇ ਵਿਆਹ ਤੋਂ ਪਰਤ ਰਹੇ ਸਨ ਬਰਾਤੀ, ਅਚਾਨਕ ਚਲੀ ਗਈ 71 ਲੋਕਾਂ ਦੀ ਜਾਨ

ਅਦੀਸ ਅਬਾਬਾ- ਇਥੋਪੀਆ ਵਿੱਚ ਇੱਕ ਟਰੱਕ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦੱਖਣੀ ਸਿਦਾਮਾ ਖੇਤਰੀ ਸਰਕਾਰ ਦੇ ਬੁਲਾਰੇ ਦੁਆਰਾ ਇੱਕ ਬਿਆਨ ਵਿੱਚ ਦਿੱਤੀ ਗਈ ਹੈ।
ਖੇਤਰੀ ਸੰਚਾਰ ਬਿਊਰੋ ਨੇ ਐਤਵਾਰ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਬੋਨਾ ਜ਼ਿਲ੍ਹੇ ਵਿੱਚ ਵਾਪਰਿਆ। ਸਿਦਾਮਾ ਖੇਤਰੀ ਸਰਕਾਰ ਦੇ ਬੁਲਾਰੇ ਵੋਸੇਨੇਲੇਹ ਸਿਮੀਅਨ ਨੇ ਸੋਮਵਾਰ ਨੂੰ ਰੋਇਟਰਜ਼ ਨੂੰ ਦੱਸਿਆ ਕਿ ਘੱਟੋ ਘੱਟ 71 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 68 ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਬੋਨਾ ਜਨਰਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ, ਖੇਤਰੀ ਸੰਚਾਰ ਬਿਊਰੋ ਨੇ ਮਰਨ ਵਾਲਿਆਂ ਦੀ ਗਿਣਤੀ 60 ਦੱਸੀ। ਵੋਸੇਨੇਲੇਹ ਨੇ ਦੱਸਿਆ ਕਿ ਟਰੱਕ ਪੁਲ ਤੋਂ ਫਿਸਲ ਕੇ ਨਦੀ ਵਿੱਚ ਜਾ ਡਿੱਗਿਆ। ਇਸ ਸੜਕ ‘ਤੇ ਕਈ ਮੋੜ ਸਨ। ਕੁਝ ਯਾਤਰੀ ਵਿਆਹ ਸਮਾਗਮਾਂ ਤੋਂ ਵਾਪਸ ਆ ਰਹੇ ਸਨ ਅਤੇ ਕੁਝ ਪਰਿਵਾਰਾਂ ਨੇ ਆਪਣੇ ਕਈ ਮੈਂਬਰ ਗੁਆ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਖੇਤਰੀ ਟਰੈਫਿਕ ਪੁਲਿਸ ਨੇ ਰਿਪੋਰਟ ਕੀਤੀ ਕਿ ਟਰੱਕ ਓਵਰਲੋਡ ਸੀ, ਜਿਸ ਕਾਰਨ ਸ਼ਾਇਦ ਇਹ ਹਾਦਸਾ ਹੋਇਆ ਹੈ।
ਸਰਕਾਰੀ ਇਥੋਪੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (EBC) ਨੇ ਇਹ ਵੀ ਕਿਹਾ ਕਿ ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਯਾਤਰੀ ਇੱਕ ਵਿਆਹ ਲਈ ਜਾ ਰਹੇ ਸਨ। ਇਥੋਪੀਆ ਵਿੱਚ ਘਾਤਕ ਸੜਕ ਹਾਦਸੇ ਆਮ ਹਨ। ਜਿੱਥੇ ਡਰਾਈਵਿੰਗ ਦਾ ਮਿਆਰ ਮਾੜਾ ਹੈ ਅਤੇ ਕਈ ਵਾਹਨ ਠੀਕ ਹਾਲਤ ਵਿੱਚ ਨਹੀਂ ਹਨ। ਇਸੇ ਤਰ੍ਹਾਂ, 2018 ਵਿੱਚ, ਇਥੋਪੀਆ ਦੇ ਪਹਾੜੀ ਉੱਤਰੀ ਖੇਤਰ ਵਿੱਚ ਇੱਕ ਬੱਸ ਦੇ ਇੱਕ ਖਾਈ ਵਿੱਚ ਡਿੱਗਣ ਨਾਲ ਘੱਟੋ ਘੱਟ 38 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।